ਯਾਰ ਗੁਆਚੇ.......... ਨਜ਼ਮ/ਕਵਿਤਾ / ਹਰਵਿੰਦਰ ਧਾਲੀਵਾਲ


ਸੱਚੇ  ਸੁੱਚੇ  ਪਿਆਰ  ਗੁਆਚੇ
ਫੁੱਲਾਂ  ਵਰਗੇ  ਯਾਰ ਗੁਆਚੇ

ਦਮ ਦੇ ਵਿੱਚ ਜੋ ਦਮ ਸੀ ਭਰਦੇ
ਸੱਜਣ ਬੜੇ ਦਮਦਾਰ ਗੁਆਚੇ

ਲਾਈਏ ਕਿਸ ਨੂੰ ਨਾਲ ਹਿੱਕ ਦੇ
ਸਾਡੇ ਗਲ  ਦੇ ਹਾਰ  ਗੁਆਚੇ


ਕਿਸ ਤੋਂ ਮੰਗੀਏ ਮਾਫੀ ਯਾਰੋ
ਮੁਰਸ਼ਦ ਬਖਸ਼ਣਹਾਰ ਗੁਆਚੇ

ਹਾਸਿਆਂ ਚੋਂ ਗਮ ਲਭ ਲੈਂਦੇ ਸੀ
ਰੱਬ ਵਰਗੇ ਗਮ ਖਾਰ ਗੁਆਚੇ

ਤੇਰੀ ਲਾਸ਼  ਨੂੰ  ਕਿਸਨੇ ਢੋਣਾ
ਹਰਵਿੰਦਰ ਮੋਢੇ ਚਾਰ ਗੁਆਚੇ
****

No comments: