ਅੰਬੀ ਯਾਦਗਾਰੀ ਟੁਰਨਾਂਮੈਂਟ ਵਿੱਚ ਆਪਣਾ ਕਨੇਡੀਅਨ ਕਲੱਬ ਕੈਲਗਰੀ ਨੇ ਬਾਜ਼ੀ ਮਾਰੀ ......... ਖੇਡ ਮੇਲਾ / ਹਰਬੰਸ ਬੁੱਟਰ


ਕੈਲਗਰੀ :  ਅਲਬਰਟਾ ਕਬੱਡੀ ਪਲੇਅਰਜ਼ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ, ਜੋ ਕਿ ਕਬੱਡੀ ਨੂੰ ਨਸ਼ਾ ਮੁਕਤ ਕਰਨ ਦੇ ਉਦੇਸ਼ ਨਾਲ ਸਥਾਪਤ ਕੀਤੀ ਗਈ ਹੈ, ਦੀ ਨਿਗਰਾਨੀ ਹੇਠ ਅੰਬੀ ਇੰਟਰਨੈਸ਼ਨਲ ਸਪੋਰਟਸ ਕਲੱਬ ਕੈਲਗਰੀ ਵੱਲੋਂ ਅੰਬੀ ਯਾਦਗਾਰੀ ਟੂਰਨਾਮੈਂਟ ਗੁਰੂਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੀਆਂ ਗਰਾਊਂਡਾ ਵਿੱਚ ਕਰਵਾਇਆ ਗਿਆ। ਤਕਰੀਬਨ 10 ਕਲੱਬਾਂ ਦੇ  ਬਹੁਤ ਹੀ ਫਸਵੇਂ ਮੈਚਾਂ ਤੋਂ ਬਾਅਦ ਆਪਣਾ ਕਨੇਡੀਅਨ ਕਬੱਡੀ ਕਲੱਬ ਕੈਲਗਰੀ ਅਤੇ ਅੰਬੀ ਐਂਡ ਹਰਜੀਤ ਕਬੱਡੀ ਕਲੱਬ ਕੈਲਗਰੀ  ਵਿਚਕਾਰ ਫਾਈਨਲ ਮੈਚ ਹੋਇਆ। ਬੀ ਪੀ ਆਰ ਪਲੰਬਿੰਗ ਵੱਲੋਂ ਸਪਾਂਸਰ ਕੀਤਾ ਪਹਿਲਾ ਇਨਾਮ ਅਪਣਾ ਕਨੇਡੀਅਨ ਕਲੱਬ ਦੇ ਖਿਡਾਰੀਆਂ ਜਿਨਾਂ ਵਿੱਚ ਕੋਚ ਅਜੈਬ ਸਿੰਘ ਦੀ ਅਗਵਾਈ ਵਿੱਚ ਝੀਮਾਂ ਢੁਡੀ, ਸਤਨਾਮ, ਤਲਵੀਰ ਕੈਲਾ, ਬਲਜੀਤ ਮੂਨਮ, ਕਰਮਾਂ ਫੱਕਰ ਝੰਡਾ, ਧਰਮਿੰਦਰ ਡਗੋਆਣਾ, ਮਨਦੀਪ ਲੋਹਗੜ੍ਹ ਨੇ ਅੰਬੀ ਯਾਦਗਾਰੀ ਕੱਪ ਦੇ ਰੂਪ ਵਿੱਚ ਜਿੱਤਿਆ।


ਫੱਕਰ ਝੰਡੇ ਵਾਲਾ ਹਰਦੇਵ ਅਤੇ ਝੀਮਾਂ ਢੁੱਡੀ ਵਧੀਆ ਜਾਫੀ ਅਤੇ ਸੋਨੀ ਰਣਸੀਹ ਕਲਾਂ ਅਤੇ ਸਤਨਾਮ ਡਗੋਆਣਾ ਨੂੰ ਵਧੀਆ ਧਾਵੀ ਦਾ ਖਿਤਾਬ ਹਾਸਿਲ ਹੋਇਆ। ਖਿਡਾਰੀਆਂ ਨੂੰ ਹੱਲਾਸ਼ੇਰੀ ਦਿੰਦੀ ਹੋਈ ਕੁਮੈਂਟਰੀ ਰੁਪਿੰਦਰ ਜਲਾਲ, ਇਕਬਾਲ ਗਾਲਿਬ ਅਤੇ ਆਸਾ ਬੁੱਟਰ ਵਾਲੇ ਜਸਵਿੰਦਰ ਨੇ ਕੀਤੀ। ਮੈਚ ਦੌਰਾਨ ਮੈਂਬਰ ਪਾਰਲੀਮੈਂਟ ਦਵਿੰਦਰ ਸ਼ੋਰੀ, ਵਿਧਾਇਕ ਦਰਸ਼ਨ ਕੰਗ  ਅਤੇ ਪਾਲੀ ਵਿਰਕ ਨੇ ਵੀ ਹਾਜ਼ਰੀ ਲਗਵਾਈ। ਆਪਣਾ ਕਨੇਡੀਅਨ ਕਲੱਬ ਕੈਲਗਰੀ  ਦੇ ਪ੍ਰਧਾਨ ਮਾਲਵਿੰਦਰ ਟਿਵਾਣਾ ਨੇ ਇਸ ਜਿੱਤ ਉਪਰ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਅੱਜ ਦੀ ਜਿੱਤ ਤੋਂ ਬਾਅਦ ਉਮੀਦ ਹੋਣ ਲੱਗੀ ਹੈ ਕਿ ਉਹ ਕਬੱਡੀ ਨੂੰ ਨਸਾ ਮੁਕਤ ਕਰਵਾ ਸਕਣਗੇ। ਇਸ ਮੌਕੇ ਟਿਵਾਣਾ ਦੇ ਨਾਲ ਕਲੱਬ ਮੈਂਬਰ ਅਜੈਬ ਨਾਹਲ, ਅਜੀਤਪਾਲ ਗਿੱਲ, ਬਲਜੀਤ ਕਟਾਰੀਆ, ਪਰਮ ਸਿੱਧੂ, ਰਵਿੰਦਰ ਸਿੱਧੂ, ਕੁਲਵਿੰਦਰ ਨਾਹਲ। ਜਗਦੀਸ ਸਰਾਂ, ਜਰਨੈਲ ਸੂਮਲ, ਬਲਵੀਰ ਸਿੱਧੂ ਅਤੇ ਹਰਪਾਲ ਬਦੋਸੀ  ਨੇ ਵੀ ਖੁਸ਼ੀ ਜਾਹਿਰ ਕੀਤੀ। ਇਸ ਟੂਰਨਾਮੈਂਟ ਨੰ ਸਫਲ ਬਣਾਉਣ ਲਈ ਖੇਡ ਪ੍ਰੇਮੀ ਦਰਸਕਾਂ ਅਤੇ ਸਪਾਂਸਰ ਵਪਾਰੀ ਵੀਰਾਂ ਦਾ ਮੇਜਰ ਬਰਾੜ ਭਲੂਰ, ਮਾਲਵਿੰਦਰ ਟਿਵਾਣਾ, ਕਰਮਪਾਲ ਲੰਢੇਕੇ, ਇੰਦਰਜੀਤ ਸੰਘਾ, ਸਹਿਵਾਜ਼ ਹੂੰਦਲ, ਇਕਬਾਲ ਡਰੋਲੀ ਅਤੇ ਦਲਜੀਤ ਬੀਹਲਾ ਨੇ ਵਿਸੇਸ਼ ਧੰਨਵਾਦ ਕੀਤਾ।

****

No comments: