ਮੈਲਬੌਰਨ ਵਿਚ ਨਿੰਦਰ ਘੁਗਿਆਣਵੀ ਦਾ ਸਨਮਾਨ.......... ਸਨਮਾਨ ਸਮਾਰੋਹ / ਯੁੱਧਵੀਰ ਸਿੰਘ


ਮੈਲਬੌਰਨ : ਪੰਜਾਬ ਤੋਂ ਆਪਣਾ ਪੰਜਾਬ ਟੀ ਵੀ ਦੇ ਸੱਦੇ ਤੇ ਆਏੇ ਹੌਏ ਲੇਖਕ ਨਿੰਦਰ ਘੁਗਿਆਣਵੀ ਨੂੰ ਮੈਲਬੌਰਨ ਵਾਸੀਆਂ ਵੱਲੋਂ ਸਪਰਿੰਗਵੇਲ ਨੌਰਥ ਦੇ ਈਡਨਬਰਗ ਹਾਲ ਵਿਚ ਸਨਮਾਨਿਤ ਕੀਤਾ ਗਿਆ । ਇਸ ਸਮਾਰੋਹ ਦੀ ਸਫਲਤਾ ਵਿਚ ਟਹਿਣਾ ਕਰੀਏਸ਼ਨਜ ਦੇ ਬੱਬਲ ਟਹਿਣਾ, ਡਾ. ਪਰੀਤਇੰਦਰ ਗਰੇਵਾਲ ਤੇ ਸਾਗੂ ਡਰੀਮਜ ਦਾ ਮੁੱਖ ਯੋਗਦਾਨ ਸੀ । ਅਮਨ ਯਾਨਕ ਤੇ ਨਿਰਵੈਰ ਵੱਲੌਂ ਆਪਣੇ ਗੀਤ ਪੇਸ਼ ਕੀਤੇ ਗਏ । ਇਸ ਮੌਕੇ ਤੇ ਨਿੰਦਰ ਨੇ ਆਪਣੇ ਜੀਵਨ ਦੀਆਂ ਯਾਦਾਂ ਲੋਕਾਂ ਨਾਲ ਸਾਂਝੀਆਂ ਕੀਤੀਆਂ ਅਤੇ  ਉਸਤਾਦ ਯਮਲਾ ਜੱਟ ਜੀ ਦੇ ਗੀਤ ਵੀ ਤੂੰਬੇ ਦੇ ਨਾਲ ਲੋਕਾਂ ਨੂੰ ਸੁਣਾਏ । ਆਏ ਹੋਏ ਮਹਿਮਾਨਾਂ ਦੀ ਖਾਤਿਰਦਾਰੀ ਲਈ ਪਰਮਿੰਦਰ ਦਿਉਲ ਤੇ ਸਤਿੰਦਰ ਸੱਤੀ (ਇੰਡੀਆ ਟਾਊਨ) ਵੱਲੋਂ ਬਾਕਮਾਲ ਇੰਤਜ਼ਾਮ ਸੀ । ਇਸ ਮੌਕੇ ਤੇ ਨਿੰਦਰ ਦੀਆਂ ਕਿਤਾਬਾਂ ਤੇ ਸੀ.ਡੀ. ਦੀ ਪ੍ਰਦਰਸ਼ਨੀ  ਵੀ ਲਗਾਈ ਗਈ । ਇਸ  ਸਮਾਗਮ ਵਿਚ ਹਰਭਜਨ ਸਿੰਘ ਖਹਿਰਾ, ਚਰਨਾਮਤ ਸਿੰਘ , ਤੇਜ ਮਾਨ, ਗੁਰਪਰੀਤ ਸਿੰਘ (ਚਰਬ), ਵਿੱਕੀ ਸ਼ਰਮਾ ਦੇ ਨਾਲ  ਪੰਜਾਬੀ ਜਾਗਰਣ ਦੇ ਯੁੱਧਵੀਰ ਸਿੰਘ, ਰੌਜਾਨਾ ਅਜੀਤ ਤੋਂ ਸਰਤਾਜ ਧੌਲ, ਪੰਜਾਬੀ ਟ੍ਰਿਬਿਊਨ ਤੋਂ ਤੌਜਸਦੀਪ ਸਿੰਘ ਅਜਨੌਦਾ, ਹਾਜ਼ਰ ਸਨ ।

No comments: