ਸੱਚੇ ਪਾਤਸ਼ਾਹ.......... ਗੀਤ / ਰਾਣਾ ਅਠੋਲਾ (ਇਟਲੀ)

ਸਾਰਾ ਜੱਗ ਖੁਸ਼ੀ ‘ਚ ਨਚਾਈਂ ਸੱਚੇ ਪਾਤਸ਼ਾਹ
ਨਵਾਂ ਸਾਲ ਖੁਸ਼ੀ ਦਾ ਲਿਆਈ ਸੱਚੇ ਪਾਤਸ਼ਾਹ

ਹਰ ਦੇਸ਼ ਪਾਵੇ ਤਾਣੇ ਪਿਆਰ ਦੀਆਂ ਤੰਦਾਂ ਦੇ
ਮੁਕ ਜਾਣ ਯੱਭ ਦਾਤਾ ਗੋਲੀਆਂ ਤੇ ਬੰਬਾਂ ਦੇ,
ਨਜ਼ਰ ਸਵੱਲੀ ਸਭ ‘ਤੇ ਪਾਈਂ ਸੱਚੇ ਪਾਤਸ਼ਾਹ
ਨਵਾਂ ਸਾਲ ਖੁਸ਼ੀ ਦਾ ਲਿਆਈ ਸੱਚੇ ਪਾਤਸ਼ਾਹ


ਹੀਰੇ ਜਿਹੀਆਂ ਜੂਨਾਂ ਦਾਤਾ ਹੀਰਾਂ ਵਾਂਗੂ ਰੋਣ ਨਾ
ਭੇਦ ਭਾਵ ਵਾਲੀ ਚੱਕੀ ‘ਚ ਦਿਲ ਪੀਸ ਹੋਣ ਨਾ
ਇਸ਼ਕ ਹਕੀਕੀ ਵੀ ਸਿਖਾਂਈ ਸੱਚੇ ਪਾਤਸ਼ਾਹ
ਨਵਾਂ ਸਾਲ ਖੁਸ਼ੀ ਦਾ ਲਿਆਂਈ ਸੱਚੇ ਪਾਤਸ਼ਾਹ

ਮੇਲ ਦੇਈਂ ਜਖ਼ਮ ਜਿਹੜੇ ਲੱਗੇ ਆ ਜਪਾਨ ਦੇ,
ਖੁਦ ਵਸ ਜਾਂਈਂ ਦਾਤਾ ਵਿੱਚ ਵੀ ਸੈ਼ਤਾਨ ਦੇ
ੳਹਨੂੰ ਵੀ ਵੰਡਣ ਖੁਸ਼ੀ ਲਾਂਈ ਸੱਚੇ ਪਾਤਸ਼ਾਹ।
ਨਵਾਂ ਸਾਲ ਖੁਸ਼ੀ ਦਾ ਲਿਆਂਈ ਸੱਚੇ ਪਾਤਸ਼ਾਹ

ਅਠੌਲੇ ਵਾਲੇ ਹੱਥ ਦਾਤਾ ਦਿੱਤੀ ਜੋ ਕਲਮ ਆ
ਖੁਸ਼ੀ ਦਾ ਅਖਾੜਾ, ਦੁੱਖਾਂ ਉਤੇ ੳਹ ਮਲ੍ਹਮ ਆ
ਰਾਣੇ ਤੋਂ ਸੋਹਣਾਂ ਹੀ ਲਿਖਾਂਈ ਸੱਚੇ ਪਾਤਸ਼ਾਹ
ਨਵਾਂ ਸਾਲ ਖੁਸ਼ੀ ਦਾ ਲਿਆਂਈ ਸੱਚੇ ਪਾਤਸ਼ਾਹ
ਨਵਾਂ ਸਾਲ ਖੁਸ਼ੀ ਦਾ ਲਿਆਂਈ ਸੱਚੇ ਪਾਤਸ਼ਾਹ
****


No comments: