ਅੱਗ.......... ਨਜ਼ਮ/ਕਵਿਤਾ / ਸ਼ਮੀ ਜਲੰਧਰੀ


ਮੈਂ ਅੱਗ ਬਣਨਾ ਚਾਹੁੰਦਾ ਹਾਂ
ਪਰ ਸਭ ਤੋਂ ਪਹਿਲਾਂ ਮੈਂ ਖੁਦ ਹੀ ਸੜਨਾ ਚਾਹੁੰਦਾ ਹਾਂ
ਮੈਂ ਆਪਣੇ ਆਪ ਨਾਲ ਲੜਨਾ ਚਾਹੁੰਦਾ ਹਾਂ
ਪਤਝੜ ਵਾਂਗੂ ਝੜਨਾ ਚਾਹੁੰਦਾ ਹਾਂ,
ਭਸਮ ਕਰਨਾ ਚਾਹੁੰਦਾ ਹਾਂ ਆਪਣੇ ਅੰਦਰਲੀ ਮੈਂ
ਤੇ ਆਪਣਾ ਗਰੂਰ, ਨਫਰਤ ਤੇ ਝੂਠ
ਮੈਂ ਸੂਰਜ ਵਾਂਗੂ ਸੁਰਖ ਹੋ ਕੇ
ਅਸਤ ਹੋ ਜਾਣਾ ਚਾਹੁੰਦਾ ਹਾਂ,
ਤਾਂ ਕਿ ਮੈਂ ਇਕ ਨਵੀਂ ਸਵੇਰ ਬਣ ਕੇ ਆਵਾਂ

ਸਭ ਨੂੰ ਪਿਆਰ ਸਿਖਾਵਾਂ
ਦੁੱਖ ਵੰਡਾਵਾਂ, ਜੱਗ ਰੁਸ਼ਨਾਵਾਂ
ਤੇ ਸਭ ਨੂੰ ਅੱਗ ਲਗਾਵਾਂ
ਸੱਚਾਈ, ਨਿਮਰਤਾ ਤੇ ਪਿਆਰ ਦੀ
ਇਸ ਲਈ ਮੈਂ ਅੱਗ ਬਣਨਾ ਚਾਹੁੰਦਾ ਹਾਂ
ਪਰ ਸਭ ਤੋਂ ਪਹਿਲਾਂ ਖੁਦ ਹੀ ਸੜਨਾ ਚਾਹੁੰਦਾ ਹਾਂ।

***

No comments: