ਜਿਉਂਦਾ ਦੁਸਮਣ- ਮਰਿਆ ਦੋਸਤ……… ਕਹਾਣੀ / ਦਰਸ਼ਨ ਸਿੰਘ ਪ੍ਰੀਤੀਮਾਨ

ਰੰਗ-ਬਰੰਗੀ ਦੁਨੀਆ ਦੇਵਿੱਚ ਵਿਚਾਰਾ ਦਾ ਦੋਸਤ ਲੱਭਣਾ ਕੋਈ ਸੌਖਾ ਕਾਰਜ਼ ਨਹੀਂ ਹੈ। ਬੰਦੇ ਦੀ ਪਰਖ ਨਾ ਤਾਂ ਉਸ ਦੇ ਭੇਸ ਤੋਂ ਆਉਂਦੀ ਹੈ ਅਤੇ ਨਾ ਹੀ ਉਸਦੇ ਸਰੀਰ ਤੋਂ। ਕਈ ਵਾਰ ਤਾਂ ਅਸੀਂ ਗੁਣਾ ਦੇ ਗੁਧਲੇ (ਖਜਾਨੇ) ਨੂੰ ਵੀ ਅਣਡਿੱਠਾ ਕਰ ਦਿੰਦੇ ਹਾਂ, ਕਿਉਂਕਿ ਸਾਡੇ ਅਸਲੀ, ਸੱਚੀ ਪਾਰਖੂ ਅੱਖ ਨਹੀਂ ਹੈ। ਉਸ ਸਖਸ ਬਾਰੇ ਕਈ ਗੱਲਾਂ ਅਜਿਹੀਆਂ ਵੀ ਸੁਨਣ ਨੂੰ ਮਿਲ ਜਾਂਦੀਆਂ ਹਨ, ਜਿਨ੍ਹਾਂ ਨਾਲ ਉਸ ਦਾ ਦੂਰ ਦਾ ਵਾਸਤਾ ਵੀ ਨਹੀਂ ਹੁੰਦਾ। ਕਾਰਨ ਸਪੱਸ਼ਟ ਹੈ ਕਿ ਵੋਟ ਰਾਜ ਹੈ, ਤੱਕੜੇ ਦੀ ਵਹੁਟੀ ਬੀਬੀ ਜੀ, ਮਾੜੇ ਦੀ ਵਹੁਟੀ ਭਾਬੀ ਵਾਲਾ। ਦੂਜਾ ਦੁਨੀਆਂ ਦੇ ਬੰਦਾ ਹੀ ਡੇਢ ਹੈ, ਹਰ ਵਿਅਕਤੀ ਇਹੋ ਸੋਚਦਾ ਹੈ ਕਿ ਮੈਂ ਪੂਰਾ ਹਾਂ, ਅੱਗੇ ਖੜਾ ਦੂਜਾ ਬੰਦਾ ਅੱਧਾ ਹੀ ਹੈ। ਕਈ ਵਿਅਕਤੀ ਸਮਾਜ ਪ੍ਰਤੀ ਮੋਹ ਰੱਖਦੇ ਹਨ ਅਤੇ ਚੰਗੇ ਕੰਮ ਕਰਕੇ ਆਪਣੀ ਇੱਜਤ ਬਣਾਉਂਦੇ ਹਨ ਪਰ ਕਈ ਅਗਾਂਹ-ਵਧੂ ਬੰਦੇ ਨੂੰ ਪਿੱਛੇ ਸੁੱਟਣ ਦੀ ਕੋਸ਼ਿਸ਼ ਕਰਦੇ ਹਨ ਅਤੇ ਬਿਨ੍ਹਾਂ ਕੁਝ ਕੀਤੇ ਆਪਣੇ ਫੋਕੇ ਨੰਬਰ ਬਣਾਉਂਦੇ ਹਨ। ਹੈਰਾਨ ਹੋਈ ਦਾ ਹੈ, ਇਹੋ ਜਿਹੇ ਇਨਸਾਨਾ ਦੀ ਵਿਚਾਰਧਾਰਾ ਬਾਰੇ ਜਾਣਕੇ।
                ਇੱਕ ਪੱਚੀਆਂ ਕੁ ਸਾਲ ਦੇ ਨੌਜਵਾਨ ਨੂੰ ਮੈਂ ਸਵੇਰੇ 4 ਵਜੇ ਤੋਂ 5 ਵਜੇ ਤੱਕ ਸੜਕ ਤੇ ਘੁੰਮਦੇ ਨੂੰ ਹਰ ਰੋਜ਼ ਵੇਖਦਾ ਪੈਰਾ 'ਚ ਚੱਪਲਾਂ, ਕੁੜਤਾ-ਪੰਜਾਮਾ, ਸਿਰ 'ਤੇ ਪਰਨਾ। ਉਹ ਕੁੜਤੇ-ਪਜਾਮੇ ਵਿੱਚ ਬੜਾ ਹੀ ਜੱਚਦਾ ਸੀ। ਉਹ ਸੜਕ ਦੇ ਕਿਨਾਰੇ ਅੱਧਾ ਕਿਲੋ ਮੀਟਰ ਤੱਕ ਦੇ ਏਰੀਏ 'ਚ ਹੀ ਚੱਕਰ ਕੱਟਦਾ ਰਹਿੰਦਾ। ਉਸ ਏਰੀਏ 'ਚ ਹੀ ਮੇਰੀ ਰਾਤ ਦੀ ਡਿਉਟੀ ਹੁੰਦੀ। ਮੈਂ ਉਸ ਏਰੀਏ ਦਾ ਸੜਕ ਦੇ ਦੋਵੇਂ ਪਾਸੇ ਦੀਆਂ ਦੁਕਾਨਾਂ ਦਾ ਪਹਿਰੇਦਾਰ ਸਾਂ। ਉਹ ਇੱਕ ਵਾਰ ਮੇਰੇ ਕੋਲ ਦੀ ਲੰਘਦਾ, ਮੈਨੂੰ ਸਤਿ ਸ੍ਰੀ ਅਕਾਲ ਬੁਲਾਉਂਦਾ ਤੇ ਅੱਗੇ ਲੰਘ ਜਾਂਦਾ। ਮੈਂ ਉਸ ਨੂੰ ਕਦੇ ਕੁਝ ਨਾ ਪੁੱਛਿਆ।
                ਇੱਕ ਦਿਨ ਉਹ ਨੌਜਵਾਨ ਮੇਰੇ ਕੋਲੋ ਬੀਹ ਕੁ ਕਦਮ ਅੱਗੇ ਲੰਘਿਆ ਹੀ ਸੀ ਕਿ  ਕਰਡ-ਮਰਡ ਜੀ ਦਾੜ੍ਹੀ ਵਾਲੇ ਵਿਅਕਤੀ ਨੇ ਮੈਨੂੰ ਆ ਕੇ ਕਿਹਾ' ਪਹਿਰੇਦਾਰਾ ? 'ਹਾਂ ਜੀ, 'ਔਹ ਬੰਦੇ ਨੂੰ ਜਾਣਦੈ'? ਉਸ ਨੇ ਚੱਕਰ ਕੱਟਣ ਵਾਲੇ ਵਿਅਕਤੀ ਵੱਲ ਹੱਥ ਕਰ ਕੇ ਕਿਹਾ। 'ਨਹੀ ਜੀ, ਮੈਂ ਨਹੀਂ ਜਾਣਦਾ' ਮੈਂ ਜਵਾਬ ਦਿੱਤਾ। 'ਉਹ, ਆਹ ਗੱਤਾ ਚੁੱਕਣ ਵਾਲੀਆਂ ਦਾ ਮਾਰਾ ਫਿਰਦੈ, ਆਸ਼ਕੀ ਪੱਠੈ, ਨਾਲੇ ਪੱਕਾ ਚੋਰ ਐ, ਅਨੇਕਾਂ ਵਾਰਦਾਤਾ ਵਿੱਚ ਆਇਐ ਉਸ ਨੂੰ ਮੂੰਹ ਨਾ ਲਾਈ ਤੇ ਪੂਰਾ ਖਿਆਲ ਰੱਖੀ'।'ਠੀਕ ਹੈ ਜੀ, ਮੈਂ ਉਸ ਦੀ ਨਿਗ੍ਹਾ ਰੱਖਿਆ ਕਰਾਗਾਂ। ਤੁਹਾਡਾ, ਮੈਨੂੰ ਚੱਕਨੇ ਕਰਨ ਤੇ ਬਹੁਤ-ਬਹੁਤ ਧੰਨਵਾਦ'। ਮੈਂ, ਉਸ ਦਾ ਧੰਨਵਾਦ ਕੀਤਾ। 'ਚੰਗਾ ਪਹਿਰੇਦਾਰਾ ਹੁਸ਼ਿਆਰ ਰਹੀ 'ਉਹ ਐਨੀ ਗੱਲ ਆਖ ਪਿੱਛੇ ਹੀ ਮੁੜ ਗਿਆ।
                ਮੈ, ਉਸ ਬੰਦੇ ਦਾ ਦਿਲੋ ਧੰਨਵਾਦ ਕਰ ਰਿਹਾ ਸੀ ਪਰ ਮੈਂ ਉਹ ਬੰਦਾ ਵੇਖਿਆ ਕਦੇ ਨਹੀਂ ਸੀ। ਮੈਂ ਸਮਝਦਾ ਸਾ, ਜਾਂ ਤਾਂ ਕੋਈ ਦੁਕਾਨਦਾਰ ਹੋਵੇਗਾ ਜਾਂ ਫਿਰ ਇਸ ਦਾ, ਇਸ ਏਰੀਏ 'ਚ ਮਕਾਨ ਹੋਵੇਗਾ। ਚੰਗਾ ਹੋਇਆ ਮੈਨੂੰ ਚਕੱਨਾ ਕਰ ਗਿਆ, ਨਹੀਂ ਖੌਰੇ ਇਹ ਸੈਰ ਦਾ ਬਹਾਨਾ ਘੜਨ ਵਾਲਾ ਵਿਅਕਤੀ ਕੀ ਚੰਦ ਚਾੜਦਾ। ਮੈਂ ਉਸ ਦਿਨ ਤੋਂ ਉਸ ਦੀ ਪੂਰੀ ਬਿੜਕ ਰੱਖਣ ਲੱਗ ਪਿਆ।
                ਸੈਰ ਕਰਨ ਵਾਲਾ ਵਿਅਕਤੀ ਜਦ ਵੀ ਮੇਰੇ ਕੋਲ ਦੀ ਲੰਘਦਾ, ਉਹ ਮੈਨੂੰ ਬੁਲਾਉਣ ਦੀ ਪੂਰੀ ਕੋਸ਼ਿਸ਼ ਕਰਦਾ ਪਰ ਮੈਂ ਉਸ ਤੋਂ ਕੰਨੀ ਕੁਤਰਾਉਂਦਾ। ਦੁਕਾਨਾਂ ਵੱਲ ਉਹ ਕਦੇ ਨਾ ਹੋਇਆ। ਉਹ ਹਮੇਸ਼ਾ ਆਪਣੇ ਹੱਥ ਸੜਕ ਕਿਨਾਰੇ ਤੁਰਦਾ। ਗੱਤਾ ਚੁੱਕਣ ਵਾਲੀਆਂ ਨੂੰ ਉਸ ਨੇ ਕਦੇ ਨਾ ਬੁਲਾਇਆ ਕਦੇ ਉਨ੍ਹਾਂ ਵੱਲ ਪਿੱਛਾ ਭੌਅ ਕੇ ਵੀ ਨਾ ਤੱਕਿਆ। ਮੈਂ ਉਸਦੀ ਪੂਰੀ ਤਾੜ ਰੱਖਦਾ ਸਾਂ। ਸੜਕ ਤੇ ਤੁਰਦੇ ਫਿਰਦੇ 4 ਤੋਂ ਬਾਅਦ ਕਿਸੇ ਨੂੰ ਪਹਿਰੇਦਾਰ ਨਹੀਂ ਪੁੱਛਦਾ, ਸਿਰਫ ਰਾਤ ਸਮੇਂ ਤੁਰਦਾ-ਫਿਰਦੇ ਵਿਅਕਤੀ ਦੀ ਪੁੱਛ-ਗਿੱਛ ਕੀਤੀ ਜਾਂਦੀ ਹੈ।
                ਮੇਰੇ ਮਨ 'ਚ ਉਸ ਪ੍ਰਤੀ ਵਹਿਮ ਵੱਧਦਾ ਹੀ ਜਾ ਰਿਹਾ ਸੀ ਕਿ ਇਹ ਵਿਅਕਤੀ ਜਰੂਰ ਕਦੇ ਚੋਰੀ ਕਰੂਗਾ ਜਾਂ ਚੋਰੀ ਕਰਵਾਵੇਗਾ ਜਾਂ ਮੈਂ, ਉਸ ਨੂੰ ਆਸ਼ਕ ਸਮਝਦਾ, ਕਿਉਂਕਿ ਉਸ ਟਾਇਮ ਗੱਤਾ ਚੁੱਗਣਾ ਉਨ੍ਹਾਂ ਦਾ ਕਿੱਤਾ ਹੈ। ਲੋਕ ਉਨ੍ਹਾਂ ਨੂੰ  ਗਲਤ ਸਮਝ ਦੇ ਹਨ ਜੇ ਛੋਟੀ-ਮੋਟੀ ਚੋਰੀ ਹੋ ਜਾਵੇ ਤਾਂ ਦੁਕਾਨਦਾਰ ਉਨ੍ਹਾਂ, ਸਿਰ ਮੜਦੇ ਹਨ ਪਰ ਸਾਡੇ ਸਮਾਜ ਉਨ੍ਹਾਂ ਸਿਰ ਝੂਠਾ ਇਲਜਾਮ ਹੀ ਲਾਉਂਦਾ ਹੈ, ਉਹ ਇੱਜਤ ਦੀ ਰੋਟੀ ਖਾਣੀ ਪਸੰਦ ਕਰਦੀਆਂ ਹਨ, ਨਾਂ ਚੋਰੀਆਂ, ਨਾਂ ਯਾਰੀਆਂ ਪਰ ਪੰਜੇ  ਉਂਗਲਾਂ ਇੱਕੋ ਜਿਹੀਆਂ ਤਾਂ ਕਿਤੇ ਵੀ ਨਹੀਂ ਮਿਲਦੀਆਂ। ਉਸ ਵਿਅਕਤੀ ਦੀ ਕਦੇ ਕੋਈ ਵਾਰਦਾਤ ਮੇਰੇ ਸਾਹਮਣੇ ਨਾ ਆਈ, ਕਈ ਮਹੀਨੇ ਬੀਤ ਗਏ।
        ਪੁਲਿਸ ਵਾਲਿਆ ਦਾ ਤੇ ਰਾਤ ਦੇ ਪਹਿਰੇਦਾਰਾਂ ਦਾ ਕੰਮ ਹੀ ਹਰਇੱਕ ਨੂੰ ਸ਼ੱਕ ਨਾਲ ਵੇਖਣਾ ਹੁੰਦਾ ਹੈ। ਇੱਕ ਵਾਰ ਕਿਸੇ ਪ੍ਰਤੀ ਵਹਿਮ ਹੋ ਜਾਵੇ, ਉਹ ਵਹਿਮ ਨੂੰ ਦਿਲੋ ਕੱਢ ਨਹੀਂ ਸਕਦਾ। ਉਹ ਚੱਕਰ ਕੱਟਦਾ ਜਦ ਵੀ ਮੇਰੇ ਕੋਲ ਦੀ ਲੰਘਦਾ। ਮੇਰੇ ਕੋਲ ਆ ਕੇ ਉਹ ਹੌਲੀ ਹੋ ਜਾਂਦਾ, ਮੈਨੂੰ ਬੁਲਾਉਣ ਲਈ ਪਰ ਮੈਂ ਉਸ ਦੇ ਕੋਲ ਆਉਣ ਤੇ ਦੂਜੇ ਪਾਸੇ ਮੂੰਹ ਭੁਮਾ ਕੇ, ਚੱਕਮੇ ਪੈਰੀ ਹੋ ਜਾਂਦਾ।
ਮੈਂ ਉਸ ਤੋਂ ਆਪਣਿਓ ਪਾਲਿਓ ਡਰਦਾ ਰਹਿੰਦਾ ਕਿ ਇਹ ਵਿਅਕਤੀ ਇੱਕ ਨਾ ਇੱਕ ਦਿਨ ਜਰੂਰ ਕੋਈ ਚੰਦ ਚਾੜ੍ਹੇਗਾ। ਮੈਨੂੰ ਗੱਲੀ-ਬਾਤੀ ਲਾ ਕੇ ਦੂਜੇ ਪਾਸਿਓ ਕਿਸੇ ਦੁਕਾਨ ਦੀ ਚੋਰੀ ਕਰਵਾਵੇਗਾ। ਇਹ ਕੋਈ ਜਰੂਰ ਜਸੂਸ ਹੈ। ਮੈਂ, ਉਸ ਬਾਰੇ ਜਾਣਕਾਰੀ ਕਦੇ ਨਾ ਪ੍ਰਾਪਤ ਕੀਤੀ। ਨਾ ਉਸ ਦਾ ਨਾਮ, ਨਾ ਉਸ ਦਾ ਕਿੱਤਾ, ਨਾ ਉਸ ਦੇ ਘਰ ਬਾਰੇ ਪੁੱਛਿਆ। ਮੈਂ ਰਾਤ ਨੂੰ 10 ਵਜੇ ਡਿਊਟੀ ਜਾਂਦਾ ਸਾਂ, ਸਵੇਰੇ 5 ਵਜੇ ਘਰ ਆ ਜਾਂਦਾ ਸਾਂ। ਦਿਨੇ ਕਦੇ ਬਿਨ੍ਹਾਂ ਕੰਮ ਤੋਂ ਮੈਂ ਉਸ ਏਰੀਏ ਵਿੱਚ ਗਿਆ ਨਹੀਂ।
        ਇੱਕ ਦਿਨ ਸਵੇਰੇ ਤਿੰਨ ਵਜੇ ਸੜਕ ਦੇ ਪਿਛਲੇ ਪਾਸੇ ਵਾਲੀ ਗਲੀ 'ਚ ਚਾਣਚੱਕ ਚੀਕ-ਚਗਿਆੜਾ ਪੈ ਗਿਆ। ਇਕਦਮ ਉੱਚੀ-ਉੱਚੀ ਰੋਣ ਦੀਆਂ ਕਈ ਆਵਾਜਾਂ ਨੇ ਮੇਰੇ ਕੰਨਾਂ 'ਚ ਖੋਰੂ ਪਾਇਆ। ਮੈਂ ਭਮੱਤਰ ਗਿਆ ਕਿ ਆਹ ਕੀ ਸਵੇਰੇ-ਸਵੇਰੇ ਭਾਣਾ ਵਰਤ ਗਿਆ। ਉਹ ਰੋਣ ਦੀਆਂ ਅਵਾਜਾਂ ਬੱਚਿਆਂ, ਬਜ਼ੁਰਗਾ, ਨੌਜਵਾਨਾਂ ਔਰਤਾ-ਮਰਦਾ ਦੀਆਂ ਸਨ।
'ਹਾਏ ਸ਼ੇਰਾ ਪੱਟ ਤੇ'
'ਹਾਏ ਜਿਉਂਦੀ ਮਾਂ ਨੂੰ ਮਾਰ ਗਿਆ ਪੁੱਤ'
ਹਾਏ ਜੀ, ਮੈਨੂੰ ਕਿਸ ਦੇ ਆਸਰੇ ਛੱਡ ਚੱਲਿਐ'?
'ਹਾਏ ਵੀਰਾ! ਮੈਂ ਰੱਖੜੀ ਕਿਸ ਦੇ ਬੰਨੂੰਗੀ'?
'ਡੈਡੀ ਜੀ, ਮੈਨੂੰ ਚੀਜ਼ੀ ਕੌਣ ਦਵਾਊ'?
'ਹਾਏ ਡੈਡੀ ਜੀ, ਤੂੰ ਬੋਲਦਾ ਕਿਉਂ ਨੀ'?
        ਇੱਕ ਦਮ ਇੱਕਠੀਆਂ ਹੀ ਭਾਂਤ-ਭਾਂਤ ਦੀਆਂ ਅਵਾਜ਼ਾਂ ਨੇ ਮੈਨੂੰ ਸੁੰਨ ਜਿਹਾ ਕਰ ਦਿੱਤਾ। ਮੈਂ ਡੋਰ-ਭੋਰ ਹੋਇਆ ਖੜਾ ਬਿੜਕ ਲੈ ਰਿਹਾ ਸੀ ਕਿ ਇਹ ਆਵਾਜਾਂ ਕਿਸ ਪਾਸਿਓ ਆ ਰਹੀਆਂ ਹਨ। ਆਵਾਜਾਂ ਸੜਕ ਦੇ ਖੱਬੇ ਹੱਥ ਵਾਲੀ ਪਿਛਲੀ ਗਲੀ 'ਚੋ ਆ ਰਹੀਆਂ ਸਨ ਪਰ ਪਿਛਲੀ ਗਲੀ ਵਾਲੇ ਲੋਕਾਂ ਦੇ ਅੱਧਿਆ ਦੇ, ਮੈਂ ਚੇਹਰੇ ਦਾ ਬਾਕਵ ਸਾ, ਅੱਧਿਆ ਨੂੰ ਬਿਲਕੁਲ ਹੀ ਨਹੀਂ ਜਾਣਦਾ ਸੀ।
        ਮੈਂ ਸੋਚਦਾ ਸਾ ਕਿ ਹੋ ਸਕਦੈ, ਮੇਰਾ ਕੋਈ ਦੁਕਾਨਦਾਰ ਹੀ ਨਾ ਹੋਵੇ, ਚੋਲੋ ਨਾ ਵੀ ਦੁਕਾਨਦਾਰ ਹੋਵੇ ਤਾਂ ਵੀ ਇਨਸਾਨੀਅਤ ਦੇ ਤੌਰ ਤੇ ਕਿਸੇ ਦੀ ਅਜਿਹੇ ਦੁੱਖ ਦੀ ਘੜੀ 'ਚ ਸਰੀਕ ਹੋਣਾ ਮੇਰਾ ਫਰਜ਼ ਵੀ ਹੈ। ਦੁੱਖੀ ਪਰਿਵਾਰ ਨੂੰ ਹੌਸਲਾ ਦੇਣਾ ਹੀ ਅਸਲ ਸੱਚੀ ਹਮਦਰਦੀ ਹੈ।
        ਮੈਂ ਸੜਕ ਤੋਂ ਉਸ ਗਲੀ ਵੱਲ ਨੂੰ ਹੋ ਤੁਰਿਆ। ਮੈਂ ਸੋਚਾਂ ਦੇ ਸਮੁੰਦਰ 'ਚ ਗੋਤੇ ਖਾਂਦਾ ਤੁਰਿਆ ਜਾ ਰਿਹਾ ਸੀ ਕਿ ਕਿਹੜੇ ਘਰ ਵਾਲਾ ਕੌਣ ਮਰਿਆ ਹੋਇਆ? ਪਰ ਕੁਝ  ਵੀ ਸਮਝ ਵਿੱਚ ਨਹੀਂ ਆ ਰਿਹਾ ਸੀ। ਸਹੀ ਚਾਰ ਵਜੇ ਗੁਰਦੁਆਰੇ ਵਾਲਾ ਭਾਈ ਪਾਠ ਪੜ੍ਹਨ ਲੱਗ ਜਾਂਦਾ ਹੈ ਤੇ ਸੈਰ ਕਰਨ ਵਾਲਾ ਮੁੰਡਾ ਸੜਕ ਕਿਨਾਰੇ ਚੱਕਰ ਕੱਟਣ ਲੱਗ ਜਾਂਦਾ ਹੈ ਪਰ ਅਜੇ ਗਲੀ ਵਾਲਾ ਮੌੜ ਮੁੜ ਕੇ 10 ਕੁ ਕਦਮਾ ਅੱਗੇ ਹੀ ਗਿਆ
ਗੱਤਾ ਚੁੱਕਣ ਵਾਲੀਆਂ ਬਜਾਰਾਂ 'ਚ ਆ ਜਾਂਦੀਆਂ ਹਨ।
    ਸੀ। ਮੇਰੇ ਝੱਟ ਸੈਰ ਕਰਨ ਵਾਲਾ ਨੌਜਵਾਨ ਯਾਦ ਆ ਗਿਆ ਕਿ ਜੇ ਮੈਂ ਮਰਗ ਵਾਲੇ ਘਰ ਚਲਾ ਗਿਆ ਤਾਂ ਉਹ ਨਾ ਅੱਜ ਕੋਈ ਵਾਕਾ ਕਰ ਦੇਵੇ? ਮੈਂ ਝੱਟ ਵਾਪਸ ਹੀ ਮੁੜ ਆਇਆ।
        ਅੱਜ ਉਹ ਨੌਜਵਾਨ ਨਹੀਂ ਅਇਆ। ਮੈਂ ਸੋਚਾਂ 'ਚ ਡੁੱਬਿਆ ਰਿਹਾ ਕਿ ਕਿਉਂ ਨਹੀਂ ਅਇਆ? ਸ਼ਾਇਦ ਕਿਸੇ ਰਿਸ਼ਤੇਦਾਰੀ 'ਚ ਚਲਾ ਗਿਆ ਹੋਵੇ ਜਾ ਬਿਮਾਰ ਨਾ ਹੋ ਗਿਆ ਹੋਵੇ ਜਾਂ ਫਿਰ ਕਰਾਏ ਤੇ ਨਾ ਕਿਸੇ ਘਰ ਰਹਿੰਦਾ ਹੋਵੇ। ਘਰ ਕਿਤੇ ਹੋਰ ਸਿਫਟ ਨਾ ਕਰ ਲਿਆ ਹੋਵੇ। ਮੇਰੇ ਦਿਮਾਗ 'ਚ ਅਨੇਕਾਂ ਗੱਲਾਂ ਚੱਕਰ ਕੱਟ ਰਹੀਆਂ ਸਨ। ਗੱਤਾ ਚੁੱਕਣ ਵਾਲੀਆਂ ਵੀ ਫੇਰੀ ਪਾ ਕੇ ਚਲੀਆਂ ਗਈਆਂ। ਅਖਬਾਰਾਂ ਵਾਲੀਆਂ ਗੱਡੀਆਂ ਵੀ ਆਉਣ ਲੱਗ ਪਈਆ। ਦੁੱਧਾ ਵਾਲੇ ਵੀ ਦੁੱਧ ਲੈਣ ਲਈ ਪਿੰਡਾਂ ਨੂੰ ਚੱਲ ਪਏ। ਮੈਂ ਘੜੀ ਵੱਲ ਵੇਖਿਆ ਤਾਂ ਪੰਜ ਵੱਜ ਚੁੱਕੇ ਸਨ। ਮੈਂ ਆਪਣਾ ਸਾਇਕਲ ਚੁੱਕਿਆ ਤੇ ਪਿੰਡ ਨੂੰ ਆ ਗਿਆ। ਦੂਜੇ ਦਿਨ ਸੈਰ ਕਰਨ ਵਾਲਾ ਨਾ ਆਇਆ। ਤੀਜੇ ਦਿਨ ਵੀ, ਚੌਥੇ ਦਿਨ ਵੀ, ਪੰਜਵੇਂ ਦਿਨ ਵੀ ਉਹ ਬਿਲਕੁਲ ਆਉਣੋ ਬੰਦ ਹੀ ਹੋ ਗਿਆ। ਉਹ ਦੇ ਨਾ ਆਉਣਾ ਤੇ, ਮੈਨੂੰ ਵੀ ਸੁੱਖ ਦਾ ਸਾਹ ਆਇਆ। ਇਵੇਂ-ਜਿਵੇਂ 10 ਦਿਨ ਬੀਤ ਗਏ। ਜਦੋਂ ਉਹ ਆਉਣੋ ਬੰਦ ਹੋ ਗਿਆ ਤਾਂ ਮੈਂ ਵੀ ਉਸ  ਬਾਰੇ ਸੋਚਣ ਘੱਟ ਲੱਗ ਪਿਆ। "ਪ੍ਰੀਤੀਮਾਨ ਅਜੇ ਸੁੱਤਾ ਹੀ ਪਿਐ'? ਗੁਰਪਾਲ ਮੇਰੇ ਕੋਲ ਪਏ ਦੂਜੇ ਮੰਜੇ ਤੇ ਬੈਠ ਦਾ ਬੋਲਿਆ।ਗੁਰਪਾਲ ਰਾਤ ਦੀ ਡਿਊਟੀ ਹੈ ਨਾ' ਮੈਂ ਉਸ ਦੱਸਿਆ।
'ਡਿਊਟੀ ਦਾ ਤਾਂ ਮੈਨੂੰ ਪਤੈ ਪਰ ਅੱਜ ਆਪਾਂ ਭੋਗ ਤੇ ਜਾਣੈ' ਉਸ ਨੇ ਕਿਹਾ।
'ਕਿਸ ਦੇ ਭੋਗ ਤੇ? ਮੈਂ ਪੁੱਛਿਆ।
'ਸੱਘੜ ਦੇ ਭੋਗ ਤੇ' ਉਸ ਨੇ ਕਿਹਾ।
'ਸੱਘੜ ਕੌਣ? ਮੈਂ ਫਿਰ ਪੁੱਛਿਆ।
'ਸੱਘੜ, ਮੇਰਾ ਦੋਸਤ ਸੀ ਬਚਪਨ ਦਾ, ਜਦ ਮੈਂ ਆਪਣੇ ਨਾਨਕੀ ਪੜ੍ਹਦਾ ਸੀ ਤਾਂ ਮੈਂ ਤੇ ਸੱਗੜ ਇੱਕੋ ਜਮਾਤ ਵਿੱਚ ਪੜ੍ਹਦੇ ਸੀ। ਹੁਣ ਉਹ ਛੇ ਮਹੀਨਿਆ ਤੋਂ ਆਪਣੇ ਸ਼ਹਿਰ ਵਿੱਚ ਰਹਿਣ ਲੱਗ ਪਿਆ ਸੀ। ਏਥੇ ਕਿਸੇ ਪ੍ਰਾਈਵੇਟ ਕੰਪਨੀ 'ਚ ਕੰਮ ਕਰਦਾ ਸੀ। ਪਰਿਵਾਰ ਸਮੇਤ ਹੀ ਰਹਿੰਦਾ ਸੀ ਏਥੇ। ਉਸ ਨੇ ਇਕੇ ਸਾਹੇ ਹੀ ਗੱਲ ਮੁਕਾਈ। 'ਗੁਰਪਾਲ ਉਸ ਦੀ ਮੌਤ ਕਿਵੇਂ ਹੋਈ'? ਮੈਂ ਪੁੱਛਿਆ 'ਉਹ ਗਰਮੀ ਦਾ ਕਰਕੇ ਪੱਖਾ ਆਪਣੇ ਵੱਲ ਕਰਨਾ ਚਾਹੁੰਦਾ ਸੀ ਕਿਤੋ ਪੱਖੇ ਦੀ ਤਾਰ ਨੰਗੀ ਸੀ। ਪੱਖੇ ਨੇ ਆਪਣੇ ਵੱਲ ਹੀ ਖਿਚ ਲਿਆ, ਮੁੜਕੇ ਛੱਡਿਆ ਹੀ ਨਹੀਂ, ਬਸ ਦੋ ਮਿੰਟ ਹੀ ਲੱਗੇ ਵਿਚਾਰੇ ਨੂੰ, 'ਗੁਰਪਾਲ ਤੂੰ ਬੈਠ, ਮੈਂ ਇਸਨਾਨ ਕਰਕੇ ਕੱਪੜੇ ਬਦਲ ਲਵਾਂ, ਚੱਲਦੇ ਆ ਫਿਰ। ਗੁਰਪਾਲ ਮੇਜ ਤੇ ਪਿਆ, ਅਖਬਾਰ ਚੁੱਕ ਕੇ ਪੜ੍ਹਨ ਲੱਗ ਪਿਆ। ਮੈਂ ਵਾਲਟੀ 'ਚ ਪਾਣੀ ਪਾ ਕੇ ਗੁਸਲਖਾਨੇ 'ਚ ਇਸਨਾਨ ਕਰਨ ਲੱਗ ਪਿਆ। ਇਸਨਾਨ ਕਰਕੇ ਕੱਪੜੇ ਬਦਲੇ ਤੇ ਅਸੀਂ ਦੋਵੇਂ ਬਜ਼ਾਰ ਵੱਲ ਨੂੰ ਪੈਦਲ ਹੀ ਚੱਲ ਪਏ। ਗੁਰਪਾਲ ਨੇ ਰਾਹ 'ਚ ਜਾਂਦਿਆਂ ਫੇਰ ਗੱਲ ਚਲਾਈ ਕਿ 'ਚੰਗੇ ਬੰਦਿਆ ਨੂੰ ਰੱਬ ਨਹੀਂ ਛੱਡਦਾ। ਬੜਾ ਵਧੀਆ ਬੰਦਾ ਸੀ, ਮਿਲਵਰਤਨ ਵਾਲਾ। ਸਰੀਰ ਦਾਨ ਕੀਤਾ ਸੀ ਉਸਨੇ, 'ਗੁਰਪਾਲ ਨੇ ਦੱਸਿਆ।
        'ਅੱਛਾ! ਫਿਰ ਤਾਂ ਅਗਾਹ-ਵਧੂ ਵਿਚਾਰਾ ਵਾਲਾ ਵਿਅਕਤੀ ਸੀ, ਮੈਂ ਕਿਹਾ। 'ਉਸ ਦੀ ਮ੍ਰਿਤਕ ਦੇਹ ਨੂੰ ਹਸਪਤਾਲ ਵਾਲੇ ਪੂਰੇ ਹਾਰ ਸਿੰਗਾਰ, ਇੱਜਤਮਾਨ, ਸਤਿਕਾਰ ਸਾਜਾ-ਵਾਜਾ ਨਾਲ ਲੈ ਕੇ ਗਏ ਨੇ 'ਗੁਰਪਾਲ ਨੇ ਚਾਨਣਾ ਪਾਇਆ। ਅਸੀਂ ਗੱਲਾਂ ਕਰਦੇ-ਕਰਦੇ ਬੱਸ ਅੱਡੇ 'ਚ ਪਹੁੰਚ ਗਏ। ਘੜੀ 'ਤੇ ਜਦ ਵੇਖਿਆ ਤਾਂ 11-30 ਹੋ ਰਹੇ ਸਨ। ਗੁਰਪਾਲ ਨੇ ਕਿਹਾ 'ਹੁਣ ਟਾਇਮ ਹੀ ਹੈ ਚੱਲੀਏ'
'ਚੱਲ' 'ਆਖ ਮੈਂ ਵੀ ਉਸ ਦੇ ਨਾਲ ਹੀ ਤੁਰ ਪਿਆ।
        ਮੇਰਾ ਏਰੀਆ ਦੂਜੇ ਪਾਸੇ ਸੀ। ਅਸੀਂ ਬੱਸ ਸਟੈਂਡ ਵਾਲੇ ਪਾਸੇ ਦੀ ਗਲੀਏ ਪੈ ਘਰ ਪਹੁੰਚੇ। ਘਰ ਵਿੱਚ ਤ੍ਰੀਮਤਾ ਤੇ ਰੋਣ ਦੀਆਂ ਅਵਾਜ਼ਾ ਮਨਾ 'ਚ ਹੋਲ ਪਾ ਰਹੀਆ ਸਨ। ਖੁਲੀ ਗਲੀ 'ਚ ਦਰੀਆ ਤੇ ਬੈਠੇ ਲੋਕਾਂ ਦੀ ਬਹੁਤ ਜਿਆਦਾ ਗਿਣਤੀ ਦੱਸਦੀ ਸੀ ਕਿ ਜਾਂ ਤਾਂ ਕੋਈ ਲੀਡਰ ਹੋਵੇਗਾ ਜਾਂ ਉੱਘਾ ਸਮਾਜ ਸੇਵੀ ਹੋਵੇਗਾ। ਐਨੀ ਭੀੜ ਭੋਗ ਤੇ ਜੁੜੀ ਕਿ ਤਿਲ ਸੁੱਟਣ ਨੂੰ ਥਾਂ ਨਹੀਂ ਸੀ। ਸਾਨੂੰ ਮੱਥਾ ਟੇਕਣ ਜਾਂਦਿਆ ਨੂੰ ਇੱਕ ਵਿਅਕਤੀ ਨੇ ਦੱਸਿਆ ਕਿ ਜੋ ਆਹ ਦੋ ਬੰਦੇ ਬੈਠੇ ਹਨ, ਇਨ੍ਹਾਂ ਦੋਵੇਂ ਬੰਦਿਆ ਦੇ ਇੱਕ ਇੱਕ ਅੱਖ ਪਾਈ ਹੈ ਸੱਘੜ ਦੀ' ਅਸੀਂ ਜਦ ਉਨ੍ਹਾਂ ਬੰਦਿਆ ਵੱਲ ਵੇਖਿਆ ਤਾਂ ਮੈਨੂੰ ਲੱਗਿਆ ਜਿਵੇਂ ਮੈਂ ਇਹ ਵਿਅਕਤੀ ਮਰਨ ਵਾਲਾ ਕਿਤੇ ਵੇਖਿਆ ਹੈ। ਅਸੀਂ ਅਗਾਂਹ ਮੱਥਾ ਟੇਕਣ ਲੱਗੇ ਤਾਂ ਮਰ੍ਹਾਜ ਦੀ ਸਵਾਰੀ ਦੇ ਚਰਨਾ 'ਚ ਫੋਟੋ ਵੇਖਕੇ ਮੈਂ ਹੈਰਾਨ ਰਹਿ ਗਿਆ ਕਿ ਇਹ ਤਾਂ ਉਹੀ ਵਿਅਕਤੀ ਹੈ ਜੋ ਮੇਰੇ ਏਰੀਏ 'ਚ ਸੜਕ ਕਿਨਾਰੇ ਰੋਜ਼ ਸਵੇਰੇ ਸੈਰ ਕਰਦਾ, ਚੱਕਰ ਲਾਉਂਦਾ ਹੁੰਦਾ ਸੀ। ਮੈਂ ਆਪਣੇ ਮਨ ਹੀ ਮਨ ਇਹ ਗੱਲ ਕਹਿ ਗਿਆ।
        ਮੈਂ ਤੇ ਗੁਰਪਾਲ ਮੱਥਾ ਟੇਕ ਕੇ ਨੇੜੇ ਹੀ ਦਰੀਆ ਤੇ ਬੈਠ ਗਏ। ਗੁਰਪਾਲ ਦੇ ਅੱਖਾਂ 'ਚੋ ਅੱਥਰੂ ਆ ਰਹੇ ਸਨ। ਉਹ ਵਾਰ-ਵਾਰ ਅੱਖਾਂ ਰੁਮਾਲ ਨਾਲ ਪੂੰਝ ਛੱਡਦਾ ਕਿਉਂਕਿ ਗੁਰਪਾਲ ਤੇ ਸੱਘੜ ਇੱਕਠੇ ਛੋਟੋ ਹੁੰਦੇ ਖੇਡਦੇ ਤੇ ਇੱਕੋ ਜਮਾਤ 'ਚ ਇੱਕਠੇ ਪੜ੍ਹਦੇ ਰਹੇ ਸਨ। ਪਾਠੀ ਨੇ ਪਾਠ ਪੂਰਾ ਕੀਤਾ ਤਾਂ ਗੁਰਦੁਆਰੇ ਦੇ ਜਥੇਦਾਰ ਸਾਹਿਬ ਨੇ ਅਰਦਾਸ ਕੀਤੀ। ਫਿਰ ਵਾਰ-ਵਾਰ ਵਿਅਕਤੀ ਉੱਠ ਕੇ ਮੈਕ ਫੜ੍ਹਕੇ ਵਿਛੜੀ  ਰੂਹ ਨੂੰ ਸ਼ਰਧਾਜਲੀ ਦੇ ਰਹੇ ਸਨ। ਛੇ ਵਿਅਕਤੀਆਂ ਨੇ ਸ਼ਰਧਾਜਲੀ ਦਿੱਤੀ ਜਦ ਸੱਤਵੇਂ ਵਿਅਕਤੀ ਦਾ ਨਾ ਬੋਲਿਆ ਤਾਂ ਕਿ ਕਰਡ-ਮਰਡ ਜੀ ਦਾੜੀ ਵਾਲਾ ਵਿਅਕਤੀ ਆ ਕੇ ਸਰਧਾ ਦੇ ਫੁੱਲ ਭੇਟ ਕਰਨ ਲੱਗਿਆ ਤਾਂ ਮੇਰੀ ਹੈਰਾਨੀ ਸਭ ਹੱਦ-ਬੰਨੇ ਟੱਪ ਗਈ ਕਿ ਇਹ ਤਾਂ ਉਹ ਵਿਅਕਤੀ ਹੈ, ਜਿਸ ਨੇ ਸੱਘੜ ਲੋਕਾਂ ਦੇ ਜਾਏ ਬਾਰੇ ਮੇਰੇ ਕੰਨ 'ਚ ਕਿੰਨੀ ਘਟੀਆ ਫੂਕ ਮਾਰੀ ਸੀ। ਮੈਂ ਚੁੱਪ ਰਿਹਾ। ਉਹ ਬੋਲਣ ਲੱਗਿਆ। 'ਅੱਜ ਵਿਛੜੀ ਰੂਹ ਦੀ ਅੰਤਿਮ ਅਰਦਾਸ ਵਿੱਚ ਜੁੜੇ ਭੈਣੋ, ਵੀਰੋ, ਮਾਤਾਓ, ਬਜ਼ੁਰਗੋ, ਚੰਗੇ ਬੰਦਿਆ ਦੀ ਜੇ ਸਾਡੇ ਸਮਾਜ ਨੂੰ ਲੋੜ ਹੈ ਤਾਂ ਰੱਬ ਵੀ ਆਪਣੀ ਡਾਇਰੀ 'ਚ ਚੰਗੇ ਬੰਦਿਆ ਦੇ ਹੀ ਨਾ ਲਿਖਦਾ ਹੈ। ਜਾਣਾ ਤਾਂ ਸਭ ਨੇ ਹੀ ਇਸ ਰਸਤੇ ਹੈ ਪਰ ਜੇ ਬੰਦਾ ਉਮਰ ਭੋਗ ਕੇ ਜਾਂਦਾ ਹੈ ਤਾਂ ਦੁੱਖ ਘੱਟ ਹੁੰਦਾ ਹੈ। ਸਾਡੇ ਸੱਘੜ ਵੀਰ ਦੇ ਭਰ ਜੋਬਨ ਰੁੱਤੇ ਤੁਰ ਜਾਣ ਨਾਲ ਪਰਿਵਾਰ ਨੂੰ ਜੋ ਘਾਟਾ ਪਿਆ ਹੈ ਨਾਂ ਪੂਰਾ ਹੋਣ ਵਾਲਾ ਅਤੇ ਜੋ ਸਾਡੇ ਸਮਾਜ ਨੂੰ ਘਾਟਾ ਪਿਆ ਹੈ, ਕਦੇ ਪੂਰਾ ਨਹੀਂ ਹੋਣਾ। ਸੱਘੜ ਦਸਾ ਨੌਹਾਂ ਦੀ ਕਿਰਤ ਕਰਨ ਵਾਲਾ, ਸੱਚਾ-ਸੁੱਚਾ, ਇਮਾਨਦਾਰ ਅਤੇ ਅਗਾਂਹ ਵਧੂ ਵਿਚਾਰਾ ਦਾ ਮਾਲਕ ਸੀ। ਗਰੀਬ ਲੜਕੀਆਂ ਦੇ ਵਿਆਹ ਕਰਨੇ, ਗਰੀਬ ਮਰੀਜਾ ਨੂੰ ਦਵਾਈ ਦਵਾਉਣੀ, ਸਾਂਝੇ ਕੰਮਾਂ 'ਚ ਵੱਧ ਚੱੜ ਕੇ ਹਿੱਸਾ ਲੈਣਾ, 42 ਵਾਰ ਸੱਘੜ ਖੂਨ ਦਾਨ ਕਰ ਚੁੱਕਿਆ ਹੈ। ਅੱਖਾਂ ਦਾਨ ਕੀਤੀਆਂ ਜੋ ਦੋ ਵਿਅਕਤੀਆਂ ਨੂੰ ਜਹਾਨ ਦਖਾਇਆ, ਅੱਜ ਉਹ ਦੋਵੇਂ ਵਿਅਕਤੀ ਸਾਡੇ ਵਿੱਚ ਸ਼ਾਮਿਲ ਹਨ। ਸਰੀਰ ਦਾਨ ਕੀਤਾ ਸਾਡੇ ਅਨੇਕਾਂ ਲੜਕੇ-ਲੜਕੀਆਂ ਡਾਕਟਰ ਬਣ ਕੇ ਸਮਾਜ ਦੀ ਸੇਵਾ ਕਰਿਆ ਕਰਨਗੇ।
        ਪ੍ਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸੇ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾ ਕਮਲਾ 'ਚ ਨਿਵਾਸ ਬਖਸ਼ੇ। ਮੇਰੀ ਇਹੋ ਸੱਚੀ ਸ਼ਰਧਾਜਲੀ ਹੈ, ਮੇਰੇ ਵੀਰ ਲਈ। ਉਹ ਵਿਅਕਤੀ ਆਪਣੀ ਥਾਂ ਆ ਕੇ ਬੈਠ ਗਿਆ। ਦੇਗ ਵਰਤ ਗਈ। ਲੋਕ ਤੁਰਨੇ ਸ਼ੁਰੂ ਹੋ ਗਏ। ਮੈਂ ਗਮ ਦੇ ਸਮੁੰਦਰ 'ਚ ਗੋਤੇ ਲਾ ਰਿਹਾ ਸੀ ਕਿ ਇਹ ਕਿਹੋ ਜਿਹੇ ਲੋਕ ਹਨ 'ਮਰੇ ਨਾਲ ਦੋਸਤੀ-ਜਿਉਂਦੇ ਨਾਲ ਵੈਰ' 'ਅੱਖੀ ਦੇਖੀ ਸਿਆਸਤ ਨੇ ਮੈਨੂੰ ਇਹ ਕਹਾਣੀ ਲਿਖਣ ਲਈ ਮਜਬੂਰ ਕਰ ਦਿੱਤਾ। ਗੰਦੀ ਸਿਆਸਤ ਨੂੰ ਲੱਖਾਂ ਫਟਕਾਰਾਂ ਇਹ ਸ਼ਬਦ ਮੇਰੇ ਦਿਮਾਗ 'ਚ ਚੱਕਰ ਕੱਟਣ ਲੱਗੇ।
        ਮੈਂ, ਵਿਚਾਰਾ ਦਾ ਹਾਣੀ ਦੋਸਤ ਹੱਥੋਂ ਗਵਾ ਕੇ ਪਛਤਾ ਰਿਹਾ ਸੀ।

****

1 comment:

xyz said...

To Darshan Singh Pritiman

badkismati naal samaj da ik eh roop vi hai

good work