'ਨਾਨਕ' ਸਰੂਪਾਂ ਨੂੰ ਗੁਰੂ ਕਹਿਣ ਦਾ ਵੱਲ ਗੁਰਬਾਣੀ ਖੁਦ ਆਪ ਸਿਖਾਉਂਦੀ ਹੈ.......... ਲੇਖ / ਸੁਖਜੀਤ ਪਾਲ ਸਿੰਘ

ਧੰਨੁ ਧੰਨੁ ਗੁਰੂ ਕਾ ਪਿਤਾ ਮਾਤਾ ਲਲ  (ਗੁਰੂ ਗ੍ਰੰਥ ਸਾਹਿਬ, ਪੰਨਾ: ੫੯੨) ਜੇ ਸਾਡਾ ਗੁਰੂ ਕੇਵਲ ਅਕਾਲਪੁਰਖ਼ ਅਤੇ ਉਸ ਦਾ ਗਿਆਨ ਹੀ ਹੈ ਤਾਂ ਉਹ ਕਿਹੜੇ ਮਾਤਾ ਪਿਤਾ ਹਨ ਜੋ ਧੰਨ ਹਨ, ਕਿਉਂਕਿ ਅਕਾਲਪੁਰਖ਼ ਦੇ ਤਾਂ ਕੋਈ ਮਾਤਾ ਪਿਤਾ ਹੈ ਹੀ ਨਹੀਂ ਹਨ।
'ਗੁਰੂ' ਪਦ ਨਾਨਕ ਸਰੂਪਾਂ ਨਾਲ ਨਾ ਵਰਤਿਆਂ ਜਾਣਾ ਤੱਤ ਗੁਰਮਤਿ ਪਰਿਵਾਰ 'ਤੇ ਸਪੋਕਮੈਨ ਵੱਲੋਂ ਵੱਡੀ ਖੋਜ ਸਮਝੀ ਜਾ ਰਹੀ ਹੈ। ਇਹ ਵੀਰ ਨਾਨਕ ਸਰੂਪਾਂ ਨਾਲ ਗੁਰੂ ਸ਼ਬਦ ਵਰਤਣ ਨੂੰ ਬ੍ਰਾਹਮਣੀ ਸੋਚ ਸਮਝਦੇ ਹਨ। ਇਹ ਵੀਰ ਅਣਜਾਣੇ ਅੰਦਰ ਗੁਰਬਾਣੀ ਸਿਧਾਂਤ ਨੂੰ ਪੂਰੀ ਤਰਾਂ ਨਾਲ ਨਾ ਸਮਝਣ ਕਰ ਕੇ ਗੁਰਬਾਣੀ ਦੇ ਗਲਤ ਅਰਥ ਕਰ ਰਹੇ ਹਨ। ਜਿਸ ਨਾਲ ਪੰਥ ਅੰਦਰ ਵਿਵਾਦ ਦੁਬਿਧਾ 'ਤੇ ਦੁਚਿੱਤੀ ਬਣੀ ਹੋਈ ਹੈ, ਜੋ ਕਿ ਡੂੰਘੀ ਚਿੰਤਾ ਦਾ ਵਿਸ਼ਾ ਬਣ ਕੇ ਰਿਹ ਗਿਆ ਹੈ। ਹੋਰ ਮੁਦਿਆਂ ਦੇ ਨਾਲ ਨਾਲ ਇਸ ਮੁੱਦੇ 'ਤੇ ਵੀ ਪੰਥ ਦੋਫਾੜ ਹੋ ਰਿਹਾ ਹੈ, ਇਹ ਬਹੁਤ ਹੀ ਚਿੰਤਾਜਨਕ ਹੈ ਜੋ ਪੰਥ ਵਾਸਤੇ ਚੰਗੀ ਗੱਲ ਨਹੀ ਹੈ।
ਇਸ ਮਸਲੇ 'ਤੇ ਮੇਰੇ ਵੱਲੋਂ ਲਗਭਗ ਤਿੰਨ ਸਾਲ ਪਹਿਲਾਂ ਇੱਕ ਲੇਖ 'ਬਾਬੇ ਨਾਨਕ ਨੂੰ ਗੁਰੂ ਕਹਿਣ ਵਾਲੇ ਪ੍ਰਮਾਣ ਗੁਰਬਾਣੀ ਵਿੱਚ ਹੀ ਮੌਜੂਦ ਹਨ' ਲਿੰਕ http://www.sikhmarg.com/2009/1011-baba-nanak-guru.html ਲਿਖਿਆ ਗਿਆ ਸੀ, ਇਹ ਲੇਖ ਮੇਰੇ ਵੱਲੋਂ  ਭਾਈ ਗੁਰਬਖਸ਼ ਸਿੰਘ (ਲੁਧਿਆਣਾ) ਜੀ ਦੇ ਇੱਕ ਲੇਖ 'ਸ਼ਬਦ ਗੁਰੂ ਜੁਗ ਚਾਰੇ ਅਉਧੂ' ਜੋ ਕਿ ਬੁਹਰੰਗੀ ਸਪੋਕਸਮੈਨ ਦੇ ਮੁੱਖ ਪੰਨੇ 'ਤੇ 23 ਸਤੰਬਰ 2009 ਨੂੰ ਛਪਿਆ ਸੀ, ਦੇ ਸੰਦਰਭ 'ਚ ਲਿਖਿਆ ਗਿਆ ਸੀ ਇਸ ਦਾ ਜਵਾਬ ਵੀਰ ਜੀ ਨੇ ਨਹੀ ਦਿੱਤਾ, ਪਰ ਤੱਤ ਗੁਰਮਤਿ ਪਰਿਵਾਰ ਦੇ ਵੀਰਾਂ ਨੇ ਕੁੱਝ ਹਿੱਸੇ ਦਾ ਜਵਾਬ ਦਿੱਤਾ ਜੋ ਕਿ 'ਨਾਨਕ' ਪਦ ਦੇ ਅੱਗੇ ਆਏ 'ਗੁਰ' ਸ਼ਬਦ ਨਾਲ ਆਈਆਂ ਪੰਗਤੀਆਂ ਨਾਲ ਸਬੰਧਤ ਸੀ ਜੋ ਕਿ ਗੁਰੂ ਆਸ਼ੇ ਅਨੁਸਾਰ ਠੀਕ ਨਹੀ ਸੀ, ਇਸ ਬਾਰੇ ਅੱਗੇ ਚੱਲ ਕੇ ਗੱਲ ਕਰਾਂਗੇ। ਪਰ ਉੱਸ ਵਕਤ ਮੇਰੇ ਵੱਲੋਂ ਇੱਕ ਜਰੂਰੀ ਵਿਸ਼ਾ ਵਿਚਾਰਿਆ ਗਿਆ ਸੀ ਜੋ ਕਿ ਮੇਰੇ ਲੇਖ 'ਚੋਂ ਹੂਬਹੂ ਹਾਜਰ ਹੈ:- ''ਇਹ ਗੱਲ ਸਾਫ ਹੋ ਜਾਣੀ ਚਾਹੀਦੀ ਹੈ ਕਿ ਨਿਰਗੁਣ ਸਰੂਪ ਵਿੱਚ ਤਾਂ ਗੱਦੀ ਹਮੇਸਾਂ ਹੀ ਸ਼ਬਦ ਗੁਰੂ ਦੀ ਹੈ। ਪਰ ਸ਼ਬਦ ਗੁਰੂ ਦਾ ਸਿਧਾਂਤ ਲਾਗੂ ਕਰਨ ਲਈ ਗੁਰੂ ਸਾਹਿਬ ਨੇ ਸ਼ਰੀਰਕ ਰੂਪ ਵਿੱਚ ਦਸ ਜਾਮੇ ਧਾਰਨ ਕੀਤੇ। ਜਿਸ ਸਮੇਂ ਸ਼ਬਦ ਗੁਰੂ ਦਾ ਸਿਧਾਂਤ ਦ੍ਰਿੜਤਾ ਨਾਲ ਲਾਗੂ ਹੋ ਗਿਆ, ਉਸ ਸਮੇਂ ਹੀ ਸਿਖਾਂ ਨੂੰ ਸਰਗੁਣ ਰੂਪ ਵਿੱਚ ਵੀ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਦੇਹਧਾਰੀ ਗੁਰੂ ਪ੍ਰੰਪਰਾ ਦਾ ਖਾਤਮਾ ਕਰ ਦਿੱਤਾ।'' ਇੱਥੇ ਮੇਰੇ ਵੱਲੋਂ 'ਗੁਰੂ' ਦੇ ਨਿਰਗੁਣ 'ਤੇ ਸਰਗੁਣ ਸਰੂਪਾਂ ਬਾਰੇ ਜਿਕਰ ਕੀਤਾ ਗਿਆ ਹੈ। ਜਿਸ ਦਾ ਤੱਤ ਗੁਰਮਤਿ ਪਰਿਵਾਰ ਜਾਂ ਇਹਨਾਂ ਦੀ ਵਿਚਾਰਧਾਰਾ ਨਾਲ ਸਬੰਧਤ ਕਿਸੇ ਵੀ ਵੀਰ ਨੇ ਹੁਣ ਤੱਕ ਇਸ ਵਿਸ਼ੇ ਨੂੰ ਨਹੀ ਛੂਹਿਆ ਹੈ, ਬਸ ਜੇਕਰ ਇਹ ਵੀਰ ਇਸ ਵਿਸ਼ੇ ਨੂੰ ਵਿਚਾਰ ਲੈਣ ਤਾਂ ਇਹ ਸਾਰਾ ਵਿਵਾਦ ਖਤਮ ਹੋ ਜਾਵੇਗਾ।
           ਇਸ ਵਿਸ਼ੇ ਨੂੰ ਅੱਗੇ ਤੋਰਦੇ ਹੋਏ ਪਹਿਲਾਂ ਤੱਤ ਗੁਰਮਤਿ ਪਰਿਵਾਰ ਦਾ ਪੱਖ ਵਿਚਾਰ ਦੇ ਹਾਂ :-
ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ ਲਲ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ਲਲ ਸੂਹੀ ਮਹਲਾ ੪ ਲਲ (ਪੰਨਾ: 759)
ਇਹ ਗੁਰਵਾਕ ਸਪਸ਼ਟ ਕਰਦਾ ਹੈ ਕਿ ਗੁਰਮਤਿ ਅਨੁਸਾਰ 'ਗੁਰੂ' ਪਦ ਸਿਰਫ 'ਅਕਾਲ ਪੁਰਖ' ਜਾਂ ਉਸਦੇ (ਪ੍ਰਕਟ ਸਰੂਪ) 'ਸੱਚ ਦਾ ਗਿਆਨ' ਲਈ ਹੀ ਢੁੱਕਵਾਂ ਹੈ, ਕਿਸੇ ਦੇਹਧਾਰੀ ਲਈ ਨਹੀ। ਕੋਈ ਵੀ ਦੇਹਧਾਰੀ 'ਸਦਾ ਸਦਾ ਰਹਿਣ ਵਾਲਾ' ਨਹੀਂ ਹੋ ਸਕਦਾ। ਇਹੀ ਗੱਲ ਨਾਨਕ ਸਰੂਪਾਂ ਤੇ ਵੀ ਪੂਰੀ ਢੁੱਕਦੀ ਹੈ।ਕੀ ਨਾਨਕ ਸਰੂਪਾਂ ਲਈ 'ਗੁਰੂ' ਪਦ ਵਰਤਣਾ ਇਸ ਗੁਰਮਤਿ ਕਸਵੱਟੀ ਤੇ ਖਰਾ ਸਾਬਿਤ ਹੁੰਦਾ ਹੈ? ਕੀ ਨਾਨਕ ਪਾਤਸ਼ਾਹ ਜੀ 1469 ਵਿਚ ਪੈਦਾ ਨਹੀ ਹੋਏ ਅਤੇ 1539 ਵਿਚ ਇਸ ਫਾਨੀ ਸੰਸਾਰ ਤੋਂ ਕੂਚ ਨਹੀ ਕਰ ਗਏ? ਫਿਰ ਉਹਨਾਂ ਲਈ 'ਗੁਰੂ' ਪਦ ਵਰਤਨਾ ਉਹਨਾਂ ਵੱਲੋਂ ਸਮਝਾਏ ਗੁਰਮਤਿ ਸਿਧਾਤਾਂ ਦੀ ਉਲੰਘਣਾ ਨਹੀ ਹੈ? ਕੀ 1469 ਤੋਂ ਪਹਿਲਾਂ 'ਗੁਰੂ' ਨਹੀ ਸੀ? ਜੇ ਨਹੀਂ ਸੀ ਤਾਂ ਫਿਰ ਗੁਰਮਤਿ ਦਾ ਇਹ ਸਿਧਾਂਤ 'ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ' ਗਲਤ ਸਾਬਿਤ ਨਹੀ ਹੋ ਜਾਂਦਾ? ਹੁਣ ਅਸੀ ਫੈਸਲਾ ਆਪ ਹੀ ਕਰਨਾ ਹੈ ਕਿ ਗੁਰਮਤਿ ਸਿਧਾਂਤ ਠੀਕ ਹਨ ਜਾਂ (ਅੰਨੀ) ਸ਼ਰਧਾ ਅਧੀਨ ਬਣਾਏ ਗਏ ਸਾਡੇ ਅਪਣੇ ਵੀਚਾਰ? ਪੰਨਾ ਨੰ: 14, ਵਾਪਸੀ ਦਾ ਸਫਰ (ਭਾਗ-੧)।
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ਲਲ੨ਲਲ ਸੋਰਠਿ ਕੀ ਵਾਰ (ਮ: ੩) (ਪੰਨਾ: 646)
ਭਾਵ: ਸਾਰੀ ਕੁਦਰਤ ਦਾ ਰਚਨਹਾਰਾ ਇਕੋ ਹੈ, ਸਾਰੀ ਸ੍ਰਿਸ਼ਟੀ ਦਾ ਗੁਰੂ ਇਕੋ ਹੈ ਅਤੇ ਉਸ ਦੀ ਸਿਖਿਆ ਵੀ ਇਕਸਾਰ ਹੈ।
      ਇਸ ਗੁਰਵਾਕ ਤੋਂ ਸਪਸ਼ਟ ਹੈ ਕਿ ਗੁਰੂ ਇਕ ਹੀ ਹੈ। ਕੀ ਇਸ ਕਸਵੱਟੀ ਉਤੇ 'ਦਸ ਗੁਰੂ ਸਾਹਿਬਾਨ', ਦੂਜੇ ਗੁਰੂ, ਤੀਜੇ ਗੁਰੂ, ਆਦਿ ਸਾਡੇ ਆਪੂੰ ਬਣਾਏ ਲਕਬ ਰੱਦ ਨਹੀ ਹੋ ਜਾਂਦੇ? ਪੰਨਾ ਨੰ: 15, ਵਾਪਸੀ ਦਾ ਸਫਰ (ਭਾਗ-੧)।
ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ਲਲ ਸਿਮਰਿ ਸਿਮਰਿ ਤਿਸੁ ਸਦਾ ਸਮ੍ਰਾਲੇ ਲਲ੧ਲਲ ਰਹਾਉ ਲਲ ਆਸਾ ਮਹਲਾ ੫ ਲਲ (ਪੰਨਾ: 394)
ਕੀ ਕੋਈ ਦੇਹਧਾਰੀ (ਸਮੇਤ ਨਾਨਕ ਸਰੂਪਾਂ) ਜਾਂ ਕੋਈ ਗ੍ਰੰਥ ਹਮੇਸਾਂ ਸਾਡੇ ਅੰਗ ਸੰਗ ਰਹਿ ਸਕਦਾ ਹੈ? ਗਿਆਨ ਹੀ ਹਮੇਸਾ ਨਾਲ ਰਹਿ ਸਕਦਾ ਹੈ, ਸੋ ਸਪਸ਼ਟ ਹੈ 'ਗੁਰੂ ਗਿਆਨ ਹੈ' ਕੋਈ ਗ੍ਰੰਥ ਜਾਂ ਦੇਹ ਨਹੀ। 6-12-12,  http://www.sikhmarg.com/your-view91.html ਅਤੇ ਤੱਤ ਗੁਰਮਤਿ ਪਰਿਵਾਰ ਵੱਲੋਂ ਇਸ ਨਾਲ ਮਿਲਦੇ ਕੁੱਝ ਗੁਰਬਾਣੀ ਪ੍ਰਮਾਣ ਦਿੱਤੇ ਗਏ ਹਨ:-
ਤਤੁ ਨਿਰੰਜਨੁ ਜੋਤਿ ਸਬਾਈ ਸੋਹੰ ਭੇਦੁ ਨ ਕੋਈ ਜੀਉ ਲਲ ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰੁ ਮਿਲਿਆ ਸੋਈ ਜੀਉ ਲਲ੫ਲਲ੧੧ਲਲ (ਪੰਨਾ 599 ਮਹਲਾ 1)
ਮਨ ਰੇ ਹਉਮੈ ਛੋਡਿ ਗੁਮਾਨੁ ਲਲ ਹਰਿ ਗੁਰੁ ਸਰਵਰੁ ਸੇਵਿ ਤੂ ਪਾਵਹਿ ਦਰਗਹ ਮਾਨੁ ਲਲ੧ਲਲ ਰਹਾਉ ਲਲ (ਪੰਨਾ 21 ਮਹਲਾ 1)
ਘਘੈ ਘਾਲ ਸੇਵਕੁ ਜੇ ਘਾਲੈ ਸਬਦਿ ਗੁਰੂ ਕੈ ਲਾਗਿ ਰਹੈ ਲਲ ਬੁਰਾ ਭਲਾ ਜੇ ਸਮ ਕਰਿ ਜਾਣੈ ਇਨ ਬਿਧਿ ਸਾਹਿਬੁ ਰਮਤੁ ਰਹੈ ਲਲ੮ਲਲ (ਪੰਨਾ 432 ਮਹਲਾ 1)
ਆਪੇ ਸਤਿਗੁਰੁ ਆਪਿ ਹਰਿ ਆਪੇ ਮੇਲਿ ਮਿਲਾਇ ਲਲ (ਪੰਨਾ 41 ਮਹਲਾ 4)
ਹਰਿ ਹਮਰਾ ਹਮ ਹਰਿ ਕੇ ਦਾਸੇ ਨਾਨਕ ਸਬਦੁ ਗੁਰੂ ਸਚੁ ਦੀਨਾ ਜੀਉ ਲਲ ੪ ਲਲ ੧੪ਲਲ੨੧ਲਲ ਮਾਝ (ਪੰਨਾ 100 ਮਹਲਾ 5)
ਪਾਰਬ੍ਰਹਮ ਪਰਮੇਸਰ ਸਤਿਗੁਰ ਆਪੇ ਕਰਣੈਹਾਰਾ ਲਲ (ਪੰਨਾ 749 ਮਹਲਾ 5)
ਗੁਰੁ ਪਾਰਬ੍ਰਹਮੁ ਪਰਮੇਸਰੁ ਆਪਿ ਲਲ ਆਠ ਪਹਰ ਨਾਨਕ ਗੁਰ ਜਾਪਿ ਲਲ੪ਲਲ੧੬ਲਲ੬੭ਲਲ (ਪੰਨਾ 387 ਮਹਲਾ 5)
ਇਹ ਸੀ ਤੱਤ ਗੁਰਮਤਿ ਪਰਿਵਾਰ ਦੇ ਵੀਚਾਰ ਜਿਸ ਸਦਕਾ ਉਹ 'ਨਾਨਕ' ਸਰੂਪਾਂ ਨੂੰ 'ਗੁਰੂ' ਕਹਿਣ ਤੋਂ ਆਕੀ ਹੋ ਗਏ ਹਨ।
   ਹੁਣ ਆਪਾਂ ਗੁਰਬਾਣੀ ਆਸ਼ੇ ਦੇ ਅਨੁਸਾਰ ਇਸ ਵਿਸ਼ੇ ਤੇ ਵਿਚਾਰ ਕਰਦੇ ਹਾਂ :-
ਤੱਤ ਗੁਰਮਤਿ ਪਰਿਵਾਰ ਵੱਲੋਂ ਜਿਹੜੇ ਜਿਹੜੇ ਗੁਰਬਾਣੀ ਦੇ ਪ੍ਰਮਾਣ ਦਿੱਤੇ ਗਏ ਹਨ ਇਹ ਸਾਰੇ ਗੁਰਬਾਣੀ ਪ੍ਰਮਾਣਾਂ ਅੰਦਰ ਨਿਰਗੁਣ ਸਰੂਪ 'ਗੁਰੂ' (ਅਕਾਲ ਪੁਰਖ) ਦੀ ਵਡਿਆਈ ਹੈ ਨਾ ਕਿ ਸਰਗੁਣ ਸਰੂਪ (ਦਸ ਗੁਰੂ ਸਹਿਬਾਨ ਜੀ) ਦੀ, ਜਦੋਂ ਸਰਗੁਣ ਸਰੂਪ ਗੁਰੂ ਸਾਹਿਬਾਨ ਜੀ ਦੀ ਗੱਲ ਕਰਨੀ ਹੈ ਤਾਂ ਪ੍ਰਮਾਣ ਵੀ ਸਰਗੁਣ ਸਰੂਪ ਵਾਲੇ ਹੋਣੇ ਚਾਹੀਦੇ ਹਨ, ਠੀਕ ਹੈ ਨਾ ਜੀ। ਪਹਿਲਾਂ ਆਪਾਂ 'ਗੁਰੂ' ਦੇ ਨਿਰਗੁਣ 'ਤੇ ਸਰਗੁਣ ਸਰੂਪ ਦਾ ਮਤਲਬ ਸਮਝਣ ਲਈ ਇੱਕ ਗੁਰਬਾਣੀ ਦੇ ਪ੍ਰਮਾਣ ਨੂੰ ਸਮਝਦੇ ਹਾਂ :-
ਛਿਅ ਘਰ ਛਿਅ ਗੁਰ ਛਿਅ ਉਪਦੇਸ ਲਲ ਗੁਰੁ ਗੁਰੁ ਏਕੋ ਵੇਸ ਅਨੇਕ ਲਲ੧ਲਲ ਆਸਾ ਮਹਲਾ ੧ ਲਲ (ਗੁਰੂ ਗ੍ਰੰਥ ਸਾਹਿਬ, ਪੰਨਾ: ੧੨)
ਅਰਥ :- ਛੀ ਸ਼ਾਸਤਰ (ਸਾਂਖ, ਨਿਆਇ, ਵੈਸ਼ੇਸ਼ਿਕ, ਮੀਮਾਂਸਾ, ਯੋਗ 'ਤੇ ਵੇਦਾਂਤ) ਹਨ, ਛੀ ਹੀ ਇਹਨਾਂ ਦੇ ਚਲਾਣ ਵਾਲੇ (ਕਪਲ, ਗੋਤਮ, ਕਣਾਦ, ਪਤੰਜਲੀ, ਜੈਮਨੀ, ਵਿਆਸ) 'ਤੇ ਛੀ ਹੀ ਇਹਨਾਂ ਦੇ ਸਿਧਾਂਤ ਹਨ; ਪਰ ਇਹਨਾਂ ਸਾਰਿਆ ਗੁਰੂਆਂ ਦਾ ਮੂਲ ਗੁਰੂ (ਵਾਹਿਗੁਰੂ) ਇੱਕੋ ਹੈ, ਕੇਵਲ ਉਸ ਨੇ ਆਪਣੇ ਭਾਵਾਂ ਦਾ ਪ੍ਰਕਾਸ਼ ਕਈ ਰੂਪਾਂ 'ਚ ਕੀਤਾ ਹੋਇਆ ਹੈ। ਸ਼ਬਦਾਰਥ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅਮ੍ਰਿਤਸਰ ਸਾਹਿਬ।
ਅਰਥ :- (ਹੇ ਭਾਈ!) ਛੇ ਸ਼ਾਸਤਰ ਹਨ, ਛੇ ਹੀ (ਇਹਨਾਂ ਸ਼ਾਸਤਰਾਂ ਦੇ) ਚਲਾਣ ਵਾਲੇ ਹਨ, ਛੇ ਹੀ ਇਹਨਾਂ ਦੇ ਸਿਧਾਂਤ ਹਨ। ਪਰ ਇਹਨਾਂ ਸਾਰਿਆਂ ਦਾ ਮੂਲ- ਗੁਰੂ (ਪਰਮਾਤਮਾ) ਇੱਕ ਹੈ। (ਇਹ ਸਾਰੇ ਸਿਧਾਂਤ) ਉਸ ਇੱਕ ਪ੍ਰਭੂ ਦੇ ਹੀ ਅਨੇਕਾਂ ਵੇਸ ਹਨ (ਪ੍ਰਭੂ ਦੀ ਹਸਤੀ ਦੇ ਪ੍ਰਕਾਸ਼ ਦੇ ਰੂਪ ਹਨ)।੧। ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ। ਲਿਟ।
ਇਸ ਸਿਧਾਂਤ ਨੂੰ ਸਮਝਾਉਣ ਲਈ ਇਸ ਸ਼ਬਦ ਦਾ ਹਵਾਲਾ ਭਾਈ ਗੁਰਦਾਸ ਜੀ ਨੇ ਵੀ ਅਪਣੀ ਵਾਰਾਂ 'ਚ ਵੀ ਕੀਤਾ ਹੈ :-
ਛਿਅ ਘਰਿ ਛਿਅ ਗੁਰ ਆਖੀਅਨਿ ਛਿਅ ਉਪਦੇਸ ਭੇਸ ਅਭਿਆਸੀ ਲਲ ਛਿਅ ਰੁਤਿ ਬਾਰਹ ਮਾਹ ਕਰਿ ਸੂਰਜ ਇਕੋ ਬਾਰਹ ਰਾਸੀ ਲਲ ਗੁਰਾ ਗੂਰੂ ਸਤਿਗੁਰ ਅਬਿਨਾਸੀ ਲਲ੧੩ਲਲ ਭਾਈ ਗੁਰਦਾਸ ਜੀ (ਵਾਰ ੮ ਪਉੜੀ ੧੩)
ਅਰਥ :- ਛੀ ਸ਼ਾਸਤਰਾਂ ਦੇ ਛੇ ਆਚਾਰਯ ਨੇ ਛੀ ਉਪਦੇਸ਼ ਭੇਸ ਤੇ ਅਭਿਆਸ (ਭਿੰਨ ਭਿੰਨ) ਕੀਤੇ ਆਖਦੇ ਹਨ। ਸੂਰਜ ਇਕੋ ਹੈ, ਪ੍ਰਰੰਤੂ ਬਾਰਾਂ ਰਾਸਾਂ, ਬਾਰਾਂ ਮਹੀਨੇ ਤੇ ਛੀ ਰੁੱਤਾਂ ਹਨ। ਗੁਰਆਂ ਦਾ ਗੁਰੂ (ਅਕਾਲ ਪੁਰਖ) ਸਤਿਗੁਰੂ ਸਦਾ ਅਬਿਨਾਸ਼ੀ ਹੈ। ਸਤਿਕਾਰਯੋਗ ਗਿਆਨੀ ਹਜਾਰਾ ਸਿੰਘ ਜੀ।
ਆਪਾਂ ਸਾਰਿਆਂ ਨੂੰ ਸਮਝ ਆ ਹੀ ਗਈ ਹੋਵੇਗੀ ਕਿ (ਨਿਰਗੁਣ ਸਰੂਪ) 'ਚ ਤਾਂ 'ਗੁਰੂ' ਇੱਕ ਅਕਾਲ ਪੁਰਖ ਹੀ, ਪਰ ਉਸ ਦੇ (ਸਰਗੁਣ ਸਰੂਪਾਂ ਵਿੱਚ) ਅਨੇਕ ਵੇਸ (ਰੂਪ) ਹਨ। ਇਸ ਵਿਸ਼ੇ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਨਿਰਗੁਣ 'ਤੇ ਸੁਰਗੁਣ ਸਰੂਪ ਕੀ ਹਨ ਆਪਾਂ ਗੁਰਬਾਣੀ ਪ੍ਰਮਾਣਾਂ ਰਾਹੀਂ ਸਮਝਦੇ ਹਾਂ :-
ਸਲੋਕੁ ਲਲ ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ ਲਲ ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ ਲਲ੧ਲਲ ਗਉੜੀ ਸੁਖਮਨੀ ਮ: ੫ ਲਲ (ਗੁਰੂ ਗ੍ਰੰਥ ਸਾਹਿਬ, ਪੰਨਾ: ੨੮੩)
ਇਹ ਰੱਬ ਜੀ ਦਾ ਨਿਰਗੁਣ ਸਰੂਪ ਹੈ। ਇਸ ਸਰੂਪ ਨੂੰ ਅੱਖਾਂ ਨਾਲ ਦੇਖਿਆ ਨਹੀ ਜਾ ਸਕਦਾ, ਇਸ ਨੂੰ ਗੁਰਬਾਣੀ ਉਪਦੇਸ਼ ਰਾਹੀਂ ਅਨੁਭਵ ਕੀਤਾ ਜਾ ਸਕਦਾ ਹੈ।
ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ਲਲ ਸੂਤੁ ਏਕੁ ਮਣਿ ਸਤ ਸਹੰਸ ਜੈਸੇ ਓਤਿ ਪੋਤਿ ਪ੍ਰਭੁ ਸੋਈ ਲਲ੧ਲਲ ਰਹਾਉ ਲਲ ਆਸਾ ਭਗਤ ਨਾਮਦੇਵ ਜੀ ਲਲ (ਗੁਰੂ ਗ੍ਰੰਥ ਸਾਹਿਬ, ਪੰਨਾ: ੪੮੫)
ਪਉੜੀ ਲਲ ਆਪੇ ਧਰਤੀ ਆਪੇ ਹੈ ਰਾਹਕੁ ਆਪਿ ਜੰਮਾਇ ਪੀਸਾਵੈ ਲਲ ਆਪਿ ਪਕਾਵੈ ਆਪਿ ਭਾਂਡੇ ਦੇਇ ਪਰੋਸੈ ਆਪੇ ਹੀ ਬਹਿ ਖਾਵੈ ਲਲ ਆਪੇ ਜਲੁ ਆਪੇ ਦੇ ਛਿੰਗਾ ਆਪੇ ਚੁਲੀ ਭਰਾਵੈ ਲਲ ਆਪੇ ਸੰਗਤਿ ਸਦਿ ਬਹਾਲੈ ਆਪੇ ਵਿਦਾ ਕਰਾਵੈ ਲਲ ਜਿਸ ਨੋ ਕਿਰਪਾਲੁ ਹੋਵੈ ਹਰਿ ਆਪੇ ਤਿਸ ਨੋ ਹੁਕਮੁ ਮਨਾਵੈ ਲਲ੬ਲਲ ਬਿਹਾਗੜੇ ਕੀ ਵਾਰ ਮਹਲਾ ੪ ਲਲ (ਗੁਰੂ ਗ੍ਰੰਥ ਸਾਹਿਬ, ਪੰਨਾ: ੫੫੦, ੫੫੧)
ਇਹ ਰੱਬ ਜੀ ਦਾ ਸਰਗੁਣ ਸਰੂਪ ਹੈ। ਇਸ ਸਰੂਪ ਨੂੰ ਆਪਾਂ ਹੁਣ ਗੁਰਬਾਣੀ ਉਪਦੇਸ਼ ਰਾਹੀਂ ਅੱਖਾਂ ਨਾਲ ਦੇਖ ਸਕਦੇ ਹਾਂ।
ਆਪੇ ਹਰਿ ਇਕ ਰੰਗੁ ਹੈ ਆਪੇ ਬਹੁ ਰੰਗੀ ਲਲ ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ ਲਲ੨੨ਲਲ੨ਲਲ ਤਿਲੰਗ ਮਹਲਾ ੪ਲਲ (ਗੁਰੂ ਗ੍ਰੰਥ ਸਾਹਿਬ, ਪੰਨਾ: ੭੨੬)
ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ ਲਲ ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ ਲਲ੧ਲਲ ਗਉੜੀ ਸੁਖਮਨੀ ਮ: ੫ ਲਲ (ਗੁਰੂ ਗ੍ਰੰਥ ਸਾਹਿਬ, ਪੰਨਾ: ੨੯੦)
ਇਹ ਰੱਬ ਜੀ ਦੇ ਨਿਰਗੁਣ ਤੇ ਸਰਗੁਣ ਦੋਨੋਂ ਸਰੂਪ ਹਨ।
ਆਓ ਹੁਣ 'ਗੁਰੂ' ਦੇ ਨਿਰਗੁਣ ਤੇ ਸਰਗੁਣ ਦੋਨੋਂ ਸਰੂਪਾਂ ਨੂੰ ਗੁਰਬਾਣੀ ਪ੍ਰਮਾਣਾਂ ਰਾਹੀ ਸਮਝਦੇ ਹਾਂ :-
ਗੁਰੁ ਦਾਤਾ ਸਮਰਥੁ ਗੁਰੁ ਗੁਰੁ ਸਭ ਮਹਿ ਰਹਿਆ ਸਮਾਇ ਲਲ ਗੁਰੁ ਪਰਮੇਸਰੁ ਪਾਰਬ੍ਰਹਮੁ ਗੁਰੁ ਡੁਬਦਾ ਲਏ ਤਰਾਇ ਲਲ੨ਲਲ ਸਿਰੀਰਾਗੁ ਮਹਲਾ ੫ ਲਲ (ਗੁਰੂ ਗ੍ਰੰਥ ਸਾਹਿਬ, ਪੰਨਾ: ੪੯)
ਗੁਰੁ ਸਮਰਥੁ ਗੁਰੁ ਨਿਰੰਕਾਰੁ ਗੁਰੁ ਊਚਾ ਅਗਮ ਅਪਾਰੁ ਲਲ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨਹਾਰੁ ਲਲ੩ਲਲ ਸਿਰੀਰਾਗੁ ਮਹਲਾ ੫ ਲਲ (ਗੁਰੂ ਗ੍ਰੰਥ ਸਾਹਿਬ, ਪੰਨਾ: ੫੨)
ਚਲਾ ਚਲਾ ਜੇ ਕਰੀ ਜਾਣਾ ਚਲਣਹਾਰੁ ਲਲ ਜੋ ਆਇਆ ਸੋ ਚਲਸੀ ਅਮਰੁ ਸੁ ਗੁਰੁ ਕਰਤਾਰੁ ਲਲ ਭੀ ਸਚਾ ਸਾਲਾਹਣਾ ਸਚੈ ਥਾਨਿ ਪਿਆਰੁ ਲਲ੨ਲਲ੧੬ਲਲ ਸਿਰੀਰਾਗੁ ਮਹਲਾ ੧ ਲਲ  (ਗੁਰੂ ਗ੍ਰੰਥ ਸਾਹਿਬ, ਪੰਨਾ: ੬੩)
ਗੁਰ ਕੀ ਮਹਿਮਾ ਕਿਆ ਕਹਾ ਗੁਰੁ ਬਿਬੇਕ ਸਤ ਸਰੁ ਲਲ  ਓਹੁ ਆਦਿ ਜੁਗਾਦੀ ਜੁਗਹ ਜੁਗੁ ਪੂਰਾ ਪਰਮੇਸਰੁ ਲਲ੩ਲਲ ਆਸਾ ਮਹਲਾ ੫ ਲਲ (ਗੁਰੂ ਗ੍ਰੰਥ ਸਾਹਿਬ, ਪੰਨਾ: ੩੯੭)
ਜਪ ਤਪ ਸੰਜਮ ਕਰਮ ਨ ਜਾਨਾ ਨਾਮੁ ਜਪੀ ਪ੍ਰਭ ਤੇਰਾ ਲਲ ਗੁਰੁ ਪਰਮੇਸਰੁ ਨਾਨਕ ਭੇਟਿਓ ਸਾਚੈ ਸਬਦਿ ਨਿਬੇਰਾ ਲਲ੩ਲਲ੬ਲਲ ਰਾਮਕਲੀ ਮਹਲਾ ੧ ਲਲ (ਗੁਰੂ ਗ੍ਰੰਥ ਸਾਹਿਬ, ਪੰਨਾ: ੮੭੮)
ਇਹ 'ਗੁਰੂ' (ਰੱਬ ਜੀ) ਦਾ ਨਿਰਗੁਣ ਸਰੂਪ ਹੈ। ਇਸ 'ਗੁਰੂ' (ਅਕਾਲ ਪੁਰਖ) ਸਰੂਪ ਨੂੰ ਅੱਖਾਂ ਨਾਲ ਦੇਖਿਆ ਨਹੀ ਜਾ ਸਕਦਾ, ਇਸ 'ਗੁਰੂ' (ਅਕਾਲ ਪੁਰਖ) ਤੋਂ ਆਪਾਂ ਸਿੱਧੇ ਤੋਰ ਤੇ ਕੋਈ ਉਪਦੇਸ਼ ਨਹੀ ਲੈ ਸਕਦੇ, ਇਸ 'ਗੁਰੂ' (ਅਕਾਲ ਪੁਰਖ) ਦਾ ਉਪਦੇਸ਼ ਸਿਰਫ ਗੁਰਬਾਣੀ ਰਾਹੀਂ ਲੈ ਸਕਦੇ ਹਾਂ।
ਤੱਤ ਗੁਰਮਤਿ ਪਰਿਵਾਰ ਦੇ ਵੀਰ 'ਗੁਰੂ' ਦੇ ਨਿਰਗੁਣ ਸਰੂਪਾਂ ਵਾਲੇ ਇਹੋ ਜਿਹੇ ਗੁਰਬਾਣੀ ਪ੍ਰਮਾਣਾਂ ਨੂੰ ਨਾਨਕ ਸਰੂਪਾਂ (ਦਸ ਗੁਰੂ ਸਾਹਿਬਾਨਾਂ) ਤੇ ਢੁੱਕਾ ਰਹੇ ਹਨ, ਜੋ ਕਿ ਗੁਰਮਤ ਸਿਧਾਂਤ ਦੇ ਉੱਲਟ ਹੈ, ਜਿਸ ਕਰਕੇ ਮਸਲਾ ਹਲ ਨਹੀ ਹੋ ਰਿਹਾ; ਭਾਵ ਕਿ ਵਿਵਾਦ ਖਤਮ ਨਹੀ ਹੋ ਰਿਹਾ ਹੈ।
ਹੁਣ ਆਪਾਂ 'ਗੁਰੂ' ਦੇ ਸਰਗੁਣ ਸਰੂਪ (ਨਾਨਕ ਸਰੂਪਾਂ ਨੂੰ 'ਗੁਰੂ' 'ਸਤਿਗੁਰੂ' ਕਹਿਣ) ਵਾਲੇ ਗੁਰਬਾਣੀ ਪ੍ਰਮਾਣਾਂ ਦੀ ਵਿਚਾਰ ਕਰਦੇ ਹਾਂ ਜਿਸ ਨਾਲ ਸਾਰਾ ਮਸਲਾ ਹੱਲ ਹੋ ਜਾਵੇਗਾ :-
ਮ: ੪ ਲਲ ਸਾ ਧਰਤੀ ਭਈ ਹਰੀਆਵਲੀ ਜਿਥੈ ਮੇਰਾ ਸਤਿਗੁਰੁ ਬੈਠਾ ਆਇ ਲਲ ਸੇ ਜੰਤ ਭਏ ਹਰੀਆਵਲੇ ਜਿਨੀ ਮੇਰਾ ਸਤਿਗੁਰੁ ਦੇਖਿਆ ਜਾਇ ਲਲ ਧਨੁ ਧੰਨੁ ਪਿਤਾ ਧਨੁ ਧੰਨੁ ਕੁਲੁ ਧਨੁ ਧਨੁ ਸੁ ਜਨਨੀ ਜਿਨਿ ਗੁਰੂ ਜਣਿਆ ਮਾਇ ਲਲ ਧਨੁ ਧੰਨੁ ਗੁਰੂ ਜਿਨਿ ਨਾਮੁ ਅਰਾਧਿਆ ਆਪਿ ਤਰਿਆ ਜਿਨੀ ਡਿਠਾ ਤਿਨਾ ਲਏ ਛਡਾਇ ਲਲ ਹਰਿ ਸਤਿਗੁਰੁ ਮੇਲਹੁ ਦਇਆ ਕਰਿ ਜਨੁ ਨਾਨਕੁ ਧੋਵੈ ਪਾਇ ਲਲ੨ਲਲ ਗਉੜੀ ਕੀ ਵਾਰ ਮਹਲਾ ੪ ਲਲ (ਗੁਰੂ ਗ੍ਰੰਥ ਸਾਹਿਬ, ਪੰਨਾ: ੩੧੦)
ਧੰਨ ਧੰਨ ਹਨ ਪਿਤਾ ਕਲਿਆਣ ਦਾਸ ਮਹਿਤਾ ਜੀ, ਧੰਨ ਧੰਨ ਹੈ ਉਹਨਾਂ ਦੀ ਕੁਲ 'ਤੇ ਧੰਨ ਧੰਨ ਹਨ ਮਾਤਾ ਤ੍ਰਿਪਤਾ ਜੀ ਜਿਨਾਂ ਨੇ ਗੁਰੂ (ਨਾਨਕ ਦੇਵ ਜੀ) ਨੂੰ ਜਨਮ ਦਿੱਤਾ।
ਨੋਟ :- ਤੱਤ ਗੁਰਮਤਿ ਪਰਿਵਾਰ ਦੀ ਗੁਰਬਾਣੀ ਵਿਆਖਿਆ ਅਨਸਾਰ 'ਗੁਰੂ' ਜਨਮ ਨਹੀ ਲੈਂਦਾ 'ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ' ।
ਹਰਿ ਨਾਮੁ ਦੀਆ ਗੁਰਿ ਪਰਉਪਕਾਰੀ ਧਨੁ ਧੰਨੁ ਗੁਰੂ ਕਾ ਪਿਤਾ ਮਾਤਾ ਲਲ ਹੰਉ ਸਤਿਗੁਰ ਅਪੁਣੇ ਕੰਉ ਸਦਾ ਨਮਸਕਾਰੀ ਜਿਤੁ ਮਿਲਿਐ ਹਰਿ ਨਾਮੁ ਮੈ ਜਾਤਾ ਲਲ੧੬ਲਲ ਵਡਹੰਸ ਕੀ ਵਾਰ ਮਹਲਾ ੪ਲਲ (ਗੁਰੂ ਗ੍ਰੰਥ ਸਾਹਿਬ, ਪੰਨਾ: ੫੯੨)
ਧੰਨ ਹਨ ਧੰਨ ਹਨ ਗੁਰੂ (ਨਾਨਕ ਦੇਵ ਜੀ) ਦੇ ਮਾਤਾ ਪਿਤਾ ਜੀ।
ਤਿਸੁ ਮਿਲੀਐ ਸਤਿਗੁਰ ਸਜਣੈ ਜਿਸੁ ਅੰਤਰਿ ਹਰਿ ਗੁਣਕਾਰੀ ਲਲ ਤਿਸੁ ਮਿਲੀਐ ਸਤਿਗੁਰ ਪ੍ਰੀਤਮੈ ਜਿਨਿ ਹੰਉਮੈ ਵਿਚਹੁ ਮਾਰੀ ਲਲ ਸੋ ਸਤਿਗੁਰੁ ਪੂਰਾ ਧਨੁ ਧੰਨੁ ਹੈ ਜਿਨਿ ਹਰਿ ਉਪਦੇਸੁ ਦੇ ਸਭ ਸ੍ਰਿਸਿਟ ਸਵਾਰੀ ਲਲ ਨਿਤ ਜਪਿਅਹੁ ਸੰਤਹੁ ਰਾਮ ਨਾਮੁ ਭਉਜਲ ਬਿਖੁ ਤਾਰੀ ਲਲ ਗੁਰਿ ਪੂਰੈ ਹਰਿ ਉਪਦੇਸਿਆ ਗੁਰ ਵਿਟੜਿਅਹੁ ਹੰਉ ਸਦ ਵਾਰੀ ਲਲ੨ਲਲ ਵਡਹੰਸ ਕੀ ਵਾਰ ਵਾਰ ਮਹਲਾ ੪ ਲਲ (ਗੁਰੂ ਗ੍ਰੰਥ ਸਾਹਿਬ, ਪੰਨਾ: ੫੮੬)
ਜਿੰਨਾਂ ਨੇ ਰੱਬ ਜੀ ਦਾ ਉਪਦੇਸ਼ ਦੇ ਕੇ ਸਾਰੀ ਸ੍ਰਿਸ਼ਟੀ ਨੂੰ ਸੁਧਾਰ ਦਿੱਤਾ, ਉਹ ਪੂਰੇ  ਸਤਿਗੁਰੂ (ਨਾਨਕ ਦੇਵ ਜੀ) ਧੰਨ ਹਨ ਧੰਨ ਹਨ।
ਨਾਨਕ ਗੁਰ ਤੇ ਗੁਰੁ ਹੋਇਆ ਵੇਖਹੁ ਤਿਸ ਕੀ ਰਜਾਇ ਲਲ ਇਹੁ ਕਾਰਣੁ ਕਰਤਾ ਕਰੇ ਜੋਤੀ ਜੋਤਿ ਸਮਾਇ ਲਲ੪ਲਲ੩ਲਲ੫ਲਲ ਗੂਜਰੀ ਮਹਲਾ ੩ਲਲ (ਗੁਰੂ ਗ੍ਰੰਥ ਸਾਹਿਬ, ਪੰਨਾ: ੪੯੦)
ਗੁਰੂ ਨਾਨਕ ਦੇਵ ਜੀ ਦੀ ਰਹਿਮਤ ਸਦਕਾ ਭਾਈ ਲਹਿਣਾ ਜੀ ਗੁਰੂ ਅੰਗਦ ਹੋ ਗਏ।
ਪਉੜੀ ਲਲ ਗੁਰਮੁਖਿ ਸਖੀਆ ਸਿਖ ਗੁਰੂ ਮੇਲਾਈਆ ਲਲ ਇਕਿ ਸੇਵਕ ਗੁਰ ਪਾਸਿ ਇਕਿ ਗੁਰਿ ਕਾਰੈ ਲਾਈਆ ਲਲ ਜਿਨਾ ਗੁਰੁ ਪਿਆਰਾ ਮਨਿ ਚਿਤਿ ਤਿਨਾ ਭਾਉ ਗੁਰੂ ਦੇਵਾਈਆ ਲਲ ਗੁਰ ਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ ਲਲ ਗੁਰੁ ਸਤਿਗੁਰੁ ਬੋਲਹੁ ਸਭਿ ਗੁਰੁ ਆਖਿ ਗੁਰੂ ਜੀਵਾਈਆ ਲਲ੧੪ਲਲ ਰਾਗੁ ਸੋਰਠਿ ਵਾਰ ਮਹਲੇ ੪ ਕੀ ਲਲ (ਗੁਰੂ ਗ੍ਰੰਥ ਸਾਹਿਬ, ਪੰਨਾ: ੬੪੮)
ਗੁਰੂ ਆਪਣੇ ਸਿਖਾਂ, ਪੁਤਰਾਂ, ਭਾਈਆਂ 'ਤੇ ਮਿਤਰਾਂ ਨੂੰ ਇੱਕੋ ਜਿਹਾ ਪਿਆਰ ਕਰਦਾ ਹੈ।
ਤੁਖਾਰੀ ਮਹਲਾ ੪ ਲਲ ਨਾਵਣੁ ਪੁਰਬੁ ਅਭੀਚੁ ਗੁਰ ਸਤਿਗੁਰ ਦਰਸੁ ਭਇਆ ਲਲ ਦੁਰਮਤਿ ਮੈਲੁ ਹਰੀ ਅਗਿਆਨੁ ਅੰਧੇਰੁ ਗਇਆ ਲਲ ਗੁਰ ਦਰਸੁ ਪਾਇਆ ਅਗਿਆਨੁ ਗਵਾਇਆ ਅੰਤਰਿ ਜੋਤਿ ਪ੍ਰਗਾਸੀ ਲਲ ਜਨਮ ਮਰਣ ਦੁਖ ਖਿਨ ਮਹਿ ਬਿਨਸੇ ਹਰਿ ਪਾਇਆ ਪ੍ਰਭੁ ਅਬਿਨਾਸੀ ਲਲ ਹਰਿ ਆਪਿ ਕਰਤੈ ਪੁਰਬੁ ਕੀਆ ਸਤਿਗੁਰੂ ਕੁਲਖੇਤਿ ਨਾਵਣਿ ਗਇਆ ਲਲ ਨਾਵਣੁ ਪੁਰਬੁ ਅਭੀਚੁ ਗੁਰ ਸਤਿਗੁਰ ਦਰਸੁ ਭਇਆ ਲਲ੧ਲਲ ਮਾਰਗਿ ਪੰਥਿ ਚਲੇ ਗੁਰ ਸਤਿਗੁਰ ਸੰਗਿ ਸਿਖਾ ਲਲ ਅਨਦਿਨੁ ਭਗਤਿ ਬਣੀ ਖਿਨੁ ਖਿਨੁ ਨਿਮਖ ਵਿਖਾ ਲਲ ਹਰਿ ਹਰਿ ਭਗਤਿ ਬਣੀ ਪ੍ਰਭ ਕੇਰੀ ਸਭੁ ਲੋਕੁ ਵੇਖਣਿ ਆਇਆ ਲਲ ਜਿਨ ਦਰਸੁ ਸਤਿਗੁਰ ਗੁਰੂ ਕੀਆ ਤਿਨ ਆਪਿ ਹਰਿ ਮੇਲਾਇਆ ਲਲ ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ ਲਲ ਮਾਰਗਿ ਪੰਥਿ ਚਲੇ ਗੁਰ ਸਤਿਗੁਰ ਸੰਗਿ ਸਿਖਾ ਲਲ੨ਲਲ ਪ੍ਰਥਮ ਆਏ ਕੁਲਖੇਤਿ ਗੁਰ ਸਤਿਗੁਰ ਪੁਰਬੁ ਹੋਆ ਲਲ ਖਬਰਿ ਭਈ ਸੰਸਾਰਿ ਆਏ ਤ੍ਰੈ ਲੋਆ ਲਲ ਦੇਖਣਿ ਆਏ ਤੀਨਿ ਲੋਕ ਸੁਰਿ ਨਰ ਮੁਨਿ ਜਨ ਸਭਿ ਆਇਆ ਲਲ ਜਿਨ ਪਰਸਿਆ ਗੁਰੁ ਸਤਿਗੁਰੂ ਪੂਰਾ ਤਿਨ ਕੇ ਕਿਲਵਿਖ ਨਾਸ ਗਵਾਇਆ ਲਲ ਜੋਗੀ ਦਿਗੰਬਰ ਸੰਨਿਆਸੀ ਖਟੁ ਦਰਸਨ ਕਰਿ ਗਏ ਗੋਸਟਿ ਢੋਆ ਲਲ ਪ੍ਰਥਮ ਆਏ ਕੁਲਖੇਤਿ ਗੁਰ ਸਤਿਗੁਰ ਪੁਰਬੁ ਹੋਆ ਲਲ੩ਲਲ ਦੁਤੀਆ ਜਮੁਨ ਗਏ ਗੁਰਿ ਹਰਿ ਹਰਿ ਜਪਨੁ ਕੀਆ ਲਲ ਜਾਗਾਤੀ ਮਿਲੇ ਦੇ ਭੇਟ ਗੁਰ ਪਿਛੈ ਲੰਘਾਇ ਦੀਆ ਲਲ ਸਭ ਛੁਟੀ ਸਤਿਗੁਰੂ ਪਿਛੈ ਜਿਨਿ ਹਰਿ ਹਰਿ ਨਾਮੁ ਧਿਆਇਆ ਲਲ ਗੁਰ ਬਚਨਿ ਮਾਰਗਿ ਜੋ ਪੰਥਿ ਚਾਲੇ ਤਿਨ ਜਮੁ ਜਾਗਾਤੀ ਨੇੜਿ ਨ ਆਇਆ ਲਲ ਸਭ ਗੁਰੂ ਗੁਰੂ ਜਗਤੁ ਬੋਲੈ ਗੁਰ ਕੈ ਨਾਇ ਲਇਐ ਸਭਿ ਛੁਟਕਿ ਗਇਆ ਲਲ ਦੁਤੀਆ ਜਮੁਨ ਗਏ ਗੁਰਿ ਹਰਿ ਹਰਿ ਜਪਨੁ ਕੀਆ ਲਲ੪ਲਲ ਤ੍ਰਿਤੀਆ ਆਏ ਸੁਰਸਰੀ ਤਹ ਕਉਤਕੁ ਚਲਤੁ ਭਇਆ ਲਲ ਸਭ ਮੋਹੀ ਦੇਖਿ ਦਰਸਨੁ ਗੁਰ ਸੰਤ ਕਿਨੈ ਆਢੁ ਨ ਦਾਮੁ ਲਇਆ ਲਲ ਆਢੁ ਦਾਮੁ ਕਿਛੁ ਪਇਆ ਨ ਬੋਲਕ ਜਾਗਾਤੀਆ ਮੋਹਣ ਮੁੰਦਣਿ ਪਈ ਲਲ ਭਾਈ ਹਮ ਕਰਹ ਕਿਆ ਕਿਸੁ ਪਾਸਿ ਮਾਂਗਹ ਸਭ ਭਾਗਿ ਸਤਿਗੁਰ ਪਿਛੈ ਪਈ ਲਲ ਜਾਗਾਤੀਆ ਉਪਾਵ ਸਿਆਣਪ ਕਰਿ ਵੀਚਾਰੁ ਡਿਠਾ ਭੰਨਿ ਬੋਲਕਾ ਸਭਿ ਉਠਿ ਗਇਆ ਲਲ ਤ੍ਰਿਤੀਆ ਆਏ ਸੁਰਸਰੀ ਤਹ ਕਉਤਕੁ ਚਲਤੁ ਭਇਆ ਲਲ੫ਲਲ ਮਿਲਿ ਆਏ ਨਗਰ ਮਹਾ ਜਨਾ ਗੁਰ ਸਤਿਗੁਰ ਓਟ ਗਹੀ ਲਲ ਗੁਰੁ ਸਤਿਗੁਰੁ ਗੁਰੁ ਗੋਵਿਦੁ ਪੁਛਿ ਸਿਮ੍ਰਿਤਿ ਕੀਤਾ ਸਹੀ ਲਲ ਸਿਮ੍ਰਿਤਿ ਸਾਸਤ੍ਰ ਸਭਨੀ ਸਹੀ ਕੀਤਾ ਸੁਕਿ ਪ੍ਰਹਿਲਾਦਿ ਸ੍ਰੀਰਾਮਿ ਕਰਿ ਗੁਰ ਗੋਵਿਦੁ ਧਿਆਇਆ ਲਲ ਦੇਹੀ ਨਗਰਿ ਕੋਟਿ ਪੰਚ ਚੋਰ ਵਟਵਾਰੇ ਤਿਨ ਕਾ ਥਾਉ ਥੇਹੁ ਗਵਾਇਆ ਲਲ ਕੀਰਤਨ ਪੁਰਾਣ ਨਿਤ ਪੁੰਨ ਹੋਵਹਿ ਗੁਰ ਬਚਨਿ ਨਾਨਕਿ ਹਰਿ ਭਗਤਿ ਲਹੀ ਲਲ ਮਿਲਿ ਆਏ ਨਗਰ ਮਹਾ ਜਨਾ ਗੁਰ ਸਤਿਗੁਰ ਓਟ ਗਹੀ ਲਲ੬ਲਲ੪ਲਲ੧੦ਲਲ (ਗੁਰੂ ਗ੍ਰੰਥ ਸਾਹਿਬ, ਪੰਨਾ: ੧੧੧੭)
ਸਤਿਗੁਰ (ਅਮਰਦਾਸ ਜੀ) ਨੇ ਲੋਕਾਈ ਦਾ ਉਧਾਰ ਕਰਨ ਲਈ ਤੀਰਥ (ਕੁਰਕਸ਼ੇਤਰ ਦੀ ਧਰਤੀ) 'ਤੇ ਜਾਣ ਦਾ ਉੱਦਮ ਕੀਤਾ।
ਨੋਟ :- ਇਹ ਸ਼ਬਦ ਸਤਿਗੁਰੂ ਅਮਰਦਾਸ ਜੀ ਦੇ ਇਤਹਾਸ ਨਾਲ ਸਬੰਧਤ ਹੈ।
ਸਲੋਕ ਮ: ੪ ਲਲ ਤਪਾ ਨ ਹੋਵੈ ਅੰਦ੍ਰਹੁ ਲੋਭੀ ਨਿਤ ਮਾਇਆ ਨੋ ਫਿਰੈ ਜਜਮਾਲਿਆ ਲਲ ਅਗੋ ਦੇ ਸਦਿਆ ਸਤੈ ਦੀ ਭਿਖਿਆ ਲਏ ਨਾਹੀ ਪਿਛੋ ਦੇ ਪਛੁਤਾਇ ਕੈ ਆਣਿ ਤਪੈ ਪੁਤੁ ਵਿਚਿ ਬਹਾਲਿਆ ਲਲ ਪੰਚ ਲੋਗ ਸਭਿ ਹਸਣ ਲਗੇ ਤਪਾ ਲੋਭਿ ਲਹਰਿ ਹੈ ਗਾਲਿਆ ਲਲ ਜਿਥੈ ਥੋੜਾ ਧਨੁ ਵੇਖੈ ਤਿਥੈ ਤਪਾ ਭਿਟੈ ਨਾਹੀ ਧਨਿ ਬਹੁਤੈ ਡਿਠੈ ਤਪੈ ਧਰਮੁ ਹਾਰਿਆ ਲਲ ਭਾਈ ਏਹੁ ਤਪਾ ਨ ਹੋਵੀ ਬਗੁਲਾ ਹੈ ਬਹਿ ਸਾਧ ਜਨਾ ਵੀਚਾਰਿਆ ਲਲ ਸਤ ਪੁਰਖ ਕੀ ਤਪਾ ਨਿੰਦਾ ਕਰੈ ਸੰਸਾਰੈ ਕੀ ਉਸਤਤੀ ਵਿਚਿ ਹੋਵੈ ਏਤੁ ਦੋਖੈ ਤਪਾ ਦਯਿ ਮਾਰਿਆ ਲਲ ਮਹਾ ਪੁਰਖਾਂ ਕੀ ਨਿੰਦਾ ਕਾ ਵੇਖੁ ਜਿ ਤਪੇ ਨੋ ਫਲੁ ਲਗਾ ਸਭੁ ਗਇਆ ਤਪੇ ਕਾ ਘਾਲਿਆ ਲਲ ਬਾਹਰਿ ਬਹੈ ਪੰਚਾ ਵਿਚਿ ਤਪਾ ਸਦਾਏ ਲਲ ਅੰਦਰਿ ਬਹੈ ਤਪਾ ਪਾਪ ਕਮਾਏ ਲਲ ਹਰਿ ਅੰਦਰਲਾ ਪਾਪੁ ਪੰਚਾ ਨੋ ਉਘਾ ਕਰਿ ਵੇਖਾਲਿਆ ਲਲ ਧਰਮ ਰਾਇ ਜਮਕੰਕਰਾ ਨੋ ਆਖਿ ਛਡਿਆ ਏਸੁ ਤਪੇ ਨੋ ਤਿਥੈ ਖੜਿ ਪਾਇਹੁ ਜਿਥੈ ਮਹਾ ਮਹਾਂ ਹਤਿਆਰਿਆ ਲਲ ਫਿਰਿ ਏਸੁ ਤਪੇ ਦੈ ਮੁਹਿ ਕੋਈ ਲਗਹੁ ਨਾਹੀ ਏਹੁ ਸਤਿਗੁਰਿ ਹੈ ਫਿਟਕਾਰਿਆ ਲਲ ਹਰਿ ਕੈ ਦਰਿ ਵਰਤਿਆ ਸੁ ਨਾਨਕਿ ਆਖਿ ਸੁਣਾਇਆ ਲਲ  ਸੋ ਬੂਝੈ ਜੁ ਦਯਿ ਸਵਾਰਿਆ ਲਲ੧ਲਲ ਗਉੜੀ ਕੀ ਵਾਰ ਮਹਲਾ ੪ ਲਲ (ਗੁਰੂ ਗ੍ਰੰਥ ਸਾਹਿਬ, ਪੰਨਾ: ੩੧੫, ੩੧੬)
ਮੁੜ ਇਸ ਤਪੇ ਦੇ ਮੂੰਹ ਕੋਈ ਵੀ ਲੱਗੇ ਨਾ, ਇਹ ਸਤਿਗੁਰ (ਅਮਰਦਾਸ ਜੀ) ਦਾ ਫਿਟਕਾਰਿਆ ਹੋਇਆ ਹੈ।
ਨੋਟ :- ਇਹ ਸ਼ਬਦ ਸਤਿਗੁਰੂ ਅਮਰਦਾਸ ਜੀ ਦੇ ਇਤਹਾਸ ਨਾਲ ਸਬੰਧਤ ਹੈ।
ਗੁਰੂ ਅਮਰਦਾਸ ਜੀ ਨੇ ਬਾਉਲੀ ਸਾਹਿਬ ਸੰਪੂਰਨ ਹੋਣ ਤੇ ਜੱਗ ਕੀਤਾ। ਤਪੇ ਨੂੰ ਵੀ ਸੱਦਿਆ ਉਸ ਨੇ ਨਾਹ ਕਰ ਦਿੱਤੀ। ਪਿੱਛੋਂ ਜਦ ਪਤਾ ਲੱਗਾ ਉੱਥੇ ਮਾਇਆ ਦੇ ਗੱਫੇ ਵੀ ਮਿਲਣੇ ਹਨ ਤਾਂ ਝੱਟ ਪੁੱਤ ਨੂੰ ਭੇਜ ਦਿੱਤਾ। ਉਸ ਪ੍ਰਥਾਇ ਫੁਰਮਾਇਆ ਹੈ। ਸ਼ਬਦਾਰਥ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅਮ੍ਰਿਤਸਰ ਸਾਹਿਬ।
ਧਨਾਸਰੀ ਮਹਲਾ ੪ ਲਲ ਹਰਿ ਕਾ ਸੰਤੁ ਸਤਗੁਰੁ ਸਤ ਪੁਰਖਾ ਜੋ ਬੋਲੈ ਹਰਿ ਹਰਿ ਬਾਨੀ ਲਲ ਜੋ ਜੋ ਕਹੈ ਸੁਣੈ ਸੋ ਮੁਕਤਾ ਹਮ ਤਿਸ ਕੈ ਸਦ ਕੁਰਬਾਨੀ ਲਲ੧ਲਲ (ਗੁਰੂ ਗ੍ਰੰਥ ਸਾਹਿਬ, ਪੰਨਾ: ੬੬੭)
ਹੇ ਭਾਈ! ਗੁਰੂ ਮਹਾਂ ਪੁਰਖ ਹੈ, ਗੁਰੂ ਪਰਮਾਤਮਾ ਦਾ ਸੰਤ ਹੈ, ਜੇਹੜਾ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਉਚਾਰਦਾ ਹੈ। ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ। ਲਿਟ।
ਸਤਿਗੁਰ ਕੀ ਵਡਿਆਈ ਸਤਿਗੁਰਿ ਦਿਤੀ ਧੁਰਹੁ ਹੁਕਮੁ ਬੁਝਿ ਨੀਸਾਣੁ ਲਲ ਪੁਤੀ ਭਾਤੀਈ ਜਾਵਾਈ ਸਕੀ ਅਗਹੁ ਪਿਛਹੁ ਟੋਲਿ ਡਿਠਾ ਲਾਹਿਓਨੁ ਸਭਨਾ ਕਾ ਅਭਿਮਾਨੁ ਲਲ੧੦ਲਲ ਬਿਲਾਵਲੁ ਕੀ ਵਾਰ ਮਹਲਾ ੪ ਲਲ (ਗੁਰੂ ਗ੍ਰੰਥ ਸਾਹਿਬ, ਪੰਨਾ: ੮੫੩)
ਜਿਹੜੀ ਗੁਰ ਅਮਰਦਾਸ ਜੀ ਦੀ ਵਡਿਆਈ ਹੈ, ਉਹ ਗੁਰੂ ਅੰਗਦ ਜੀ ਨੇ ਧੁਰੋਂ ਹੀ ਵਾਹਿਗੁਰੂ ਵੱਲੋਂ ਵਡਿਆਈ ਦਾ ਨਿਸ਼ਾਨ ਦੇਖ ਕੇ ਦਾਤ ਦਿੱਤੀ ਸੀ। ਪੁੱਤਰਾਂ, ਭਤੀਜਿਆਂ, ਜਵਾਈਆਂ, ਸਕਿਆਂ ਸਾਕਾਂ ਅਤੇ ਹੋਰ ਅੱਗੋਂ ਪਿੱਛੋਂ ਦੇ ਸਬੰਧੀਆਂ ਨੂੰ ਪਰਖ ਕੇ ਦੇਖ ਲਿਆ ਅਤੇ ਸਾਰਿਆਂ ਦੇ ਦਿਲ ਦਾ ਹੰਕਾਰ (ਕਿ ਅਸੀਂ ਗੁਰਗੱਦੀ ਦੇ ਲਾਇਕ ਹਾਂ) ਦੂਰ ਕੀਤਾ, ਕੋਈ ਪੂਰਾ ਨਾ ਉਤਰਿਆ। ਸ਼ਬਦਾਰਥ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅਮ੍ਰਿਤਸਰ ਸਾਹਿਬ।
ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ਲਲ ਆਸਾ ਮਹਲਾ ੪ ਲਲ (ਗੁਰੂ ਗ੍ਰੰਥ ਸਾਹਿਬ, ਪੰਨਾ: ੪੫੦)
ਜਿਸ ਥਾਂ ਤੇ ਪਿਆਰਾ ਗੁਰੂ ਜਾ ਬੈਠਦਾ ਹੈ (ਗੁਰ-ਸਿਖਾਂ ਵਾਸਤੇ) ਉਹ ਥਾਂ ਸੋਹਣਾ ਬਣ ਜਾਂਦਾ ਹੈ। ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ। ਲਿਟ।
ਇਹ ਹੈ 'ਗੁਰੂ' ਦਾ ਸਰਗੁਣ ਸਰੂਪ, ਇਸ ਸਰੂਪ ਨੂੰ ਦਸ ਗੁਰੂ ਸਾਹਿਬਾਨਾਂ ਦੇ ਰੂਪ ਵਿੱਚ ਪੁਰਾਤਨ ਸਿੱਖਾਂ ਨੇ ਦੇਖਿਆ, ਸੁਣਿਆ, ਮੰਨਿਆ ਤੇ ਮੰਨ ਕੇ ਆਪਣਾ ਜੀਵਨ ਸਫਲਾ ਕੀਤਾ।
ਨੋਟ :- ਵਡਹੰਸ ਕੀ ਵਾਰ ਮਹਲਾ ੪ ਲਲ ਪੰਨਾ ੫੮੫, ਪੂਰੀ ਵਾਰ ਅੰਦਰ 'ਗੁਰੂ' 'ਸਤਿਗੁਰੂ' ਦੀ ਉਸਤਤਿ ਕੀਤੀ ਗਈ ਹੈ, ਇਸ ਤੇ ਵੀ ਡੂੰਘੀ ਵਿਚਾਰ ਕਰ ਲਈ ਜਾਵੇ ਤਾਂ ਚੰਗਾ ਹੋਵੇਗਾ। ਇਸ ਵਿਸ਼ੇ ਨਾਲ ਸਬੰਧਤ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਅਨੇਕਾਂ ਹੋਰ ਵੀ ਪ੍ਰਮਾਣ ਹਨ, ਬੱਸ ਲੋੜ ਹੈ ਸ਼ੁੱਧ ਹਿਰਦੇ ਨਾਲ ਵਿਚਾਰ ਕਰਨ ਦੀ।
ਹੁਣ ਤੱਤ ਗੁਰਮਤਿ ਪਰਿਵਾਰ ਦੇ ਵੀਰਾਂ ਤੋਂ ਕੁੱਝ ਸਵਾਲ ਪੁੱਛਣ ਦੀ ਵਾਰੀ ਹੈ :-
1। ਕੀ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਾ ਅਧਿਐਨ ਕਰਨ ਤੋਂ ਬਾਅਦ ਹੀ 'ਨਾਨਕ' ਸਰੂਪਾਂ ਨੂੰ 'ਗੁਰੂ' ਨਾ ਕਹਿਣ ਦਾ ਫੈਸਲਾ ਲਇਆ ਹੈ ਜਾਂ ਦੱਬੀ ਸੁਰ 'ਚ 'ਨਾਨਕ' ਸਰੂਪਾਂ ਨੂੰ 'ਗੁਰੂ' ਨਾ ਕਹਿਣ ਵਾਲੇ ਵਿਦਵਾਨ ਵੀਰ ਦੇ ਕਹਿਣ ਤੇ ਫੈਸਲਾ ਲਿਆ ਹੈ?
2।'ਗੁਰੁ ਗੁਰੁ ਏਕੋ ਵੇਸ ਅਨੇਕ' ਕੀ ਆਪ ਜੀ 'ਗੁਰੂ' (ਅਕਾਲ ਪੁਰਖ) ਦੇ ਅਨੇਕਾਂ ਰੂਪਾਂ ਨੂੰ ਮੰਨਦੇ ਹੋ?
3। 'ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ' ਆਪ ਜੀ ਇਹ ਦੱਸਣ ਦੀ ਕ੍ਰਿਪਾਲਤਾ ਕਰਨਾ ਕਿ ਇਹ ਕਿਹੜੇ ਸਤਿਗੁਰੂ ਹਨ ਜਿਹੜੇ ਇੱਕ ਥਾਂ ਤੋਂ ਜਾ ਕੇ ਦੂਸਰੀ ਥਾਂ ਉੱਪਰ ਬੈਠਦੇ ਹਨ, ਕਿਉਂਕਿ ਆਪ ਜੀ ਦੀ ਕੱਸਵਟੀ ਅਨੁਸਾਰ ਤਾਂ 'ਸਤਿਗੁਰੂ' 'ਸਭ ਮਹਿ ਰਹਿਆ ਸਮਾਇ' ਹਰ ਜਗਾ ਤੇ ਸਮਾਇਆ ਹੋਇਆ ਹੈ ਕਿਤੇ ਆਉਂਦਾ ਜਾਂਦਾ ਨਹੀ?
4।'ਨਾਨਕ ਗੁਰ ਤੇ ਗੁਰੁ ਹੋਇਆ' ਆਪ ਜੀ ਦੀ ਕੱਸਵਟੀ ਅਨੁਸਾਰ ਤਾਂ 'ਗੁਰੂ' (ਅਕਾਲ ਪੁਰਖ) ਇੱਕੋ ਹੀ ਹੈ ਫਿਰ ਇਹ 'ਗੁਰੂ' ਤੋਂ 'ਗੁਰੂ' ਕਿਵੇਂ ਹੋ ਗਿਆ ਹੈ?
5।ਆਪ ਜੀ ਦੀ ਕੱਸਵਟੀ ਅਨੁਸਾਰ ਤਾਂ 'ਗੁਰੂ' ਜੰਮਦਾ ਹੀ ਨਹੀ ਫਿਰ ਇਹ ਕਿਹੜੇ 'ਗੁਰੂ' ਸਾਹਿਬਾਨ ਨੇ ਮਾਂ ਦੇ ਪੇਟ 'ਚੋਂ 'ਜਿਨਿ ਗੁਰੂ ਜਣਿਆ ਮਾਇ' ਜਨਮ ਲਿਆ ਹੈ?
6। 'ਧਨੁ ਧੰਨੁ ਗੁਰੂ ਕਾ ਪਿਤਾ ਮਾਤਾ' ਇਹ ਕਿਹੜੇ ਗੁਰੂ ਸਾਹਿਬਾਨ ਦੇ ਮਾਤਾ ਪਿਤਾ ਧੰਨ ਹਨ?
7। 'ਗੁਰ ਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ' ਇਹ ਗੁਰੂ ਸਾਹਿਬਾਨ ਕਿਹੜੇ ਹਨ ਜਿਸ ਦੇ ਸਿੱਖ, ਮਿਤਰ, ਪੁੱਤਰ 'ਤੇ ਭਾਈ ਹਨ ਜਿਹੜੇ ਸਾਰਿਆ ਨੂੰ ਇੱਕੋ ਜਿਹਾ ਪਿਆਰ ਕਰਦੇ ਹਨ?
8। 'ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ' ਇਹ ਗੁਰੂ ਸਾਹਿਬਾਨ ਕਿਹੜੇ ਹਨ ਜਿਨਾਂ ਨੇ ਲੋਕਾਈ ਦੇ ਉਧਾਰ ਲਈ ਤੀਰਥ (ਕਰੂਕਸ਼ੇਤਰ ਦੀ ਧਰਤੀ) 'ਤੇ ਜਾਣ ਦਾ ਉੱਦਮ ਕੀਤਾ?
9। ਕੀ ਅਸੀਂ ਲਗਭਗ ਸਾਢੇ ਚਾਰ ਸਾਲ ਪਹਿਲਾਂ ਬਣੀ ਤੱਤ ਗੁਰਮਤਿ ਪਰਿਵਾਰ ਨਾਮੀ ਜੱਥੇਬੰਦੀ ਜੋ ਕਿ ਦੱਬੀ ਸੁਰ ਵਾਲੇ ਵਿਦਵਾਨ ਦੇ ਕਹਿਣ ਉੱਤੇ ਗੁਰੂ ਸਾਹਿਬਾਨਾਂ ਨੂੰ ਗੁਰੂ ਕਹਿਣ ਤੋਂ ਆਕੀ ਹੋ ਗਈ ਹੈ ਦੀ ਗੱਲ ਮੰਨੀਐ ਜਾਂ ਲਗਭਗ ਸਾਢੇ ਚਾਰ ਸੋ ਸਾਲ ਪਹਿਲਾਂ ਹੋਏ ਤਿੰਨ ਗੁਰੂ ਸਾਹਿਬਾਨਾਂ ਦੇ ਸਮਕਾਲੀ, ਕੌਮ ਦੀ ਮਹਾਨ ਸ਼ਖਸ਼ੀਅਤ ਭਾਈ ਗੁਰਦਾਸ ਜੀ ਦੀ ਗੱਲ ਮੰਨੀਐ ਜਿਹੜੇ ਗੁਰੂ ਦੇ ਸਿਧਾਂਤ 'ਗੁਰੁ ਗੁਰੁ ਏਕੋ ਵੇਸ ਅਨੇਕ' ਦੀ ਹਾਮੀ ਆਪਣੀ ਵਾਰਾਂ 'ਚ 'ਗੁਰਾ ਗੂਰੂ ਸਤਿਗੁਰ ਅਬਿਨਾਸੀ' ਦਾ ਜਿਕਰ ਕਰਕੇ ਭਰਦੇ ਹਨ?

ਚਲਦਾ...

No comments: