ਜਰੂਰੀ ਤਾਂ ਨਹੀਂ........ ਨਜ਼ਮ/ਕਵਿਤਾ / ਅਮਰਜੀਤ ਵਿਰਕ

ਅਸੀਂ ਹਾਂ ਤੁਹਾਡੇ ਕੋਲੋਂ ਦੂਰ ਜਿੰਨੇ
ਹੋਈਏ ਦਿਲ ਤੋਂ ਵੀ ਦੂਰ
ਇਹ ਜਰੂਰੀ ਤਾਂ ਨਹੀਂ

ਜਿੰਨੇ ਕਰੀਬ ਹੋ ਤੁਸੀਂ ਦਿਲ ਦੇ
ਅਸੀਂ ਆਈਏ ਉਤਨਾ ਹੀ ਕਰੀਬ
ਇਹ ਜਰੂਰੀ ਤਾਂ ਨਹੀਂ

ਅਸੀਂ ਚਾਹਿਆ ਤੁਹਾਨੂੰ ਸ਼ਾਮ ਸਵੇਰੇ
ਤੁਸੀਂ ਵੀ ਸਾਨੂੰ ਚਾਹੋ
ਇਹ ਜਰੂਰੀ ਤਾਂ ਨਹੀਂ

ਦਿਲ ਤਾਂ ਛੱਡੋ ਜਾਨ ਵੀ ਕੁਰਬਾਨ
ਅਜਿਹਾ ਤੁਸੀਂ ਵੀ ਕਰੋ
ਇਹ ਜਰੂਰੀ ਤਾਂ ਨਹੀਂ

ਦਿਲ ਤਾਂ ਪਿਆਰ ਦਾ ਸਾਗਰ ਹੈ
ਹਰੇਕ ਡੁੱਬ ਕੇ ਪਾਰ ਲੰਘੇ
ਇਹ ਜਰੂਰੀ ਤਾਂ ਨਹੀਂ

ਲਹਿਰਾਂ ਤਾਂ ਆਉਂਦੀਆਂ ਜਾਂਦੀਆਂ ਨੇ
ਪਰ ਹਰੇਕ ਨੂੰ ਕਿਨਾਰਾ ਮਿਲ ਜਾਏ
ਇਹ ਜਰੂਰੀ ਤਾਂ ਨਹੀਂ

ਅਸੀਂ ਮੰਨ ਲਿਆ ਜੇ ਖੁਦਾ ਤੈਨੂੰ
ਤਾਂ ਮਿਲ ਜਾਏ ਸਾਨੂੰ ਵੀ ਖੁਦਾਈ
ਇਹ ਜਰੂਰੀ ਤਾਂ ਨਹੀਂ
****

No comments: