ਕਵੈਂਟਰੀ ਲੇਖਕ ਸਭਾ ਵਲੋਂ ਯੂ.ਕੇ. ਭਰ ਦੇ 70 ਕਵੀਆਂ ਦੀ ਸਾਂਝੀ ਕਿਤਾਬ ‘ਕਲਮਾਂ ਯੂ.ਕੇ. ਦੀਆਂ’ ਰਲੀਜ਼ ਕੀਤੀ ਗਈ.......... ਪੁਸਤਕ ਰਿਲੀਜ਼ / ਸੰਤੋਖ ਸਿੰਘ ਹੇਅਰ

ਕਵੈਂਟਰੀ : ਗਿਆਰਾਂ ਸਾਲਾਂ ਤੋਂ ਲਗਾਤਾਰ ਹਰ ਸਾਲ ਦੋ ਪ੍ਰੋਗਰਾਮ ਕਰਵਾ ਰਹੀ ਪੰਜਾਬੀ ਲੇਖਕ ਸਭਾ ਵਲੋਂ ਇਸ ਸਾਲ ਦਾ ਪਹਿਲਾ ਸਮਾਗਮ 25 ਜੂਨ ਨੂੰ ਰਾਮਗੜ੍ਹੀਆ ਫੈਮਲੀ ਸੈਂਟਰ ਵਿਖੇ ਕਰਵਾਇਆ ਗਿਆ।ਜਿਸ ਵਿਚ ਮਾਣ-ਸਨਮਾਨ, ਕਿਤਾਬਾਂ ਦੀ ਮੂੰਹ ਦਿਖਾਈ ਅਤੇ ਕਵੀ ਦਰਬਾਰ ਕਰਵਾਇਆ ਗਿਆ।

ਸਭਾ ਦੇ ਪਹਿਲੇ ਭਾਗ ਵਿਚ ਸਭਾ ਵਲੋਂ ਤਿਆਰ ਕਰਵਾਈ ਗਈ ਯੂ.ਕੇ. ਭਰ ਦੇ 70 ਕਵੀਆਂ/ਗੀਤਕਾਰਾਂ ਦੀ ਸਾਂਝੀ ਕਿਤਾਬ ‘ਕਲਮਾਂ ਯੂ.ਕੇ. ਦੀਆਂ’ ਉੱਪਰ ਡਾ. ਰਤਨ ਰੀਹਲ ਹੋਰਾਂ ਆਪਣਾ ਪਰਚਾ ਪੜ੍ਹਿਆ। ਜਿਸ ਉੱਪਰ ਖੂਬ ਭਰਵੀਂ ਅਤੇ ਭਖਵੀਂ ਬਹਿਸ ਹੋਈ। ਕਿਤਾਬ ਵਿਚ ਸ਼ਾਮਲ ਕਿਸੇ ਵੀ ਕਵੀ/ਗੀਤਕਾਰ ਨੇ ਅਜੇ ਤੱਕ ਆਪਣੀ ਕਿਤਾਬ ਨਹੀ ਛਪਵਾਈ। ਮੋਤਾ ਸਿੰਘ ਲੈਮਿੰਗਟਨ, ਹਰਜੀਤ ਅਟਵਾਲ, ਦਰਸ਼ਨ ਧੀਰ, ਡਾ.ਦਵਿੰਦਰ ਕੌਰ, ਕੁਲਵੰਤ ਢਿੱਲੋਂ ਅਤੇ ਮਹਿੰਦਰਪਾਲ ਸਿੰਘ ਪ੍ਰਧਾਨਗੀ ਮੰਡਲ ਵਿਚ ਸ਼ੁਸ਼ੋਭਿਤ ਹੋਏ ।
ਸਮਾਗਮ ਦੇ ਦੂਸਰੇ ਭਾਗ ਵਿਚ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੌਰਾਨ ਯੂ.ਕੇ. ਦੇ ਸਤਿਕਾਰਯੋਗ ਬਜ਼ੁਰਗ ਸਾਹਿਤਕਾਰ ਗੁਰਬਖਸ਼ ਮਕਸੂਦਪੂਰੀ ਜੀ ਨੂੰ ਉਨ੍ਹਾ ਦੀਆਂ ਸਾਹਿਤਕ ਘਾਲਣਾ ਸਦਕਾ ਸਨਮਾਨਤ ਕੀਤਾ ਗਿਆ। ਸਭਾ ਵੱਲੋਂ ਤਿਆਰ ਕਰਵਾਈਆਂ ਗਈਆਂ ਦੋ ਕਿਤਾਬਾਂ ਇਕ ‘ਕਲਮਾਂ ਯੂ.ਕੇ. ਦੀਆਂ’ ਦੂਸਰੀ ਹਰਭਜਨ ਸਿੰਘ ਬਾਗੜੀ ਹੋਰਾਂ ਦੀ ਲਿਖੀ ਹੋਈ ‘ਪੰਜਾਬੀ ਸ਼ਬਦ ਜੋੜ’ ਰਿਲੀਜ਼ ਕੀਤੀਆਂ ਗਈਆਂ। ਸਮਾਗਮ ਦੌਰਾਨ ਹਾਜ਼ਰ ਕਵੀਆਂ/ਗੀਤਕਾਰਾਂ ਵਿਚ ਰਜਿੰਦਰ ਕੌਰ, ਤਲਵਿੰਦਰ ਸਿੰਘ ਢਿੱਲੋ, ਇੰਦਰਜੀਤ ਗੁਗਣਾਣੀ, ਰਜਿੰਦਰ ਸਿੰਘ ਰਾਣਾ, ਰਜਿੰਦਰਜੀਤ, ਬਲਦੇਵ ਮਸਤਾਨਾ, ਡਾ. ਦਵਿੰਦਰ ਕੋਰ, ਇੰਦਰਜੀਤ ਸਿੰਘ ਜੀਤ, ਅਜ਼ੀਮ ਸ਼ੇਖਰ, ਮਦਨ ਬਿਜ, ਸ਼ਿੰਦਾ ਸੁਰੀਲਾ, ਕੁਲਵੰਤ ਢਿੱਲੋਂ, ਸ਼ਿਵਦੇਵ ਕੈਂਥ, ਸਤਨਾਮ ਗਿੱਲ, ਕਸ਼ਮੀਰ ਕੌਰ ਡੀਗਨ, ਮਨਜੀਤ ਰਤਨ, ਜਸਮਿੰਦਰ ਮਾਨ, ਨਸ਼ੱਤਰ ਸਿੰਘ ਭੋਗਲ, ਵਰਿੰਦਰ ਸਿੰਘ, ਰਮਨਜੀਤ ਪੁਰੇਵਾਲ, ਕੁਲਵਿੰਦਰ ਕੌਰ ਮਾਨ, ਸੰਤੋਖ ਧਾਲੀਵਾਲ, ਤੇਜਾ ਸਿੰਘ ਤੇਜ ਕੋਟਲੇਵਾਲਾ, ਵਰਿੰਦਰ ਪਰਿਹਾਰ, ਸੋਹਣ ਭੂਖੜੀਵਾਲਾ, ਭਜਨ ਜਰਮਨੀ, ਮਸਤਾਨ ਹੀਰਾ, ਪਾਲੀ ਹਰਜੀਤ, ਸਰਬਜੀਤ ਕੁਲਾਰ, ਸਤਵੀਰ ਸਿੰਘ, ਕੁਲਵੰਤ ਸਿੰਘ ਢੇਸੀ, ਸਤਿਆਂ ਚੰਦੜ, ਬਲਵੀਰ ਸਿੰਘ ਦਰਦੀ, ਮਹਿੰਦਰ ਸਿੰਘ ਦਿਲਵਰ, ਜਸਵਿੰਦਰ ਸਿੰਘ ਜਾਲਫ, ਸਤਪਾਲ ਡੁਲਕੂ, ਨਸੀਮ ਚੋਹਾਨ, ਪ੍ਰੀਤਮਪਾਲ, ਅਜਮੇਰ ਮੁਸਾਫਰ, ਸੋਹਣ ਚੀਮਾਂ, ਡਾ. ਸ਼ਮੀ ਸ਼ਰਮਾਂ, ਦਲਵੀਰ ਕੋਰ, ਡਾ. ਮਹਿੰਦਰ ਗਿੱਲ, ਡਾ.ਰਤਨ ਰੀਹਲ, ਪ੍ਰਮਿੰਦਰ ਸਿੱਧੂ, ਰਵਿੰਦਰ ਸਿੰਘ ਕੁੰਦਰਾ, ਜੋਸ਼ੀ ਰਾਮ ਸਹੋਤਾ, ਖਰਲਵੀਰ, ਸੋਨੂੰ ਵਿਰਕ, ਅਮਰੀਕ ਲਾਲ, ਸ਼ਮਸ਼ੇਰ ਸਿੰਘ ਰਾਏ, ਮਹਿੰਦਰ ਸਿੰਘ ਰਾਏ, ਅਵਤਾਰ ਉੱਪਲ, ਅਜਮੇਰ ਕਵੈਂਟਰੀ, ਜ਼ਵੈਦਾ ਅਲੀ, ਸੁਰਿੰਦਰ ਗਾਖਲ, ਜੋਗਾ ਸਿੰਘ ਬੋਲਾ, ਕ੍ਰਿਪਾਲ ਪੂੰਨੀ, ਕੁਲਦੀਪ ਬਾਂਸਲ, ਸੁਰਿੰਦਰਪਾਲ ਸਿੰਘ, ਸੰਤੋਖ ਸਿੰਘ ਹੇਅਰ ਸ਼ਾਮਲ ਸਨ। ਅੰਤ ਵਿਚ ਪੰਜਾਬੀ ਫੂਡਜ਼ ਵਾਲਿਆਂ ਦਾ ਸਵਾਦੀ ਖਾਣਾ ਵਰਤਾਇਆ ਗਿਆ। ਸਟੇਜ ਦੀ ਕਾਰਵਾਈ ਸੁਰਿੰਦਰਪਾਲ, ਕੁਲਦੀਪ ਬਾਂਸਲ ਅਤੇ ਸੰਤੋਖ ਸਿੰਘ ਹੇਅਰ ਨੇ ਨਿਭਾਈ।
****

No comments: