ਮੰਜ਼ਰ.......... ਗਜ਼ਲ / ਹਰਵਿੰਦਰ ਧਾਲੀਵਾਲ


ਮੈਂ  ਵੇਖੇ ਨੇ ਜਿੰਦਗੀ ਵਿੱਚ  ਬੜੇ ਐਹੋ ਜਿਹੇ ਮੰਜ਼ਰ
ਮੈਨੂੰ  ਵੇਖ ਕਿਓਂ  ਲੁਕੋ  ਰਿਹੈਂ ਹੱਥ  ਵਿਚਲਾ ਖੰਜਰ

ਵੇਖੀਂ! ਕਿਤੇ ਪਿੱਠ ਤੇ ਵਾਰ ਕਰ ਗਦਾਰ ਬਣ ਜਾਵੇਂ
ਆ ਹਿੱਕ ਤੇ ਵਾਰ ਕਰ ਲੈ ਜੇ ਅਖਵਾਉਣੈਂ ਬਹਾਦਰ

ਚੁੱਲਿਆਂ ਦੀ ਅੱਗ ਬੁੱਝ ਗਈ ਤੇ ਸਿਵੇ ਨੇ ਬਲ ਰਹੇ
ਤੇਰੀ ਫੂਕ ਨੇ ਹੈ ਕੀਤਾ ਕੁਝ ਇਸ ਤਰਾਂ ਦਾ ਅਸਰ


ਉੱਡਦੀ ਬਦਲੋਟੀ ਨੂੰ  ਆਖੋ  ਕੁੱਝ ਬੂੰਦਾਂ ਸੁੱਟ ਜਾਵੇ
ਬੜੇ ਚਿਰਾਂ ਤੋਂ  ਪਿਆਸੀ ਯਾਰੋ ਧਰਤੀ ਇਹ ਬੰਜਰ

ਆਖਰ ਤਾਂ ਕਿਰਨ ਨੇ  ਚੀਰ  ਦੇਣੀ ਹੈ ਧੁੰਦ ਸੰਘਣੀ
ਆਸ ਤਾਂ ਨਹੀਂ ਕਿ ਤੂੰ ਹੋਵੇਂਗਾ ਇਸ  ਗੱਲੋਂ ਬੇ ਖਬਰ

ਗੈਰਾਂ ਸੀ ਜਦ ਪੁਛਿੱਆ ਕਿ  ਦੱਸ ਤੇਰਾ ਮੀਤ ਕਿਹੜਾ
ਉਸ ਹੌਲੀ  ਦੇਣੇ ਕਹਿ ਦਿੱਤਾ ਧਾਲੀਵਾਲ ਹਰਵਿੰਦਰ
****

2 comments:

Shabad shabad said...

ਵੀਰ ਹਰਵਿੰਦਰ ਦੀ ਗਜ਼ਲ ਬਹੁਤ ਸੋਹਣਾ ਸੁਨੇਹਾ ਦੇ ਰਹੀ ਹੈ।
ਵਧੀਆ ਸੋਚ ਤੇ ਵਧੀਆ ਸ਼ਬਦਾਵਲੀ।
ਉੱਡਦੀ ਬਦਲੋਟੀ ਨੂੰ ਆਖੋ ਕੁੱਝ ਬੂੰਦਾਂ ਸੁੱਟ ਜਾਵੇ
ਬੜੇ ਚਿਰਾਂ ਤੋਂ ਪਿਆਸੀ ਯਾਰੋ ਧਰਤੀ ਇਹ ਬੰਜਰ.....
ਇਹ ਸ਼ੇਅਰ ਸੱਭ ਤੋਂ ਚੰਗਾ ਲੱਗਾ।

ਹਰਦੀਪ

HARVINDER DHALIWAL said...

ਮਿਹਰਬਾਨੀ ਹਰਦੀਪ ਭੈਣ ....!!!!!