ਬੁਲੇ ਲੁੱਟਣੇ ਦਾ ਵਲ.......... ਕਾਵਿ ਵਿਅੰਗ / ਤਰਲੋਚਨ ਸਿੰਘ ਦੁਪਾਲਪੁਰ

ਮਾੜੇ ਦਿਨਾਂ ਨੂੰ  ਕਦੇ ਵੀ  ਭੁੱਲੀਏ ਨਾ
ਸੌਖਾ ਢੰਗ ਹੈ  ਹਉਮੈਂ ਤੋਂ  ਛੁੱਟਣੇ  ਦਾ ।

ਹੱਡ ਭੰਨਵੀਂ ਮਿਹਨਤ  ਹੀ ਰਾਜ਼ ਜਾਣੋ
ਲਾਹ ਕੇ ਗਲੋਂ ਗਰੀਬੀਆਂ ਸੁੱਟਣੇ ਦਾ ।

‘ਹੱਥ ਅੱਡਣੇ’ ਕਦੇ ਨਾ ਪੈਣ ਉਸਨੂੰ
ਵਲ ਸਿੱਖਿਆ ਜਿਹਨੇ ‘ਹੱਥ ਘੁੱਟਣੇ’ਦਾ ।

ਲੈਣ-ਦੇਣ ਹੁਧਾਰ ਜਦ ਸ਼ੁਰੂ ਹੋਵੇ
ਮੁਢ ਬੱਝਦਾ  ਯਾਰੀਆਂ ਟੁੱਟਣੇ  ਦਾ ।

ਨੇਕੀ ਸੱਚ ‘ਤੇ ਚੱਲਣ ਦਾ ਫਾਰਮੂਲਾ
ਪੰਜੇ ਐਬਾਂ ਨੂੰ ਜੜ੍ਹਾਂ ਤੋਂ ਪੁੱਟਣੇ ਦਾ ।

ਤ੍ਰਿਸਨਾ ਮਾਰ ਸੰਤੋਖ ਦੀ ਗੰਢ ਦੇ ਕੇ
ਫੇਰ ਮਜ਼ਾ ਆਉਂਦਾ ਬੁਲੇ ਲੁੱਟਣੇ ਦਾ !!

****

No comments: