ਨਿੰਦਰ ਘੁਗਿਆਣਵੀ ਦੀ ਐਡੀਲੇਡ ਵਿਖੇ ਰੂ ਬ ਰੂ..........ਰਿਸ਼ੀ ਗੁਲਾਟੀ


ਐਡੀਲੇਡ : ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ ਪੰਜਾਬੀ ਸਾਹਿਤਕਾਰ ਨਿੰਦਰ ਘੁਗਿਆਣਵੀ ਦੀ ਰੂ ਬ ਰੂ ਦਾ ਪ੍ਰੋਗਰਾਮ ਇੰਪੀਰੀਅਲ ਕਾਲਜ ਆਫ਼ ਟਰੇਡਜ਼ ਵਿਖੇ ਆਯੋਜਿਤ ਕੀਤਾ ਗਿਆ । ਇਸ ਪ੍ਰੋਗਰਾਮ ਦਾ ਆਯੋਜਨ ਪੰਜਾਬੀ ਕਲਚਕਰਲ ਐਸੋਸੀਏਸ਼ਨ ਸਾਊਥ ਆਸਟ੍ਰੇਲੀਆ ਵੱਲੋਂ ਨਿੰਦਰ ਘੁਗਿਆਣਵੀ ਦੀਆਂ ਮਾਂ ਬੋਲੀ ਪੰਜਾਬੀ ਤੇ ਪੰਜਾਬੀ ਸਾਹਿਤ ਪ੍ਰਤੀ ਸੇਵਾਵਾਂ ਨੂੰ ਮੱਦੇ-ਨਜਰ ਰੱਖਦਿਆਂ ਕੀਤਾ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਐਸੋਸੀਏਸ਼ਨ ਦੇ ਪ੍ਰਧਾਨ ਮਿੰਟੂ ਬਰਾੜ ਨੇ ਆਏ ਹੋਏ ਪਤਵੰਤੇ ਸੱਜਣਾਂ ਤੇ ਹਾਜ਼ਰੀਨ ਸਰੋਤਿਆਂ ਨੂੰ ਜੀ ਆਇਆਂ ਕਹਿ ਕੇ ਕੀਤੀ । ਇਸ ਮੌਕੇ ‘ਤੇ ਵੱਖ ਵੱਖ ਬੁਲਾਰਿਆਂ ਵੱਲੋਂ ਨਿੰਦਰ ਦੇ ਸਾਹਿਤਕ ਜੀਵਨ ‘ਤੇ ਚਾਨਣਾ ਪਾਇਆ ਗਿਆ । ਸ਼ਾਇਰ ਸ਼ਮੀ ਜਲੰਧਰੀ ਵੱਲੋਂ ਮਾਂ ਬੋਲੀ ਨੂੰ ਸਮਰਪਿਤ ਰਚਨਾਵਾਂ ਸੁਣਾਈਆਂ ਗਈਆਂ । ਨਿੰਦਰ ਘੁਗਿਆਣਵੀ ਨੇ ਆਪਣੇ ਸਾਹਿਤਕ ਸਫ਼ਰ ਬਾਰੇ ਦੱਸਦਿਆਂ ਜੀਵਨ ‘ਚ ਝੱਲੀਆਂ ਤੰਗੀਆਂ ਤਰੁਸ਼ੀਆਂ ਤੇ ਮਿਹਨਤ ਬਾਰੇ ਖੁੱਲ ਕੇ ਜਿ਼ਕਰ ਕੀਤਾ ਤੇ ਸ਼ੁਰੂਆਤੀ ਦੌਰ ‘ਚ ਜੱਜ ਦੇ ਅਰਦਲੀ ਦੀ ਨੌਕਰੀ ਕਰਦਿਆਂ ਤਾਨਾਸ਼ਾਹ ਅਫ਼ਸਰਸ਼ਾਹੀ ਤੇ ਔਖੀ ਮੁਲਾਜ਼ਮਤ ਦੌਰਾਨ ਝੱਲੀਆਂ ਦੁਸ਼ਵਾਰੀਆਂ ਦਾ ਜਿ਼ਕਰ ਕੀਤਾ । ਉਨ੍ਹਾਂ ਨੇ ਉਸਤਾਦ ਲਾਲ ਚੰਦ ਯਮਲਾ ਜੱਟ ਦੀ ਸ਼ਾਗਿਰਦੀ ‘ਚ ਬਿਤਾਏ ਪਲਾਂ ਦਾ ਜਿ਼ਕਰ ਬੜੀ ਭਾਵੁਕਤਾ ਨਾਲ਼ ਕੀਤਾ । ਪ੍ਰੋਗਰਾਮ ਦੌਰਾਨ ਸਟੇਜ ਸੰਭਾਲਦਿਆਂ ਰਿਸ਼ੀ ਗੁਲਾਟੀ ਨੇ ਦਰਸ਼ਨ ਸਿੰਘ ਪ੍ਰੀਤੀਮਾਨ ਦੁਆਰਾ ਲਿਖਿਆ ਨਿੰਦਰ ਘੁਗਿਆਣਵੀ ਦਾ ਕਾਵਿ ਚਿੱਤਰ ਸਰੋਤਿਆਂ ਨਾਲ਼ ਸਾਂਝਾ ਕੀਤਾ ।
ਇੱਕ ਵਧੀਆ ਨਜ਼ਾਰਾ ਦੇਖਣ ਨੂੰ ਇਹ ਮਿਲਿਆ ਕਿ ਨਿੰਦਰ ਦੀਆਂ ਕਿਤਾਬਾਂ ਤੇ ਸੀ.ਡੀਆਂ ਗਰਮ ਪਕੌੜਿਆਂ ਵਾਂਗ ਵਿਕ ਗਈਆਂ ਤੇ ਦਰਸ਼ਕਾਂ ਦੀ ਦਿਲਚਸਪੀ ਕਿਤਾਬਾਂ ਖਰੀਦਣ ਦੇ ਨਾਲ਼ ਨਾਲ਼ ਨਿੰਦਰ ਦੇ ਆਟੋਗ੍ਰਾਫ ਲੈਣ ਤੇ ਫੋਟੋ ਼ਿਖਚਵਾਉਣ ‘ਚ ਵੀ ਬਹੁਤ ਨਜ਼ਰ ਆਈ । ਪ੍ਰੋਗਰਾਮ ਦੇ ਅੰਤ ‘ਤੇ ਉਨ੍ਹਾਂ ਨੇ ਦਰਸ਼ਕਾਂ ਦੀ ਫਰਮਾਇਸ਼ ‘ਤੇ ਯਮਲਾ ਜੀ ਦੇ ਗੀਤ ਦਰਸ਼ਕਾਂ ਨੂੰ ਤੂੰਬੀ ਦੀ ਤਾਣ ‘ਤੇ ਸੁਣਾਏ, ਜਿਸ ‘ਚ ਤਬਲੇ ਨਾਲ਼ ਸੰਗਤ ਮਨਪ੍ਰੀਤ ਸਿੰਘ ਨੇ ਗਿਆਨੀ ਪੁਸ਼ਪਿੰਦਰ ਦੀ ਨਿਰਦੇਸ਼ਨਾ ਹੇਠ ਬਾਖੂਬੀ ਨਿਭਾਈ । ਇੰਪੀਰੀਅਲ ਕਾਲਜ ਦੇ ਡਾਇਰੈਕਟਰ ਬਿੱਕਰ ਸਿੰਘ ਬਰਾੜ ਤੇ ਨਵਤੇਜ ਸਿੰ੍ਹਘ ਬੱਲ ਨੇ ਹਮੇਸ਼ਾਂ ਵਾਂਗ ਖੁੱਲਦਿਲੀ ਦਿਖਾਉਂਦਿਆਂ ਇਸ ਪ੍ਰੋਗਰਾਮ ਦੀ ਮੇਜ਼ਬਾਨੀ ਬੜੇ ਸੁਚੱਜੇ ਢੰਗ ਨਾਲ ਨਿਭਾਈ । ਇਸ ਪ੍ਰੋਗਰਾਮ ਦੀ ਪ੍ਰਹੁਣਚਾਰੀ ਲਈ ਸਾਰਾ ਸਟਾਫ਼ ਤੇ ਵਿਦਿਆਰਥੀ ਪੱਬਾਂ ਭਾਰ ਹੋਏ ਰਹੇ । ਜਿ਼ਕਰਯੋਗ ਹੈ ਕਿ ਹਾਜ਼ਰੀਨ ਦੇ ਚਾਹ ਪਾਣੀ ਦਾ ਪ੍ਰਬੰਧ ਮਨਜੀਤ ਸਿੰਘ ਢਡਵਾਲ ਅਤੇ ਸੌਰਵ ਅਗਰਵਾਲ ਨੇ ਨਿੱਜੀ ਤੌਰ ‘ਤੇ ਕੀਤਾ । ਇਸ ਮੌਕੇ ਦੀ ਖਾਸ ਗੱਲ ਇਹ ਵੀ ਸੀ ਕਿ ਐਡੀਲੇਡ ਦੇ ਸਾਰੇ ਜਿ਼ਕਰਯੋਗ ਚਿਹਰੇ ਇੱਕ ਪਲੇਟਫਾਰਮ ‘ਤੇ ਇਕੱਠੇ ਹੋਏ, ਜਿਨ੍ਹਾਂ ‘ਚ ਮਹਾਂਵੀਰ ਸਿੰਘ ਗਰੇਵਾਲ, ਅਮਰੀਕ ਸਿੰਘ ਥਾਂਦੀ, ਬੌਬੀ ਗਿੱਲ, ਗਿੱਪੀ ਬਰਾੜ, ਸਿੱਪੀ ਗਰੇਵਾਲ, ਵਿੱਕੀ ਭੱਲਾ, ਭੁਪਿੰਦਰ ਸਿੰਘ ਮਨੇਸ਼, ਦਲਜੀਤ ਸਿੰਘ ਭੁੱਲਰ, ਟੋਨੀ ਸਰਾਂ, ਜੁਗਿੰਦਰ ਸਿੰਘ ਕੁੰਡੀ ਹਾਜ਼ਰ ਸਨ । ਇਸ ਸਾਰੇ ਸਮਾਗਮ ਦੀ ਕਾਮਯਾਬੀ ਲਈ ਐਸੋਸੀਏਸ਼ਨ ਮੈਂਬਰਾਂ ਨੇ ਅਣਥੱਕ ਮਿਹਨਤ ਕੀਤੀ, ਜਿਨ੍ਹਾਂ ‘ਚ ਮੋਹਣ ਸਿੰਘ ਮਲਹਾਂਸ, ਜੌਲੀ ਗਰਗ, ਬਖਸਿ਼ੰਦਰ ਸਿੰਘ, ਸੁਖਦੀਪ ਬਰਾੜ, ਭੋਲਾ ਸਿੰਘ, ਸੁਮਿਤ ਟੰਡਨ, ਸੁਲੱਖਣ ਸਿੰਘ ਦੇ ਨਾਮ ਜਿ਼ਕਰਯੋਗ ਹਨ ।

No comments: