.....ਨਾਂ ਮੁਮਕਿਨ ਨਹੀਂ ........ ਨਜ਼ਮ/ਕਵਿਤਾ / ਸ਼ਮੀ ਜਲੰਧਰੀ

ਕਵਿਤਾ ਲਿਖਣਾ ਇੰਨਾ ਔਖਾ ਨਹੀਂ ਹੁੰਦਾ
ਜਿੰਨਾ ਔਖਾ ਹੁੰਦਾ ਹੈ ਸ਼ਬਦਾਂ ਦੇ ਨਾਲ ਨਾਲ ਚਲਣਾ ।
ਸੱਚ, ਮੁਹੱਬਤ, ਕ੍ਰਾਂਤੀ, ਵਫ਼ਾ ਤੇ ਇਮਾਨਦਾਰੀ
ਇੰਨਾ ਔਖਾ ਨਹੀਂ ਹੁੰਦਾ ਇਹਨਾਂ ਸ਼ਬਦਾਂ ਦੀ ਗਹਿਰਾਈ ਤੱਕ ਉਤਰਨਾ
ਜਿੰਨਾ  ਔਖਾ ਹੁੰਦਾ ਹੈ ਇਹਨਾਂ ਸ਼ਬਦਾਂ ਨੂੰ ਆਪਣੇ ਮਨ ਅੰਦਰ ਉਤਾਰਨਾ
ਗ਼ਜ਼ਲ ਨੂੰ ਕਿਸੇ ਬਹਿਰ ਵਿੱਚ ਬੰਨਣਾ ਇੰਨਾ ਔਖਾ ਨਹੀਂ ਹੁੰਦਾ
ਜਿੰਨਾ ਔਖਾ ਹੁੰਦਾ ਹੈ ਆਪਣੇ ਅਹਿਮ ਨੂੰ ਬੰਨਣਾ
ਇੰਨਾ ਔਖਾ ਨਹੀ ਹੁੰਦਾ ਕਿਸੇ ਨੂੰ ਨਸੀਹਤ ਦੇਣਾ
ਜਿੰਨਾ ਔਖਾ ਹੁੰਦਾ ਹੈ ਖੁਦ ਉਸ ਨਸੀਹਤ ਤੇ ਅਮਲ ਕਰਨਾ

ਵਿਦਵਾਨ ਪ੍ਰਚਾਰਕ ਜਾਂ ਸੰਤ ਮਹਾਤਮਾ ਬਣਨਾ ਇੰਨਾ ਔਖਾ ਨਹੀਂ ਹੁੰਦਾ
ਜਿੰਨਾ ਔਖਾ ਹੁੰਦਾ ਹੈ ਇੱਕ ਮੁਕੰਮਲ ਇਨਸਾਨ ਬਣਨਾ
ਪਰ ਨਾਂ ਮੁਮਕਿਨ ਨਹੀਂ
ਬਸ਼ਰਤੇ ਜੇ ਕੋਸ਼ਿਸ਼ ਕਰੀਏ
ਕਾਮਿਲ ਇਨਸਾਨ ਬਣਨ ਦੀ
ਨਾ ਕਿ ਵਿਦਵਾਨ, ਮਹਾਨ ਜਾਂ ਭਗਵਾਨ...
ਔਖਾ ਤਾਂ ਹੈ.....  ਨਾਂ ਮੁਮਕਿਨ ਨਹੀਂ

No comments: