ਗੱਲ ਕਰੋ.........ਨਜ਼ਮ/ਕਵਿਤਾ / ਅਮਰਜੀਤ ਸਿੰਘ ਸਿੱਧੂ, ਹਮਬਰਗ


ਫੁੱਲਾਂ ਕੋਲੋਂ ਖਾਰ ਹਟਾਉਣ ਦੀ ਗੱਲ ਕਰੋ।
ਕਿਸੇ ਤਰਾਂ ਵੀ ਐ ਯਾਰੋ,
ਗੁਲਜਾਰ ਬਚਾਉਣ ਦੀ ਗੱਲ ਕਰੋ।
ਜੋ ਬੋਟਾਂ ਨੂੰ ਭਖੜੇ ਦਾ ਚੋਗਾ ਪਾਉਦਾ ਹੈ,
ਉਸ ਬਦਮਾਸ ਉਕਾਬ ਨੂੰ,
ਰਲ ਆਪਾਂ ਭਜਾਉਣ ਦੀ ਗੱਲ ਕਰੋ।
ਭੁਖੇ ਢਿੱਡ ਚਾਂਦੀ ਨਾਲ,
ਭਰੇ ਨਹੀਂ ਜਾ ਸਕਦੇ,
ਰੋਟੀ ਤੋਂ ਭੁਖੇ ਢਿੱਡ ਨੂੰ,
ਆਪਾਂ ਅਨਾਜ ਖਵਾਉਣ ਦੀ ਗੱਲ ਕਰੋ।

ਜੇ ਕਰ ਦਿੱਲ ਵਿੱਚ ਸਿੱਕ ਹੈ,
ਜੀਵਨ ਨੂੰ ਰੌਸ਼ਨ ਤੱਕਣੇ ਦੀ,
ਤਾਂ ਖੂ਼ਨ ਮਸਾਲਾਂ ਦੇ ਵਿੱਚ,
ਪਾ ਕੇ ਜਲਾਉਣ ਦੀ ਗੱਲ ਕਰੋ।
ਜੀਹਦੇ ਲਈ ਚੁੰਮੀ ਸੀ ਫਾਂਸੀ,
ਕੁਦੇ ਸਾਂ ਅੱਗ ਦੇ ਅੰਦਰ,
ਅੱਜ ਕੈਦੋਂ ਤੋਂ ਹੱਕ ਖੋਹ ਕੇ ਸਿੱਧੂ,
ਹੀਰ ਵਰ ਲਿਆਉਣ ਦੀ ਗੱਲ ਕਰੋ।

 ****


No comments: