ਗਰੁੱਪ ਹੈੱਕ: ਸੰਤਾਂ ਦੇ ਕੌਤਕ...........ਚੰਨਾ ਕੈਲੇਫੋਰਨੀਆ


ਫੇਸਬੁੱਕ “ਸੋਸ਼ਲ ਵੈੱਬਸਾਈਟ” ਰਾਹੀਂ ਕੁੱਝ ਜਾਗਰੂਕ ਧਿਰਾਂ ਵੱਲੋਂ ‘ਸੰਤਾਂ ਦੇ ਕੌਤਕ’ ਨਾਮੀ ਗਰੁੱਪ ਬਣਾਇਆ ਗਿਆ, ਜਿਸ ਵਿੱਚ ਇਹਨਾਂ ਅਖੌਤੀ ਵਿਹਲੜ ਮਹਾਂਪੁਰਸ਼ਾਂ ਦੇ ਅਸਲੀ ਚਿਹਰਾ ਲੋਕਾਂ ਦੀ ਕਚਹਿਰੀ ਵਿੱਚ ਬੇ-ਨਕਾਬ ਕੀਤੇ ਜਾਣ ਲੱਗੇ, ਇਹਨਾਂ ਦੀਆਂ ਮਾੜੀਆਂ ਕਰਤੂਤਾਂ ਅਤੇ ਪਰਦੇ ਪਿਛਲਾ ਸੱਚ ਲੋਕ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਕੁੱਝ ਕੁ ਦਿਨਾਂ ਵਿੱਚ ਹੀ ਇਸ ਗਰੁੱਪ ਨਾਲ ਸਹਿਮਤੀ ਪ੍ਰਗਟ ਕਰਨ ਵਾਲਿਆਂ ਦੀ ਗਿਣਤੀ 12,700 ਤੋਂ ਵੀ ਉੱਪਰ ਟੱਪ ਗਈ ਸੀ। ਬਾਬੇ ਨਾਨਕ ਨੂੰ ਵੀ ਪੁਜਾਰੀਵਾਦ ਨਾਲ ਲੜਨ ਲਈ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪਿਆ ਸੀ। ਇਸੇ ਤਰਾਂ ਇਸ ਗਰੁੱਪ ਦੀ ਆਮ ਲੋਕਾਂ ਤੱਕ ਦਿਨੋ ਦਿਨ ਵਧ ਰਹੀ ਪਹੁੰਚ ਪੰਥ ਦੋਖੀਆਂ ਨੂੰ ਹਜਮ ਨਾ ਆਈ ਅਤੇ ਓਹਨਾਂ ਨੇ ਅੱਜ ਸਵੇਰੇ ਇਸ ਗਰੁੱਪ ਨੂੰ “ਹੈੱਕ” ਕਰ ਲਿਆ। ਇਸ ਘਟੀਆ ਕੰਮ ਨੂੰ ਅੰਜਾਮ ਦੇਣ ਵਾਲੇ ਲੋਕ ਆਰ ਐੱਸ ਐੱਸ ਦੇ ਕੱਟੜ ਬੰਦੇ ਹਨ। ਤਕਨੀਕੀ ਤੌਰ ਤੇ ਵੇਖਿਆ ਜਾਵੇ ਤਾਂ ਕੋਈ ਵੀ ਫੇਸਬੁੱਕ ਨੂੰ ਹੈੱਕ ਨਹੀਂ ਕਰ ਸਕਦਾ, ਓਹ ਭਾਵੇਂ ਕਿੰਨਾ ਵੀ ਮਾਹਿਰ ਕਿਓਂ ਨਾ ਹੋਵੇ। ਆਓ ਦੇਖੀਏ ਕੇ ਇਹਨਾ ਪੰਥ ਦੋਖੀਆਂ ਨੇ ਇਸ ਸਭ ਕਿਵੇਂ ਕੀਤਾ ਅਤੇ ਤੁਸੀਂ ਇਸ ਤੋਂ ਕਿਵੇਂ ਬਚ ਸਕਦੇ ਹੋ:ਗਰੁੱਪ ਦੇ ਐਡਮਿਨ ਦਲਜੀਤ ਸਿੰਘ ਦਾ ਪਾਸਵਰਡ (ਸੌਖਾ ਹੋਣ ਕਰਕੇ) ਚੋਰੀ ਕੀਤਾ ਗਿਆ ਅਤੇ ਫਿਰ ਉਸਦੇ ਖਾਤੇ ਰਾਹੀਂ ਜਸਮੀਨ ਕੌਰ ਨਾਮ ਦੇ ਨਕਲੀ ਆਈ-ਡੀ ਗਰੁੱਪ ਦੀ ਐਡਮਿਨ ਬਣਾਈ ਗਈ। ਜਦੋਂ ਇਸ ਸਭ ਹੋਇਆ ਤਾਂ ਦਲਜੀਤ ਸਿੰਘ ਉਸ ਸਮੇਂ ਕੰਮ ਤੇ ਸੀ।
Jasmin added Ankita
ਜਸਮੀਨ ਕੌਰ ਨੇ “ਗਰੁੱਪ ਨੋਟਿਫੀਕੇਸ਼ਨ” ਮਿਟਾਉਣ ਤੋਂ ਬਾਅਦ ਇੱਕ ਇੱਕ ਕਰਕੇ ਸਾਰੇ ਐਡਮਿਨ ਬਾਹਰ ਕਰ ਦਿੱਤੇ ਅਤੇ ਫਿਰ ਅੰਕਿਤਾ ਸ਼ਰਮਾ ਨਾਮ ਦੀ ਆਈ ਡੀ ਨੂੰ ਗਰੁੱਪ ਐਡਮਿਨ ਬਣਾਇਆ।
Ankita as New Admin
ਇਸਤੋਂ ਬਾਅਦ “ਖਾੜਕੂ ਸਿੰਘ” ਐਡਮਿਨ ਬਣਿਆ ਅਤੇ ਫਿਰ ਦਲਜੀਤ ਸਿੰਘ ਦੀ ਨਕਲੀ ਆਈ ਡੀ ਬਣਾ ਕੀ ਓਸਨੂੰ ਗਰੁੱਪ ਦਾ ਐਡਮਿਨ ਬਣਾਇਆ ਗਿਆ।
Fake ID: Daljit Singh

ਨਕਲੀ ਦਲਜੀਤ ਸਿੰਘ ਨੇ ਗਰੁੱਪ ਦੇ ਸਾਰੇ ਸਰਗਰਮ ਮੈਂਬਰਾਂ ਨੂੰ ਬਾਹਰ ਕੀਤਾ ਅਤੇ ਉਹਨਾਂ ਦੀਆਂ ਪੋਸਟਾਂ ਵੀ ਮਿਟਾ ਦਿੱਤੀਆਂ।
ਤੁਸੀਂ ਇਸ ਸਭ ਤੋਂ ਕਿਵੇਂ ਬਚ ਸਕਦੇ ਹੋ? ਆਪਣੇ ਫੇਸਬੁੱਕ ਖਾਤੇ ਨੂੰ ਹੋਰ ਵੀ ਸੁਰਖਿਅਤ ਕਰੋ। ਇਸ ਤਰਾਂ ਕਰਨ ਨਾਲ ਕਿਸੇ ਹੋਰ ਕੰਪਿਊਟਰ ਤੋਂ ਕੋਈ ਤੁਹਾਡਾ ਖਾਤਾ ਨਹੀਂ ਖੋਲ ਸਕਦਾ।
Secure Your Facebook Account
ਅਗਲੀ ਕਾਰਵਾਈ: ਅਸੀਂ ਫੇਸਬੁੱਕ ਨੂੰ ਇਸ ਮੁੱਦੇ ਬਾਰੇ ਦੱਸ ਚੁੱਕੇ ਹਾਂ ਅਤੇ ਤੁਹਾਡੇ ਸਹਿਯੋਗ ਦੀ ਵੀ ਪੂਰੀ ਆਸ ਰੱਖਦੇ ਹਾਂ। ਤੁਸੀਂ ਵੀ ਇਥੇ ਕਲਿਕ ਕਰਕੇ ਫੇਸਬੁੱਕ ਨੂੰ ਰਿਪੋਰਟ ਭੇਜੋ ਅਤੇ ਇਹਨਾਂ ਆਰ ਐੱਸ ਐੱਸ ਦੇ ਏਜੇਂਟਾਂ ਨੂੰ ਮੂੰਹ ਤੋੜ ਜਵਾਬ ਦੇਵੋ। ਬਾਕੀ ਜਾਣਕਾਰੀ ਜਲਦ ਹੀ ਰੇਡੀਓ, ਇੰਟਰਨੈਟ ਅਤੇ ਅਖਬਾਰਾਂ ਰਾਹੀਂ ਸੰਗਤਾਂ ਤੱਕ ਪਹੁੰਚਾਈ ਜਾਵੇਗੀ। ਗਰੁੱਪ ਦੇ ਸਾਰੇ ਮੈਂਬਰਾਂ ਨੂੰ ਬੇਨਤੀ ਹੈ ਕੀ ਉਹ ਆਪਣੇ ਬਾਕੀ ਦੋਸਤਾਂ ਮਿੱਤਰਾਂ ਨੂੰ ਵੀ ਇਸ ਘਟਨਾ ਬਾਰੇ ਦੱਸਣ ਅਤੇ ਗਰੁੱਪ ਉੱਪਰ ਕਰੜੀ ਨਿਗਾਹ ਰੱਖੀ ਜਾਵੇ।
  • ਗਰੁੱਪ ਦੀ ਅਸਲੀ ਵੈਬਸਾਈਟ – http://santadekautak.com
  • ਗਰੁੱਪ ਦੇ ਅਸਲੀ ਐਡਮਿਨ: Sahib Mera Eko Hai [Phone - +1- 403-991-4765]
  • ਗਰੁੱਪ ਦੇ ਅਸਲੀ ਐਡਮਿਨ: Daljit Singh Indiana [Phone -+1- 317-590-7448]
  • ਗਰੁੱਪ ਦੇ ਨਕਲੀ ਐਡਮਿਨ – Daljit Singh

No comments: