ਸਰੀ 'ਚ ਕਹਾਣੀ ਸੰਗ੍ਰਹਿ "ਬਣਵਾਸ ਬਾਕੀ ਹੈ" ਲੋਕ ਅਰਪਿਤ.......... ਪੁਸਤਕ ਰਿਲੀਜ਼ / ਗੁਰਵਿੰਦਰ ਸਿੰਘ ਧਾਲੀਵਾਲਸਰੀ : ਉੱਘੀ ਕਹਾਣੀਕਾਰਾ ਤੇ ਮੀਡੀਆ ਸ਼ਖ਼ਸੀਅਤ ਭਿੰਦਰ ਜਲਾਲਾਬਾਦੀ ਦੀ ਪੁਸਤਕ "ਬਣਵਾਸ ਬਾਕੀ ਹੈ" ਅੱਜ ਲੋਕ ਅਰਪਿਤ ਕੀਤੀ ਗਈ। ਬਰਤਾਨੀਆ 'ਚ ਪਿਛਲੇ ਢਾਈ ਦਹਾਕਿਆਂ ਤੋਂ ਪੰਜਾਬੀ ਸਾਹਿਤ, ਸਭਿਆਚਾਰ ਤੇ ਬੋਲੀ ਨੂੰ ਸਮਰਪਿਤ ਲੇਖਿਕਾ ਦੀ ਪਲੇਠੀ ਪੁਸਤਕ ਰਿਲੀਜ਼ ਕਰਦਿਆਂ ਸਰੀ ਵਾਸੀ ਪੰਜਾਬੀ ਹਿਤੈਸ਼ੀ ਸਰਬਜੀਤ ਕੌਰ ਹੁੰਦਲ ਅਤੇ ਭੁਪਿੰਦਰ ਕੌਰ ਸਾਂਗਰਾ ਨੇ ਵਡਮੁੱਲੀਆਂ ਲਿਖਤਾਂ ਲਈ ਭਿੰਦਰ ਜਲਾਲਾਬਾਦੀ ਨੂੰ ਸਮਰੱਥ ਲਿਖਤੀ ਦੱਸਿਆ। ਸਥਾਨਕ ਪੱਧਰ 'ਤੇ ਚਡ਼੍ਹਦੀ ਕਲਾ ਅਦਾਰੇ ਦੇ ਮੁੱਖ ਦਫਤਰ 'ਚ ਹੋਈ ਇਕੱਤਰਤਾ 'ਚ ਜਥੇਦਾਰ ਸਤਿੰਦਰਪਾਲ ਸਿੰਘ ਤੋਂ ਇਲਾਵਾ ਅਖ਼ਬਾਰ ਦੇ ਸੰਪਾਦਕ ਗੁਰਪ੍ਰੀਤ ਸਿੰਘ ਲੱਕੀ ਸਹੋਤਾ, ਸ਼ੇਰੇ ਪੰਜਾਬ ਰੇਡੀਓ ਦੇ ਸੰਚਾਲਕ ਹਰਜੀਤ ਸਿੰਘ ਗਿੱਲ ਤੇ ਅਕਾਲ ਗਾਰਡੀਅਨ ਤੇ ਚਡ਼੍ਹਦੀ ਕਲਾ ਦੇ ਪੱਤਰਕਾਰ ਗੁਰਸੇਵ ਸਿੰਘ ਪੰਧੇਰ ਸਮੇਤ ਨਾਮਵਰ ਹਸਤੀਆਂ ਹਾਜ਼ਰ ਸਨ। 

"ਬਣਵਾਸ ਬਾਕੀ ਹੈ" ਦੇ ਮੁਢਲੇ ਸ਼ਬਦਾਂ 'ਚ ਵਿਦਵਾਨ ਡਾ: ਗੁਰਚਰਨ ਸਿੰਘ ਭੁੱਲਰ, ਡਾ: ਨਿਰਮਲ ਸਿੰਘ ਜੌਡ਼ਾ ਅਤੇ ਗੀਤਕਾਰ ਹਰਦੇਵ ਸਿੰਘ ਦਿਲਗੀਰ ਦੇਵ ਥਰੀਕੇ ਵਾਲਿਆਂ ਵੱਲੋਂ ਲੇਖਿਕਾ ਭਿੰਦਰ ਜਲਾਲਾਬਾਦੀ ਵੱਲੋਂ ਵਾਸ-ਪਰਵਾਸ ਬਾਰੇ ਲਿਖੀਆਂ ਕਹਾਣੀਆਂ ਬਾਰੇ ਕੀਤੀਆਂ ਟਿੱਪਣੀਆਂ ਨੂੰ ਪੁਸਤਕ ਰਿਲੀਜ਼ ਕੀਤੇ ਜਾਣ ਮੌਕੇ ਸਾਂਝਾ ਕਰਦਿਆਂ ਨਿੱਗਰ ਸਾਹਿਤ ਵਜੋਂ ਉਕਤ ਕਹਾਣੀ ਸੰਗ੍ਰਹਿ ਨੂੰ ਪ੍ਰਵਾਨ ਕੀਤਾ ਗਿਆ।
****

No comments: