ਕਲਮਾਂ ਦੀ ਸਾਂਝ……… ਨਜ਼ਮ/ਕਵਿਤਾ / ਮਲਕੀਅਤ "ਸੁਹਲ"


ਸਾਂਝਾਂ  ਦੀ  ਬਾਤ  ਪਾ ਕੇ
ਕਲਮਾਂ ਦੀ  ਸਾਂਝ ਪਾਈਏ ।

ਹਿੰਦ  ਜਾਂ  ਪਾਕ   ਹੋਵੇ ,
ਇਸ ਫਰਕ ਨੂੰ  ਮਿਟਾਈਏ ।

ਉੱਚੇ ਹੋ  ਰਿਅਤਿਆਂ  ਤੋਂ ,
ਇਸ  ਦੇ  ਕਰੀਬ ਆਈਏ।

ਪੀਰਾਂ ,  ਫ਼ਕੀਰਾਂ   ਵਾਲੀ ,
ਧਰਤੀ  ਨੂੰ ਸੀਸ ਝੁਕਾਈਏ।ਪੰਜ ਪਾਣੀਆਂ  ਦੀ  ਭਾਸ਼ਾ,
ਇਸ ਮਾਣ ਨੂੰ  ਵਧਾਈਏ ।

ਮਿੱਠੇ  ਨੇ   ਬੋਲ  ਇਹਦੇ,
ਇਸ ਦੇ ਹੀ ਗੀਤ ਗਾਈਏ।

ਲਿਖੀਏ   ਪੰਜਾਬੀ  ਸਾਰੇ ,
ਸਾਰੇ, ਹੀ ਕਸਮ  ਖਾਈਏ ।

"ਸੁਹਲ" ਪੁਰਾਣਾ  ਵਿਰਸਾ ,
ਭੁੱਲ  ਨਾ ਕਿਧਰੇ ਜਾਈਏ ।  
****

No comments: