ਰੱਬ ਦੀ ਚਿਤਾ.......... ਨਜ਼ਮ/ਕਵਿਤਾ / ਹਰਦੀਪ ਕੌਰ ਸੰਧੂ (ਡਾ.)

ਮੀਂਹ ਦੀਆਂ ਕਣੀਆਂ ਵਾਂਗ
ਟੱਪ- ਟੱਪ ਅੱਥਰੂ
ਜਦੋਂ ਪਲਕਾਂ ਚੋਂ ਟਪਕ ਪਏ
ਮੈਂ ਦਿਲ ਤੋਂ ਪੁੱਛਿਆ
ਕੀ ਹੋਇਆ…?
ਬੀਤਿਆ ਹੋਇਆ
ਕੋਈ ਪਲ

ਹੈ ਯਾਦ ਆਇਆ
ਦਿਲ ਧੜਕਿਆ
ਕੁਝ ਬੋਲਿਆ ਨਾ
ਤੇ ਹਮੇਸ਼ਾਂ ਵਾਂਗ
ਚੁੱਪ ਦੀ ਬੁੱਕਲ਼
ਛੁਪਾ ਲਈ ਪੀੜ ਆਪਣੀ
ਬਸ ਅੱਖਾਂ ਰਾਹੀਂ
ਵਹਿੰਦਾ ਚਲਾ ਗਿਆ
ਮੈਂ ਸਮਝ ਗਈ
ਕਿ ਅੱਜ ਫੇਰ।।
ਕੋਈ ਕੁੱਖ ਬਲੀ
ਚੜ੍ਹਾਈ ਗਈ ਹੈ
ਕਿਸੇ ਕੁੱਖ ਚ ਹੀ
ਕਬਰ ਧੀ ਦੀ
ਬਣਾਈ ਗਈ ਹੈ
ਚਿਤਾ ਅੱਜ ਫੇਰ
ਰੱਬ ਦੀ ਜਲ਼ਾਈ ਗਈ ਹੈ !

No comments: