ਸ਼ਾਇਦ ਕੋਈ ਦਿਨ ਖਾਸ ਹੈ.......... ਨਜ਼ਮ/ਕਵਿਤਾ / ਸਤਵੰਤ ਸਿੰਘ ਗਰੇਵਾਲ


ਕਿਉਂ ਆਈ ਹੈ ਅੱਜ ਯਾਦ ਤੇਰੀ
ਸ਼ਾਇਦ ਕੋਈ ਦਿਨ
ਖਾਸ ਹੈ
ਡਿੱਗਦੀ ਹੈ ਕੋਈ ਕੋਈ ਕਣੀ ਅੰਬਰੋਂ
ਬੱਦਲਾਂ ਨੇ ਢੱਕਿਆ ਆਕਾਸ਼ ਹੈ ।

ਨਹਾਉਂਦੀਆਂ ਨੇ ਚੜੀਆ ਵੀ
ਖੜੇ ਪਾਣੀ ਵਿੱਚ
ਕਿਉਂ ਸਾਨੂੰ ਹੀ ਇਹ ਰੁੱਤ
ਕਰਦੀ ਨਿਰਾਸ਼ ਹੈ ।ਰਹਿੰਦਾ ਹਾਂ ਦੁਨੀਆ ਦੇ
ਸੋਹਣੇ ਸ਼ਹਿਰ ਵਿੱਚ
ਫਿਰ ਕਿਉਂ ਜਾਪਦਾ ਹੈ ਇੰਝ
ਜਿਵੇਂ ਮਨ ਹਢਾ ਰਿਹਾ ਵਣਵਾਸ ਹੈ ।

ਮਿਲ ਜਾਂਦਾ ਹੈ ਸੁਰ ਕਿਸੇ ਨੂੰ
ਮੇਰੇ ਗੀਤਾਂ ਦੀ ਕੂਕ'ਚੋ
ਬਾਕੀ ਸਾਰੀ ਦੁਨੀਆ ਲਈ
ਮੇਰਾ ਰੋਣਾ ਬਕਵਾਸ਼ ਹੈ ।

ਲੱਤੜੇ ਜਾਂਦੇ ਨੇ ਦੁਨੀਆਂ ਤੋਂ
ਰਿਸ਼ਤੇ ਪਿਆਰ ਦੇ ਕਈ ਵਾਰ
ਪਰ ਮੁੜ-ਮੁੜ ਉਂਘਰਦੇ ਨੇ ਜਜ਼ਬਾਤ
ਜਿਵੇਂ ਉਂਘਰਦੀ ਘਾਸ ਹੈ ।

ਇੱਕਲੇਪਣ ਵਿੱਚ ਮਨ ਰਹਿੰਦਾ ਤੜਫ਼ਦਾ
ਖਿੜ ਜਾਂਦਾ ਹੈ ਦਿਲ
ਜਦ ਹੁੰਦੀ ਤੂੰ ਆਸ ਪਾਸ ਹੈ
ਤੇਰੇ ਬਾਅਦੋਂ ਸਤਵੰਤ ਇੱਕ ਜ਼ਿੰਦਾ ਲਾਸ਼ ਹੈ
ਕਿਉਂ ਆਈ ਹੈ ਅੱਜ ਯਾਦ ਤੇਰੀ
ਸ਼ਾਇਦ ਕੋਈ ਦਿਨ ਖਾਸ ਹੈ ।

ਸ਼ਾਇਦ ਕੋਈ ਦਿਨ ਖਾਸ ਹੈ ।

****

No comments: