ਛੇ ਸਵਾਲ 'ਹਰਿ ਜੀ' ਨੂੰ.......... ਨਜ਼ਮ/ਕਵਿਤਾ / ਤਰਲੋਚਨ ਸਿੰਘ 'ਦੁਪਾਲਪੁਰੀ'

ਜੈ ਜੈ ਕਾਰ ਪਖੰਡ ਦੀ ਹੋਈ ਜਾਂਦੀ
ਜਿੱਤੂ ਸੱਚ ਕਦ ਝੂਠ ਨੇ ਹਾਰਨਾਂ ਏਂ?

ਕਾਲ਼ੀ ਮੱਸਿਆ ਜਿਹਾ ਹਨੇਰ ਪਾਇਆ
ਸੱਚ ਚੰਦ੍ਰਮਾਂ ਕਦੋਂ ਕੁ ਚਾੜ੍ਹਨਾਂ ਏਂ?

ਗੱਫੇ ਮਿਲਣ ਪਏ ਹਾਕਮ ਹੰਕਾਰੀਆਂ ਨੂੰ
ਦੇਣੀ ਕਦੋਂ  ਤੂੰ  ਇਹਨਾਂ ਨੂੰ ਤਾੜਨਾਂ ਏਂ?

ਭੁੱਲ ਗਿਆਂ ਏਂ ਯਾਰ ਬਣ ਢੌਂਗੀਆਂ ਦਾ
ਦੁਖੀਏ ਭਗਤਾਂ ਦਾ ਸੀਨਾ ਵੀ ਠਾਰਨਾਂ ਏਂ?

ਅੱਖਾਂ ਪੱਕੀਆਂ 'ਐਕਸ਼ਨ' ਉਹ ਦੇਖਣੇ ਨੂੰ
ਰੂਪ 'ਨਰ ਸਿੰਘ' ਦਾ ਕਦੋਂ ਨੂੰ ਧਾਰਨਾਂ ਏਂ?

ਨਹੁੰ ਖੋਭ ਕੇ ਛਾਤੀ 'ਤੇ ਰੱਖ ਗੋਡਾ
ਹਰਿ ਜੀ, ਕਦੋਂ 'ਹਰਣਾਖਸ਼' ਨੂੰ ਪਾੜਨਾਂ ਏਂ?

****

No comments: