ਦਿੱਲੀ ਅਜੇ ਦੂਰ ਹੈ.......... ਮਿੰਨੀ ਕਹਾਣੀ / ਬਲਵਿੰਦਰ ਸਿੰਘ ਮਕੜੌਨਾ

ਪੁੱਤਰ ਕੋਲੋਂ ਪੰਜਾਬੀ ਦਾ ਸਬਕ ਸੁਣਦਿਆਂ ਜਦੋਂ ਵੀ ਪੁੱਤਰ ਨੇ ਪੜ੍ਹਦੇ ਪੜ੍ਹਦੇ ਗਲਤੀ ਕਰਨੀ ਤਾਂ ਉਸਨੇ ਨਸੀਅਤ ਦਿੰਦਿਆ ਕਹਿ ਦੇਣਾ, “ਪੁੱਤਰ, ਹੋਰ ਮਿਹਨਤ ਕਰ, ਦਿੱਲੀ ਅਜੇ ਦੂਰ ਹੈ।"
ਅੱਜ ਜਦੋਂ ਉਹ ਅਖਬਾਰ ਵਿੱਚ ਦਿੱਲੀ ਵਿੱਚ ਵਾਪਰੇ ਗੈਂਗ ਰੇਪ ਬਾਰੇ ਖਬਰ ਪੜ੍ਹ ਰਿਹਾ ਸੀ ਤਾਂ ਕੋਲ ਹੀ ਅੱਖਰ ਜੋੜ ਜੋੜ ਕੇ ਕਿਤਾਬ ਪੜ੍ਹ ਰਿਹਾ ਉਸਦਾ ਪੁੱਤਰ ਕਹਿਣ ਲੱਗਾ, “ਪਾਪਾ ਜੇ ਦਿੱਲੀ ਇਸ ਤਰ੍ਹਾਂ ਦੀ ਹੈ ਤਾਂ ਦੂਰ ਹੀ ਚੰਗੀ ਹੈ।"
“ਉਹ ਤੂੰ..." ਕਹਿੰਦਾ ਉਹ ਆਪਣੇ ਪੁੱਤਰ ਦੇ ਬੋਲੇ ਡੂੰਘੇ ਸ਼ਬਦਾਂ ਦੇ ਭੇਦ ਨੂੰ ਜਾਣਨ ਲਈ ਪਤਾ ਨਹੀਂ ਕਿਹੜੇ ਖਿਆਲਾਂ ਵਿੱਚ ਗੁੰਮ ਗਿਆ ਸੀ। 

****

No comments: