ਗਰਭਪਾਤ……… ਨਜ਼ਮ/ਕਵਿਤਾ / ਪਰਨਦੀਪ ਕੈਂਥ


ਤੇਰੇ
ਗਰਭ ਅੰਦਰ
ਉਪਜਿਆ ਸੀ
ਓਹ
ਯੋਧਾ-
ਬਣ
ਤੇਰੇ
ਗਰਭ ਦਾ
ਚੌਗਿਰਦਾ-


ਫੁੱਲ
ਬਣ ਗਿਆ ਸੀ
ਉਹ
ਕਰਿਸ਼ਮੀ
ਵਿਹੜੇ ਦਾ-

ਬਦਫੈਲ
ਰੂਹਾਂ ਆਈਆਂ
ਤੇ
ਤੇਰਾ
ਗਰਭਪਾਤ ਕਰ
ਗਈਆਂ-

ਤੇਰਾ
ਗਰਭ
ਖੂਨੀ ਖੂਹ
ਹੋ ਗਿਆ-

***

No comments: