ਪਰਥ ‘ਚ ਜੈਜੀ ਬੀ ਤੇ ਸੁਖਸ਼ਿੰਦਰ ਸ਼ਿੰਦਾ ਨੇ ਦਰਸ਼ਕ ਨੱਚਣ ਲਾਏ……… ਹਰਮੰਦਰ ਕੰਗ

ਪਰਥ (ਆਸਟ੍ਰੇਲੀਆ) : ਹਰਮਨ ਪ੍ਰੋਡਕਸ਼ਨ ਅਤੇ ਨੀਰੋ ਇਟਾਲੀਅਨ ਰੈਸਟੋਰੈਂਟ ਵਲੋ ਬੀਤੇ ਦਿਨੀ ਵਿਸਾਖੀ ਦੇ ਸੰਬੰਧ ਵਿੱਚ ਇੱਕ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਪਰਥ ਦੇ ਆਕਟਾਗੋਨ ਥੀਏਟਰ ਵਿੱਚ ਕਰਵਾਇਆ ਗਿਆ ਜਿਸ ਵਿੱਚ ਜੈਜੀ ਬੀ ਅਤੇ ਸ਼ੁਖਸ਼ਿੰਦਰ ਸ਼ਿੰਦੇ ਨੇ ਆਪਣੀ ਗਾਇਕੀ ਨਾਲ ਪਰਥ ਵਸਦੇ ਪੰਜਾਬੀਆਂ ਦਾ ਭਰਪੂਰ ਮਨੋਂਰੰਜਨ ਕੀਤਾ। ਪੋਗਰਾਮ ਦੇ ਸ਼ੁਰੂ ਸੁਖਸ਼ਿੰਦਰ ਸ਼ਿੰਦਾ ਨੇ ਲੋਕਾਂ ਨੂੰ ਵਿਸਾਖੀ ਦੀਆਂ ਮੁਬਾਰਕਾਂ ਦੇਣ ਉਪਰੰਤ ਆਪਣੇ ਕਈ ਹਿੱਟ ਗੀਤ ‘ਚਿੱਠੀ ਲੰਡਨੋ ਲਿਖਦਾ ਤਾਰਾ’ ‘ਗੱਲ ਸੁਣਜਾ’ ‘ਸੱਜਣਾਂ ਦੇ ਵਿਹੜੇ’ ‘ਜੱਟ ਲੰਡਨ ਪਹੁੰਚ ਗਿਆ’ ਆਦਿ ਸੁਣਾਏ ਤੇ ਫਿਰ ਜੈਜੀ ਬੀ ਨੇ ਆਪਣੇ ਉਸਤਾਦ ਮਰਹੂਮ ਸ਼੍ਰੀ ਕੁਲਦੀਪ ਮਾਣਕ ਨੂੰ ਯਾਦ ਕਰਦਿਆ ਆਪਣੇ ਚਰਚਿੱਤ ਗੀਤ ‘ਮਹਾਰਾਜਾ’ ‘ਸਰੀ ਸ਼ਹਿਰ ਦੀਏ’ ‘ਸੁੱਚਾ ਸੂਰਮਾ’ ਤੌ ਇਲਾਵਾ ਅਨੇਕਾਂ ਨਵੇ ਪੁਰਾਣੇ ਗੀਤਾਂ ਰਾਹੀ ਦਰਸ਼ਕਾ ਨੂੰ ਨੱਚਣ ਲਾ ਦਿੱਤਾ।
ਅੰਤ ਵਿੱਚ ਦੋਨਾਂ ਕਲਾਕਾਰਾਂ ਨੇ ਇਕੱਠਿਆਂ ਸਟੇਜ ਤੇ ਆ ਕੇ ‘ਯਾਰੀਆਂ ਬਣਾਈ ਰੱਖੀ ਯਾਰੀਆਂ’ ਤੇ ਕਈ ਹੋਰ ਗੀਤ ਗਾ ਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ।ਮੰਚ ਸੰਚਾਲਕ ਦੀ ਭੁਮਿਕਾ ਨਿਭਾ ਰਹੇ ਹਰਮੰਦਰ ਕੰਗ ਨੇ ਆਪਣੀਆਂ ਗੱਲਾਂ ਅਤੇ ਚੁਟਕਲਿਆਂ ਰਾਹੀ ਦਰਸ਼ਕਾ ਨੂੰ ਨਾਲ ਜੋੜੀ ਰੱਖਿਆ ਅਤੇ ਪ੍ਰੋਗਰਾਮ ਦੇ ਅੰਤ ਵਿੱਚ ਪ੍ਰਬੰਧਕ ਹਰਮਨ,ਹਰਕੰਵਲ ਪ੍ਰਿੰਸ,ਮਨਜਿੰਦਰ ਸੰਧੂ ਅਤੇ ਗੁਰਪ੍ਰੀਤ ਬੱਬੂ ਹੋਰਾਂ ਨੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਅਤੇ ਸਭ ਦਾ ਧੰਨਵਾਦ ਕੀਤਾ।

****No comments: