ਬਿਰਹਾ......... ਨਜ਼ਮ/ਕਵਿਤਾ / ਸੁਰਿੰਦਰ "ਨਾਚੀਜ਼"

ਤੇਰੇ ਬਾਝੋਂ ਸੋਹਣਿਆ ਸੱਜਣਾਂ ਵੇ, ਮੈਨੂੰ ਨੀਂਦ ਨਾ ਆਉਂਦੀ ਰਾਤਾਂ ਨੂੰ
ਅੱਖਾਂ 'ਚ ਅੱਥਰੂ ਭਰ ਆਉਂਦੇ, ਅਸੀ ਰੋਕੀਏ ਕਿੰਝ ਬਰਸਾਤਾਂ ਨੂੰ

ਹੰਝੂ, ਹੌਕਿਆਂ, ਹਾਵਾਂ ਨੇ, ਮੈਨੂੰ ਪਹਿਲਾਂ ਹੀ ਬੜਾ ਸਤਾਇਆ ਏ
ਕਿਥੇ  ਸਾਂਭ  ਕੇ  ਰੱਖੀਏ  ਵੇ, ਤੇਰੀ  ਬਿਰਹੋ  ਦੀਆਂ  ਸੌਗਾਤਾਂ  ਨੂੰ

ਤੇਰੀ ਯਾਦ 'ਚ ਬੈਠੇ ਵੇ ਸੱਜਣਾ, ਰਾਤਾਂ ਨੂੰ ਤਾਰੇ ਗਿਣਦੇ ਹਾਂ
ਇਸ ਆਸ 'ਚ ਹਾਂ ਬਰੂਹਾਂ 'ਤੇ, ਤੂੰ ਕਿਤੋ ਆ ਜਾਵੇਂ ਪ੍ਰਭਾਤਾਂ ਨੂੰ


ਦਿਲ ਤਾਂ ਮੇਰਾ ਰੋਂਦਾ ਏ, ਜਦ ਬਿਰਹਾ ਬੜਾ ਸਤਾਉਂਦਾ ਏ
ਕਿੰਝ ਸਮਝਾਈਏ ਸੱਜਣਾਂ ਵੇ, ਮਚਲਦਿਆਂ ਜਜਬਾਤਾਂ ਨੂੰ

"ਨਾਚੀਜ਼" ਨੂੰ ਤੂੰ ਜਿਥੇ ਮਿਲਦਾਂ ਸੈਂ, ਉਹ ਥਾਵਾਂ ਚੇਤੇ ਆਉਦੀਆਂ ਨੇ
ਮੈਂ ਭੁੱਲ ਕੇ ਸੱਜਣਾਂ ਨਹੀਂ ਭੁਲਿਆ, ਪਿਆਰ ਭਰੀਆਂ ਮੁਲਾਕਾਤਾਂ ਨੂੰ

****

No comments: