ਭਰਿਸ਼ਟਾਚਾਰ ਬਨਾਮ ਭਰਿਸ਼ਟਾਚਾਰੀ......... ਡਾ: ਰਤਨ ਰੀਹਲ


25000 ਰੁਪੈ ਦੀ ਘੂਸ ਲੈਂਦਾ ਰੰਗੇ-ਹੱਥੀ ਫੜਿਆ ਗਿਆ। ਪੰਜਾਬੀ ਬੋਲੀ ਵਿੱਚ ਭਾਵੇਂ ਇਨ੍ਹਾਂ ਸ਼ਬਦਾਂ ਨੂੰ ਅਸ਼ਲੀਲ ਸਮਝਿਆ ਜਾਂਦਾ ਹੈ ਪਰ ਹਿੰਦੀ ਦੇ ਟੈਲੀਵੀਯਨਾ ਉਪਰ ਇਹ ਸ਼ਬਦ ਸ਼ਰੇਆਮ ਬੋਲੇ ਜਾਂਦੇ ਹਨ। ਅੰਨਾ ਹਜ਼ਾਰੇ ਦਾ ਵਿਚਾਰ ਹੈ ਕਿ ਹਿੰਦੋਸਤਾਨ ਦਾ ਹਰ ਵਿਅਕਤੀ ਚੜਪਾਸੀ ਤੋਂ ਲੈ ਕੇ ਨੇਤਾ ਤੱਕ ਰਿਸ਼ਵਤਖੋਰ ਹੈ। ਮੈਂ ਜਨ ਲੋਕ ਪਾਲ ਬਿੱਲ ਦੇ ਵਿਰੁੱਧ ਨਹੀਂ ਹਾਂ ਪਰ ਸੱਚ ਲਿਖ ਰਿਹਾਂ ਹਾਂ ਕਿ ਜਨ ਲੋਕ ਪਾਲ ਬਿੱਲ ਪਾਸ ਹੋ ਜਾਣ ਨਾਲ ਰਿਸ਼ਵਤ ਹੋਰ ਮਹਿੰਗੀ ਹੋ ਜਾਏਗੀ। ਰਿਸ਼ਵਤ-ਖੋਰੀ ਬੰਦ ਕਰਨ ਦੇ ਐਲਾਨਾਂ ਨਾਲ ਪਹਿਲਾਂ ਅਜਿਹਾ ਹੋਇਆ ਹੈ। ਰਿਸ਼ਵਤਖੋਰੀ ਖ਼ਤਮ ਨਹੀਂ ਹੋਵੇਗੀ ਕਿਉਂਕਿ ਹਿੰਦੋਸਤਾਨ ਵਿਚ ਰਿਸ਼ਵਤਖੋਰੀ ਰੋਜ਼ਮਰਾ ਜੀਵਨ ਦਾ ਇਕ ਅੰਗ ਬਣ ਚੁੱਕੀ ਹੈ। ਨਿੱਤ ਖ਼ਬਰਾਂ ਸੁਣੀਦੀਆਂ ਹਨ ਕਿ ਦੇਸ਼ ਵਿਚ ਕੁਰਸੀ ਉਪਰ ਬੈਠਾ ਹਰ ਵਿਅਕਤੀ ਭਰਿਸ਼ਟ ਹੈ। ਭਰਿਸ਼ਟ ਹੋਵੇ ਵੀ ਕਿਉਂ ਨਾ? ਨੇਤਾਵਾਂ ਨੇ ਰਿਸ਼ਵਤ ਦੇ ਕੇ ਹੀ ਆਪਣਾ ਵੋਟ ਬੈਂਕ ਬਣਾਇਆ ਹੁੰਦਾ ਹੈ। 

ਹੋਰ ਸੂਬਿਆਂ ਦੀ ਕੀ ਗੱਲ ਕਰਨੀ ਹੈ। ਪੰਜਾਬ ਦੇ ਸਰਕਾਰੀ ਪ੍ਰਬੰਧ ਨੂੰ ਸਾਰੇ ਜਾਣਦੇ ਹੀ ਹਨ। ਪੰਜਾਬ ਦੇ ਸਰਕਾਰੀ ਕਰਮਚਾਰੀ ਅਜ ਅੰਨਾ ਹਜ਼ਾਰੇ ਦੀ ਭਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੀ ਹਮਾਇਤ ਕਿਉਂ ਕਰਦੇ ਹਨ ਕਿਉਂਕਿ ਉਹ ਆਪ ਭਰਿਸ਼ਟ ਹਨ ਅਤੇ ਰਿਸ਼ਵਤ-ਖੋਰੀ ਦੇ ਭਾਅ ਮਹਿੰਗੇ ਕਰਵਾਉਂਣ ਦੇ ਯਤਨਾ ਵਿਚ ਹਨ। ਉਨ੍ਹਾਂ ਦੇ ਇਸ ਉਦਮ ਉਪਰ ਹਾਸਾ ਆਉਂਦਾ ਹੈ ਕਿ ਉਹ ਆਪ ਕਿੰਨੇ ਕੁ ਪਾਰਦਰਸ਼ੀ ਹਨ? ਭਰਿਸ਼ਟਾਚਾਰ ਬਨਾਮ ਭਰਿਸ਼ਟਾਚਾਰੀ ਵਲੋਂ ਚਲਾਈ ਗਈ ਲਾਮ ਦਾ ਲਾਭ ਆਮ ਜਨ ਲੋਕ ਨੂੰ ਨਹੀਂ ਹੋਣ ਵਾਲਾ ਪਰ ਜਿੱਤ ਸਿਰਫ ਭਰਿਸ਼ਟਾਚਾਰੀਆਂ ਦੀ ਹੀ ਹੋਵੇਗੀ। 
****

No comments: