ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ.......... ਮਾਸਿਕ ਇਕੱਤਰਤਾ / ਜੱਸ ਚਾਹਲ
ਕੈਲਗਰੀ : ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 7 ਮਈ 2011 ਦਿਨ ਸ਼ਨਿੱਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨ ਦੇ ਹਾਲ ਕਮਰੇ ਵਿਚ ਕਸ਼ਮੀਰਾ ਸਿੰਘ ਚਮਨ, ਸ਼ਮਸ਼ੇਰ ਸਿੰਘ ਸੰਧੂ ਅਤੇ ਸਬਾ ਸ਼ੇਖ਼ ਦੀ ਪ੍ਰਧਾਨਗੀ ਹੇਠ ਹੋਈ। ਜੱਸ ਚਾਹਲ ਨੇ ਸਟੇਜ ਸਕੱਤਰ ਦੀਆਂ ਜਿੰਮੇਂਵਾਰੀਆਂ ਨਿਭਾਉਂਦੇ ਹੋਏ ਪਿਛਲੇ ਮਹੀਨੇ ਦੀ ਰਿਪੋਰਟ ਪੜ੍ਹਕੇ ਸੁਣਾਈ ਜੋ ਕਿ ਸਭ ਵਲੋਂ ਪਰਵਾਨ ਕੀਤੀ ਗਈ।
ਇਸ ਤੋਂ ਉਪਰੰਤ ਜੱਸ ਚਾਹਲ ਨੇ ਰਾਈਟਰਜ਼ ਫੋਰਮ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ ਹੋਰਾਂ ਨੂੰ ਇੰਡਿਆ ਫੇਰੀ ਤੋਂ ਵਾਪਿਸ ਆਕੇ ਇਸ ਇਕੱਤਰਤਾ ਵਿਚ ਸ਼ਾਮਿਲ ਹੋਣ ਤੇ ਖੁਸ਼ੀ ਜ਼ਾਹਿਰ ਕਰਦਿਆਂ ਜੀ ਆਇਆਂ ਆਖਿਆ ਅਤੇ ਉਨ੍ਹਾਂ ਨੂੰ ਸਭਾ ਨਾਲ ਕੁਝ ਸ਼ਬਦ ਸਾਂਝੇ ਕਰਨ ਲਈ ਆਖਿਆ। ਸ਼ਮਸ਼ੇਰ ਸਿੰਘ ਸੰਧੂ ਨੇ ਸਾਰੇ ਮੈਂਬਰਾਂ ਤੇ ਮਾਣ ਕਰਦਿਆਂ ਆਪਣੀ ਗੈਰਹਾਜ਼ਰੀ ਵਿਚ ਸਭਾ ਦੀ ਕਾਰਵਾਈ ਵਧੀਆ ਤਰੀਕੇ ਨਾਲ ਚਲਾਉਂਦੇ ਰਹਿਣ ਤੇ ਹਾਰਦਿਕ ਖੁਸ਼ੀ ਪ੍ਰਗਟ ਕੀਤੀ।
ਰਿਜਨਲ ਸੈਂਟਰ ਮੁਕਤਸਰ ਵਿਖੇ ‘ਮਾਤ ਲੋਕ’ ’ਤੇ ਹੋਇਆ ਭਖ਼ਵਾਂ ਸੈਮੀਨਾਰ .......... ਸੈਮੀਨਾਰ / ਡਾ. ਪਰਮਿੰਦਰ ਸਿੰਘ ਤੱਗੜ
ਸਥਾਪਤ ਆਲੋਚਕ, ਸਭਿਆਚਾਰ ਸ਼ਾਸਤਰੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਡਾ. ਜਸਵਿੰਦਰ ਸਿੰਘ ਦੁਆਰਾ ਰਚੇ ਨਵ-ਪ੍ਰਕਾਸ਼ਤ ਨਾਵਲ ‘ਮਾਤ ਲੋਕ’ ’ਤੇ ਪੰਜਾਬ ਯੂਨੀਵਰਸਿਟੀ ਰਿਜਨਲ ਸੈਂਟਰ ਮੁਕਤਸਰ ਵਿਖੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ, ਕੁਰੂਕਸ਼ੇਤਰ ਯੂਨੀਵਰਸਿਟੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਵਾਨਾਂ ਨੇ ਗੰਭੀਰ ਵਿਚਾਰ ਚਰਚਾ ਕੀਤੀ। ਮੌਕੇ ’ਤੇ ਸਥਾਪਤ ਪ੍ਰਧਾਨਗੀ ਮੰਡਲ ਵਿਚ ਡਾ. ਹਰਸਿਮਰਨ ਸਿੰਘ ਰੰਧਾਵਾ ਪ੍ਰੋਫ਼ੈਸਰ ਕੁਰੂਕਸ਼ੇਤਰ ਯੂਨੀਵਰਸਿਟੀ, ਡਾ. ਪਰਮਜੀਤ ਸਿੰਘ ਰੋਮਾਣਾ ਪ੍ਰੋਫ਼ੈਸਰ ਰਿਜਨਲ ਸੈਂਟਰ ਬਠਿੰਡਾ, ਪ੍ਰਿੰਸੀਪਲ ਡਾ. ਮਹਿਲ ਸਿੰਘ, ਡਾ.
ਜ਼ੋਰਾ ਸਿੰਘ ਸੰਧੂ ਕ੍ਰਿਤ 'ਮੈਂ ਅਜੇ ਨਾ ਵਿਹਲੀ' 'ਤੇ ਭਰਵੀਂ ਵਿਚਾਰ ਗੋਸ਼ਟੀ.......... ਵਿਚਾਰ-ਗੋਸ਼ਟੀ / ਡਾ. ਪਰਮਿੰਦਰ ਸਿੰਘ ਤੱਗੜ
ਸਾਹਿਤ ਸਭਾ ਕੋਟਕਪੂਰਾ ਵੱਲੋਂ ਸਭਾ ਦੇ ਸਰਪ੍ਰਸਤ ਤੇ ਗਲਪਕਾਰ ਜ਼ੋਰਾ ਸਿੰਘ ਸੰਧੂ ਦੇ ਨਾਵਲ 'ਮੈਂ ਅਜੇ ਨਾ ਵਿਹਲੀ' 'ਤੇ ਵਿਚਾਰ ਗੋਸ਼ਟੀ ਸਮਾਗਮ ਕਰਾਇਆ ਗਿਆ। ਪ੍ਰਧਾਨਗੀ ਮੰਡਲ ਵਿਚ ਕਾਮਰੇਡ ਸੁਰਜੀਤ ਗਿੱਲ, ਪ੍ਰੋ. ਬ੍ਰਹਮਜਗਦੀਸ਼ ਸਿੰਘ, ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਸਭਾ ਦੇ ਪ੍ਰਧਾਨ ਸ਼ਾਮ ਸੁੰਦਰ ਅਗਰਵਾਲ, ਗਲਪਕਾਰ ਜ਼ੋਰਾ ਸਿੰਘ ਸੰਧੂ ਸ਼ਾਮਲ ਸਨ। ਸਮਾਗਮ ਦੇ ਆਗ਼ਾਜ਼ ਮੌਕੇ ਸੁਨੀਲ ਚੰਦਿਆਣਵੀ ਨੇ ਗ਼ਜ਼ਲ, ਗਾਇਕ ਰਾਜਿੰਦਰ ਰਾਜਨ ਨੇ ਹਿੰਦ-ਪਾਕ ਸਬੰਧਾਂ ਦੀ ਤਰਜ਼ਮਾਨੀ ਕਰਦਾ ਭਾਵਪੂਰਤ ਗੀਤ
ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਮੀਡੀਆ ਪੰਜਾਬ ਵਲੋਂ ਅੰਤਰਰਾਸ਼ਟਰੀ ਪੰਜਾਬੀ ਕਵੀ ਦਰਬਾਰ......... ਕਵੀ ਦਰਬਾਰ / ਮਲਕੀਅਤ "ਸੁਹਲ"

ਅੱਜ ਦਾ ਦਿਨ ਪੰਜਾਬੀ ਮਾਂ ਦੇ ਵਿਹੜੇ ਵਿਚ, "ਮੀਡੀਆਂ ਪੰਜਾਬ " ਦੇ ਸਰਪਰਸਤ ਸ੍ਰ ਬਲਦੇਵ ਸਿੰਘ ਬਾਜਵਾ ਜੀ ਨੂੰ ਉਨ੍ਹਾਂ ਦੇ ਜਨਮਦਿਨ ਤੇ ਪੰਜਾਬੀ ਮਾਂ ਨੇ ਆਪ ਖ਼ੁਦ ਆ ਕੇ ਲੋਰੀਆਂ ਦੇ ਕੇ ਸਾਰੇ ਸੰਸਾਰ ਤੋਂ ਆਏ ਸਾਹਿਤਕਾਰਾਂ ਨੇ ਆਪਣੀਆਂ ਕਵਿਤਾਵਾਂ, ਗੀਤਾਂ ਤੇ ਰਚਨਾਵਾਂ ਨਾਲ ਰੰਗ-ਬਰੰਗੀਆ ਫੁੱਲਾਂ ਲੱਦੀਆਂ ਵਧਾਈਆਂ ਦਿਤੀਆਂ।
"ਮੀਡੀਆ ਪੰਜਾਬ " ਦੀ ਆਡੀਟਰ ਸਾਹਿਬਾਂ, ਸ੍ਰੀਮਤੀ ਗੁਰਦੀਸ਼ਪਾਲ ਕੌਰ ਬਾਜਵਾ ਜੀ ਨੇ ਸਟੇਜ ਸੰਭਾਲਦੇ ਹੋਏ ਕਵੀ ਦਰਬਾਰ ਦਾ ਆਗਾਜ਼ ਕੀਤਾ । ਸ਼ੁਰੂ ਸ਼ੁਰੂ ਵਿਚ ਇਕ ਦੋ ਸ਼ਾਇਰਾਂ ਨੂੰ ਸ਼ਾਇਦ ਮੈਂ ਨਾ ਸੁਣ ਸਕਿਆ ਹੋਵਾਂਗਾ ਕਿਉਂਕਿ ਇੰਟਰਨੈਟ ਦੀ ਤਕਨੀਕੀ ਖਰਾਬੀ ਕਰਕੇ ਕਾਰਨ ਹੋ ਸਕਦਾ ਹੈ । ਮੈਂ ਬੇਸ਼ਕ ਇਸ ਵਾਰ "ਮੀਡੀਆ ਪੰਜਾਬ" ਦੇ ਇਸ ਕਵੀ ਦਰਬਾਰ ਵਿਚ ਹਾਜ਼ਰ ਨਹੀਂ ਹੋ ਸਕਿਆ ਪਰ ਸਾਰੇ ਪਰੋਗਰਾਮ ਨੂੰ ਪੂਰਾ ਸੁਣਨ ਦਾ ਯਤਨ ਕੀਤਾ ਹੈ । ਮੈਂ ਸ੍ਰ ਬਲਦੇਵ ਸਿੰਘ ਬਾਜਵਾ ਜੀ ਨੂੰ ਪੰਜਾਬ ਤੋਂ ਹੀ, ਉਨ੍ਹਾਂ ਦੇ ਜਨਮ ਦਿਨ ਅਤੇ ਇਸ ਵਿਸਾਲ ਕਵੀ ਦਰਬਾਰ ਦੀਆਂ "ਲੱਖ਼ ਲੱਖ਼ ਵਧਾਈਆਂ" ਪਰਵਾਰ ਸਮੇਤ ਅਤੇ "ਸਾਹਿਤਕ ਸਾਂਝ ਮੰਚ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਵਲੋਂ ਭੇਜਦਾ ਹਾਂ । ਉਮੀਦ ਹੈ ਕਿ ਇਸ ਰੰਗੀਨ ਤੇ ਖ਼ਸ਼ਬੂ ਭਰੀ "ਮੁਬਾਰਕਵਾਦ" ਜਰੂਰ ਪਰਵਾਨ ਕਰੋਗੇ । ਜੇ ਕਿਸੇ ਸਾਹਿਤਕਾਰ ਸੱਜਣ ਦਾ ਨਾਂ ਗਲਤੀ ਨਾਲ ਨਹੀਂ ਲਿਖਿਆ ਗਿਆ ਤਾਂ ਉਹ ਗੁੱਸਾ ਨਾ ਕਰਨ ਕਿਉਂਕਿ ਤਕਨੀਕੀ ਹਲਚਲ ਕਰਕੇ ਕੁਝ ਪ੍ਰੇਸ਼ਾਨੀਆਂ ਆ ਹੀ ਜਾਂਦੀਆਂ ਹਨ ।
ਪੀੜਾਂ ਦੇ ਸਾਗਰ ਚੋਂ ਉੱਠੀਆਂ – “ਮੋਹ ਦੀਆਂ ਛੱਲਾਂ”........ ਗੁਰਬਚਨ ਬਰਾੜ / ਪੁਸਤਕ ਰੀਵਿਊ
ਪੰਜਾਬੀ ਗ਼ਜ਼ਲ ਵਿੱਚ ਭਾਵੇਂ ਰੂਪਕ ਪੱਖੋਂ ਬਹੁਤੀ ਤਬਦੀਲੀ ਨਹੀਂ ਆਈ, ਪਰ ਵਿਚਾਰਧਾਰਕ ਪੱਖ ਤੋਂ ਢੇਰ ਤਬਦੀਲੀਆਂ ਆਈਆਂ ਹਨ । ਪਰੰਪਰਾਗਤ ਦਰਬਾਰੀ ਭਾਵ ਸਟੇਜੀ ਸ਼ਾਇਰੀ ਦੀ ਥਾਂ ਹੁਣ ਬੌਧਿਕਤਾ ਅਤੇ ਅਧੁਨਿਕ ਕਾਵਿ – ਸੰਵੇਦਨਾ ਨੂੰ ਪਹਿਲ ਦਿੱਤੀ ਜਾਣ ਲੱਗੀ ਹੈ। ਇਹ ਪ੍ਰਵਿਰਤੀ ਪੰਜਾਬੀ ਕਾਵਿ ਵਿੱਚ ਪ੍ਰੋ: ਮੋਹਣ ਸਿੰਘ, ਅੰਮ੍ਰਿਤਾ ਪ੍ਰੀਤਮ ਯੁਗ ਵਿੱਚ ਸੁਰੂ ਹੋਈ , ਪਰ ਗ਼ਜ਼ਲ ਰੂਪ ਵਿੱਚ ਵੀ ਪਿਛਲੇ ਦੋ ਤਿੰਨ ਦਹਾਕਿਆਂ ਤੋਂ ਸਪਸ਼ਟ ਦਿਖਾਈ ਦੇਣ ਲਗੀ ਹੈ। ਡ: ਸਾਧੂ ਸਿੰਘ ਹਮਦਰਦ, ਪ੍ਰਿੰਸੀਪਲ ਤਖਤ ਸਿੰਘ, ਦੀਪਕ ਜੈਤੋਈ, ਅਜਾਇਬ ਚਿਤਰਕਾਰ, ਡ: ਸੁਰਜੀਤ ਪਾਤਰ ਆਦਿ ਗ਼ਜ਼ਲਕਾਰਾਂ ਨੇ ਤਾਂ ਬੌਧਿਕਤਾ ਦੇ ਅੰਸ਼ ਨੂੰ ਗ਼ਜ਼ਲ ਵਿੱਚ ਬੇਹੱਦ ਪ੍ਰਪੱਕਤਾ ਪ੍ਰਦਾਨ ਕੀਤੀ ਹੈ। ਅਧੁਨਿਕ ਗ਼ਜ਼ਲ ਪਿਆਰ ਪੱਧਰ ਮੁਹੱਬਤ ਦੇ ਸੰਕੁਚਿਤ ਦਾਇਰੇ ਵਿੱਚੋਂ ਬਾਹਰ ਨਿਕਲ ਕੇ ਗਲੋਬਲ ਪੱਧਰ ਦੇ ਸਮਾਜਿਕ, ਰਾਜਨੀਤਕ ਅਤੇ ਆਰਥਿਕ ਸਰੋਕਾਰਾਂ ਨੂੰ ਅਪਣੇ ਵਿਸ਼ੇ ਵਸਤੂ ਵਿੱਚ ਸਮਾਉਣ ਯੋਗ ਬਣ ਗਈ ਹੈ।
ਧੀਆਂ ਰੁੱਖ ਤੇ ਪਾਣੀ......... ਨਜ਼ਮ/ਕਵਿਤਾ / ਮਲਕੀਅਤ "ਸੁਹਲ"
ਮਰਦਾ ਬੰਦਾ ਯਾਦ ਹੈ ਕਰਦਾ ,
ਮੰਗੇ ਮਾਂ ਤੋਂ ਪਾਣੀ ।
ਪਾਣੀ , ਰੁੱਖ ਤੇ ਹਵਾ ਪਿਆਰੀ ,
ਧੀ ਹੈ ਘਰ ਦੀ ਰਾਣੀ ।
ਭੈਣਾਂ ਦਾ ਜੋ ਪਿਆਰ ਭੁਲਾਵੇ ,
ਕਹਿੰਦੇ ਹੈ ਮੱਤ ਮਾਰੀ ।
ਘਰ 'ਚ ਬੂਟਾ ਅੰਬੀ ਦਾ ਇਕ ,
ਫੇਰੀਂ ਨਾ ਤੂੰ ਆਰੀ ।
ਸਭ ਦੀ ਕੁੱਲ ਵਧਾਵਣ ਵਾਲੀ ;
ਧੀ ਹੈ ਬਣੀ ਸੁਆਣੀ ;
ਪਾਣੀ , ਰੁੱਖ ਤੇ ਹਵਾ ਪਿਆਰੀ ,
ਧੀ ਹੈ ਘਰ ਦੀ ਰਾਣੀ ।
ਮਰਦਾ ਬੰਦਾ ਯਾਦ ਹੈ ਕਰਦਾ ,
ਮਾਂ ਤੋਂ ਮੰਗੇ ਪਾਣੀ ।
ਗਰੁੱਪ ਹੈੱਕ: ਸੰਤਾਂ ਦੇ ਕੌਤਕ...........ਚੰਨਾ ਕੈਲੇਫੋਰਨੀਆ
ਫੇਸਬੁੱਕ “ਸੋਸ਼ਲ ਵੈੱਬਸਾਈਟ” ਰਾਹੀਂ ਕੁੱਝ ਜਾਗਰੂਕ ਧਿਰਾਂ ਵੱਲੋਂ ‘ਸੰਤਾਂ ਦੇ ਕੌਤਕ’ ਨਾਮੀ ਗਰੁੱਪ ਬਣਾਇਆ ਗਿਆ, ਜਿਸ ਵਿੱਚ ਇਹਨਾਂ ਅਖੌਤੀ ਵਿਹਲੜ ਮਹਾਂਪੁਰਸ਼ਾਂ ਦੇ ਅਸਲੀ ਚਿਹਰਾ ਲੋਕਾਂ ਦੀ ਕਚਹਿਰੀ ਵਿੱਚ ਬੇ-ਨਕਾਬ ਕੀਤੇ ਜਾਣ ਲੱਗੇ, ਇਹਨਾਂ ਦੀਆਂ ਮਾੜੀਆਂ ਕਰਤੂਤਾਂ ਅਤੇ ਪਰਦੇ ਪਿਛਲਾ ਸੱਚ ਲੋਕ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਕੁੱਝ ਕੁ ਦਿਨਾਂ ਵਿੱਚ ਹੀ ਇਸ ਗਰੁੱਪ ਨਾਲ ਸਹਿਮਤੀ ਪ੍ਰਗਟ ਕਰਨ ਵਾਲਿਆਂ ਦੀ ਗਿਣਤੀ 12,700 ਤੋਂ ਵੀ ਉੱਪਰ ਟੱਪ ਗਈ ਸੀ। ਬਾਬੇ ਨਾਨਕ ਨੂੰ ਵੀ ਪੁਜਾਰੀਵਾਦ ਨਾਲ ਲੜਨ ਲਈ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪਿਆ ਸੀ। ਇਸੇ ਤਰਾਂ ਇਸ ਗਰੁੱਪ ਦੀ ਆਮ ਲੋਕਾਂ ਤੱਕ ਦਿਨੋ ਦਿਨ ਵਧ ਰਹੀ ਪਹੁੰਚ ਪੰਥ ਦੋਖੀਆਂ ਨੂੰ ਹਜਮ ਨਾ ਆਈ ਅਤੇ ਓਹਨਾਂ ਨੇ ਅੱਜ ਸਵੇਰੇ ਇਸ ਗਰੁੱਪ ਨੂੰ “ਹੈੱਕ” ਕਰ ਲਿਆ। ਇਸ ਘਟੀਆ ਕੰਮ ਨੂੰ ਅੰਜਾਮ ਦੇਣ ਵਾਲੇ ਲੋਕ ਆਰ ਐੱਸ ਐੱਸ ਦੇ ਕੱਟੜ ਬੰਦੇ ਹਨ। ਤਕਨੀਕੀ ਤੌਰ ਤੇ ਵੇਖਿਆ ਜਾਵੇ ਤਾਂ ਕੋਈ ਵੀ ਫੇਸਬੁੱਕ ਨੂੰ ਹੈੱਕ ਨਹੀਂ ਕਰ ਸਕਦਾ, ਓਹ ਭਾਵੇਂ ਕਿੰਨਾ ਵੀ ਮਾਹਿਰ ਕਿਓਂ ਨਾ ਹੋਵੇ। ਆਓ ਦੇਖੀਏ ਕੇ ਇਹਨਾ ਪੰਥ ਦੋਖੀਆਂ ਨੇ ਇਸ ਸਭ ਕਿਵੇਂ ਕੀਤਾ ਅਤੇ ਤੁਸੀਂ ਇਸ ਤੋਂ ਕਿਵੇਂ ਬਚ ਸਕਦੇ ਹੋ:
ਖੂਹ.........ਵਿਸਰਦਾ ਵਿਰਸਾ / ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’

ਖੂਹ ਸਾਡੇ ਸਭਿਆਚਾਰ ਅਤੇ ਜਿ਼ੰਦਗੀ ਦਾ ਕਦੇ ਇੱਕ ਅਹਿਮ ਹਿੱਸਾ ਹੋਇਆ ਕਰਦਾ ਸੀ । ਜਿੱਥੇ ਖੂਹ ਨਾਲ ਜੱਟ ਦਾ ਅਟੁੱਟ ਰਿਸ਼ਤਾ ਸੀ ਉੱਥੇ ਘਰ ਦੀਆਂ ਸੁਆਣੀਆਂ ਦਾ ਵੀ ਖੂਹ ਨਾਲ ਬੜਾ ਮੋਹ ਵਾਲਾ ਸੰਬੰਧ ਹੁੰਦਾ ਸੀ । ਸੁਆਣੀਆਂ ਜਦੋਂ ਖੂਹ ਤੇ ਪਾਣੀ ਭਰਨ ਜਾਇਆ ਕਰਦੀਆਂ ਸਨ ਤਾਂ ਕਈ ਆਪਸ ਵਿੱਚ ਪਾਣੀ ਦੇ ਘੜੇ ਸਿਰ ਤੇ ਚੁੱਕਣ ਲਈ ਸ਼ਰਤ ਲਾ ਲਿਆ ਕਰਦੀਆਂ ਸਨ ਕਿ ਕਿਹੜੀ ਸੁਆਣੀ ਇੱਕ ਤੋਂ ਵੱਧ ਪਾਣੀ ਦੇ ਭਰੇ ਘੜੇ ਸਿਰ ਤੇ ਚੁੱਕ ਸਕਦੀ ਹੈ । ਕੋਈ ਤਕੜੇ ਜੱਸੇ ਵਾਲੀ ਦੋ ਜਾਂ ਤਿੰਨ ਤੱਕ ਘੜੇ ਚੁੱਕ ਕੇ ਆਪਣੀ ਤਾਕਤ ਦਾ ਲੋਹਾ ਆਪਣੀਆਂ ਸਹੇਲੀਆਂ ਤੇ ਜਮਾਉਂਦੀ ਹੁੰਦੀ ਸੀ ।ਇਸੇ ਤਰਾਂ ਹਾਸੇ ਠੱਠੇ ਦੇ ਮਾਹੌਲ ਵਿੱਚ ਸੁਆਣੀਆਂ ਆਪਣਾ ਵਕਤ ਗੁਜ਼ਾਰਦੀਆਂ ਸਨ ਤੇ ਕਈ ਤਰਾਂ ਦੇ ਗੀਤਾਂ, ਤੱਥਾਂ ਤੇ ਟੋਟਕਿਆਂ ਨੂੰ ਜਨਮ ਦਿੰਦੀਆਂ ਸਨ ਜੋ ਬਾਅਦ ਵਿੱਚ ਹੌਲੀ ਹੌਲੀ ਲੋਕ ਗੀਤਾਂ ਦਾ ਰੂਪ ਧਾਰਨ ਕਰ ਜਾਂਦੇ ਸਨ । ਬੇਸ਼ੱਕ ਵਿਗਿਆਨਕ ਯੁੱਗ ਦੇ ਕਾਰਨ ਖੂਹ ਖਤਮ ਹੋ ਚੁੱਕੇ ਹਨ । ਜੱਟ ਜਿ਼ਮੀਦਾਰ ਸਿੰਚਾਈ ਵਾਸਤੇ ਸਬਮਰਸੀਬਲ ਮੋਟਰਾਂ ਦੀ ਵਰਤੋਂ ਕਰਦੇ ਹਨ ਤੇ ਸੁਆਣੀਆਂ ਅੱਜ ਕੱਲ ਪਾਣੀ ਲਈ ਟੂਟੀ ਦੀ ਵਰਤੋਂ ਕਰਦੀਆਂ ਹਨ । ਹੁਣ ਤਾਂ ਵਿਚਾਰਾ ਨਲਕਾ ਵੀ ਕਿਸੇ ਕਿਸੇ ਘਰ
ਵਖਤੁ ਵਿਚਾਰੇ ਸੁ ਬੰਦਾ ਹੋਇ........ ਲੇਖ / ਗਿਆਨੀ ਅਮਰੀਕ ਸਿੰਘ
ਘੜੀ ਦੀਆਂ ਸੂਈਆਂ ਕਿਸੇ ਲਈ ਕਦੇ ਨਹੀਂ ਠਹਿਰਦੀਆਂ। ਸਮਾਂ ਆਪਣੀ ਰਫ਼ਤਾਰ ਨਾਲ ਹਮੇਸ਼ਾ ਚੱਲਦਾ ਰਹਿੰਦਾ ਹੈ। ਉਹ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ। ਸਮੇਂ ਦੇ ਨਾਲ ਚੱਲਣ ਤੋਂ ਹੋਈ ਬੇਪ੍ਰਵਾਹੀ ਕਿਸੇ ਮਨੁੱਖ ਦੇ ਜੀਵਨ ਦੀ ਦਿਸ਼ਾ ਨੂੰ ਪਲਟ ਕੇ ਰੱਖ ਦਿੰਦੀ ਹੈ ਅਤੇ ਫਿਰ ਉਸ ਸਮੇਂ ਮਨੁੱਖ ਕੋਲ ਸਿਵਾਏ ਪਛਤਾਵੇ ਦੇ ਹੋਰ ਕੋਈ ਚਾਰਾ ਨਹੀਂ ਰਹਿੰਦਾ।
ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਦਰਜ਼ ਹੈ ਜਿ ਜਿਹੜਾ ਵਿਅਕਤੀ ਸਮੇਂ ਮੁਤਾਬਕ ਆਪਣੇ ਆਪ ਨੂੰ ਢਾਲ ਲੈਂਦਾ ਹੈ ਉਹ ਜੀਵਨ ਦੇ ਇਮਤਿਹਾਨ ਵਿਚੋਂ ਪਾਸ ਹੋ ਜਾਂਦਾ ਹੈ ਅਤੇ ਜਿਹੜਾ ਵਿਅਕਤੀ ਆਪਣੇ ਆਪ ਨੂੰ ਸਮੇਂ ਮੁਤਾਬਕ ਨਹੀਂ ਢਾਲ ਪਾਉਂਦਾ ਉਹ ਜੀਵਨ ਵਿਚ ਕਦੇ ਕਾਮਯਾਬ ਨਹੀਂ ਹੋ ਪਾਉਂਦਾ।
‘ਵਖਤੁ ਵਿਚਾਰੇ ਸੁ ਬੰਦਾ ਹੋਇ।।’ (ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ-84)
ਆਸਟ੍ਰੇਲੀਆ ਦੇ ਪਹਿਲੇ ਪੰਜਾਬੀ ਸਾਇੰਸਦਾਨ ਡਾ.ਗੁਰਚਰਨ ਸਿੱਧੂ ਵਲੋਂ ਵਾਰਿਸ ਸ਼ਾਹ ਦੀ ਹੀਰ ਰਿਲੀਜ……… ਸੀ.ਡੀ. ਰਿਲੀਜ / ਬਲਜੀਤ ਖੇਲਾ

ਸਿਡਨੀ : ਕਿਸੇ ਨੇ ਸੱਚ ਹੀ ਕਿਹਾ ਹੈ ਕਿ “ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ‘ਚ ਕੀ ਰੱਖਿਆ” ਇਹੋ ਜਿਹੇ ਜਿੰਦਾ ਤੇ ਨੌਜਵਾਨ ਦਿਲ ਦੇ ਮਾਲਿਕ ਹਨ ਆਸਟ੍ਰੇਲੀਆ ਵਸਦੇ ਬਜਰੁਗ ਡਾ.ਗੁਰਚਰਨ ਸਿੱਧੂ।ਸੰਨ 1951 ਤੋਂ ਪੰਜਾਬ ਦੇ ਪਿੰਡ ਰਾਣੀ ਮਾਜਰਾ ਤੋਂ ਆਸਟ੍ਰੇਲੀਆ ਆ ਕੇ ਵਸੇ ਆਸਟ੍ਰੇਲੀਆ ‘ਚ ਪਹਿਲੇ ਪੰਜਾਬੀ ਸਾਇੰਸਦਾਨ ਡਾ .ਗੁਰਚਰਨ ਸਿੱਧੂ ਨੇ ਵਾਰਿਸ ਸ਼ਾਹ ਦੀ ਹੀਰ ਨੂੰ ਸਿਡਨੀ ਦੇ ਭਾਰੀ ਗਿਣਤੀ ਪਤਵੰਤਿਆਂ ‘ਚ ਚਾਰ ਸੀ.ਡੀਆਂ ਦਾ ਸੈੱਟ ਬਣਾ ਕੇ ਰਿਲ਼ੀਜ ਕੀਤਾ।ਜਿਕਰਯੋਗ ਹੈ ਕਿ 1951 ਵਿਚ ਆਸਟ੍ਰੇਲੀਆ ਪੜ੍ਹਨ ਲਈ ਆਏ ਡਾਕਟਰ ਸਿੱਧੂ ਨੇ ਇੱਥੇ ਆ ਕੇ ਐਮ ਐਸ ਸੀ ਮੈਲਬੌਰਨ ਤੋਂ ਕਰਨ ਬਾਅਦ ਭਾਰਤ ਵਾਪਿਸ ਜਾ ਕੇ ਪੰਜਾਬ ਵਿਚ ਹਰੀ ਕ੍ਰਾਂਤੀ ਲਿਆਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ।1951 ਵਿਚ ਅਸਟ੍ਰੇਲੀਆ ਵਿਚ ਭਾਰਤੀ ਕੋਈ ਵਿਰਲਾ ਟਾਵਾਂ ਹੀ ਹੁੰਦਾ ਸੀ, 1951 ਵਿਚ ਹੀ ਇਨ੍ਹਾ ਦੀ ਮੁਲਾਕਾਤ ਘੋੜਾ ਗੱਡੀ ਤੇ ਹੋਕਾ ਦੇ ਕਾ ਸਮਾਨ ਵੇਚਣ ਵਾਲ਼ੇ ਇੱਕ ਸਿੱਖ ਪੰਜਾਬੀ ਬਜੁਰਗ ਨਾਲ਼ ਹੋਈ ਤੇ ਉਸ ਬਜੁਰਗ ਨੇ 21 ਸਾਲ ਦੇ ਇਸ ਛਟੀਕ ਗੱਭਰੂ (ਡਾ ਸਿੱਧੂ) ਨੂੰ ਉਰਦੂ
ਅੰਨ੍ਹਾ ਬੋਲਾ ਰੱਬ.......... ਕਹਾਣੀ / ਭਿੰਦਰ ਜਲਾਲਾਬਾਦੀ
ਹਰਬੰਸ ਕੌਰ ਦੇ ਵਿਆਹ ਨੂੰ ਪੂਰੇ ਬਾਰਾਂ ਸਾਲ ਬੀਤ ਗਏ ਸਨ।
ਪਰ ਉਸ ਦੀ ਕੁੱਖ ਨੂੰ ਭਾਗ ਨਾ ਲੱਗੇ, ਕੋਈ ਔਲਾਦ ਨਾ ਹੋਈ! ਇਸ ਗੱਲ ਬਾਰੇ ਸੋਚ-ਸੋਚ ਕੇ ਉਸ ਦਾ ਮਨ ਉਜਾੜ, ਰੋਹੀ ਬੀਆਬਾਨ ਵਿਚ ਭਟਕਦਾ ਰਹਿੰਦਾ। ਜਦ ਉਹ ਆਪਣੇ ਘਰਵਾਲੇ ਸ਼ਾਮ ਸਿੰਘ ਦੀ ਰੋਟੀ ਲੈ ਕੇ ਖੇਤ ਜਾਂਦੀ ਤਾਂ ਉਹ ਪਾਗਲਾਂ ਵਾਂਗ ਆਪਣੇ ਆਪ ਨਾਲ ਗੱਲਾਂ ਕਰਦੀ, “ਪਤਾ ਨਹੀਂ ਕੌਣ ਮਾਲਕ ਹੋਊ ਸਾਡੀ ਇਸ ਜ਼ਮੀਨ ਦਾ? ਵਾਰਿਸ ਤਾਂ ਰੱਬਾ ਤੂੰ ਸਾਨੂੰ ਕੋਈ ਦਿੱਤਾ ਨਹੀਂ! ਕਰਦੇ ਮਿਹਰ ਰੱਬਾ, ਤੇਰੇ ਘਰ ਕੀ ਘਾਟੈ? ਬਥੇਰਾ ਕੁਛ ਐ ਤੇਰੇ ਘਰ ਦਾਤਾ!” ਸੱਚੇ ਰੱਬ ਨੂੰ ਉਲਾਂਭਾ ਦੇ ਕੇ ਉਸ ਦੇ ਮਨੋਂ ਧੁਖ਼ਦੀ ਚਿਤਾ ਵਾਂਗ ਹਾਉਕਾ ਉਠਦਾ। ਉਹ ਬਹੁਤਾ ਚੁੱਪ-ਚੁੱਪ ਜਿਹੀ ਹੀ ਰਹਿੰਦੀ। ਮੂੰਹੋਂ ਕੋਈ ਬੋਲ ਨਾ ਕੱਢਦੀ। ਉਹ ਸੋਚਦੀ ਕਿ ਸਿਆਣੇ ਕਹਿੰਦੇ ਹੁੰਦੇ ਨੇ ਕਿ ਬਾਰਾਂ ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀਂ ਜਾਂਦੀ ਹੈ। ਪਰ ਮੇਰੇ ਵਾਰੀ ਤੂੰ ਕਿੱਧਰ ਚਲਾ ਗਿਆ ਰੱਬਾ? ਮੇਰੀ ਤਾਂ ਸੱਖਣੀ ਕੁੱਖ ਨੂੰ ਹੁਣ ਤੇਰ੍ਹਵਾਂ ਸਾਲ ਚੜ੍ਹ ਗਿਆ, ਤੂੰ ਮੇਰੀ ਹੁਣ ਵੀ ਕਿਉਂ ਨਹੀਂ ਸੁਣਦਾ? ਮੇਰੇ ਵਾਰੀ ਤੂੰ ‘ਅੰਨ੍ਹਾਂ-ਬੋਲਾ’ ਕਿਉਂ ਹੋ ਜਾਂਦਾ ਹੈਂ?
ਪਰ ਉਸ ਦੀ ਕੁੱਖ ਨੂੰ ਭਾਗ ਨਾ ਲੱਗੇ, ਕੋਈ ਔਲਾਦ ਨਾ ਹੋਈ! ਇਸ ਗੱਲ ਬਾਰੇ ਸੋਚ-ਸੋਚ ਕੇ ਉਸ ਦਾ ਮਨ ਉਜਾੜ, ਰੋਹੀ ਬੀਆਬਾਨ ਵਿਚ ਭਟਕਦਾ ਰਹਿੰਦਾ। ਜਦ ਉਹ ਆਪਣੇ ਘਰਵਾਲੇ ਸ਼ਾਮ ਸਿੰਘ ਦੀ ਰੋਟੀ ਲੈ ਕੇ ਖੇਤ ਜਾਂਦੀ ਤਾਂ ਉਹ ਪਾਗਲਾਂ ਵਾਂਗ ਆਪਣੇ ਆਪ ਨਾਲ ਗੱਲਾਂ ਕਰਦੀ, “ਪਤਾ ਨਹੀਂ ਕੌਣ ਮਾਲਕ ਹੋਊ ਸਾਡੀ ਇਸ ਜ਼ਮੀਨ ਦਾ? ਵਾਰਿਸ ਤਾਂ ਰੱਬਾ ਤੂੰ ਸਾਨੂੰ ਕੋਈ ਦਿੱਤਾ ਨਹੀਂ! ਕਰਦੇ ਮਿਹਰ ਰੱਬਾ, ਤੇਰੇ ਘਰ ਕੀ ਘਾਟੈ? ਬਥੇਰਾ ਕੁਛ ਐ ਤੇਰੇ ਘਰ ਦਾਤਾ!” ਸੱਚੇ ਰੱਬ ਨੂੰ ਉਲਾਂਭਾ ਦੇ ਕੇ ਉਸ ਦੇ ਮਨੋਂ ਧੁਖ਼ਦੀ ਚਿਤਾ ਵਾਂਗ ਹਾਉਕਾ ਉਠਦਾ। ਉਹ ਬਹੁਤਾ ਚੁੱਪ-ਚੁੱਪ ਜਿਹੀ ਹੀ ਰਹਿੰਦੀ। ਮੂੰਹੋਂ ਕੋਈ ਬੋਲ ਨਾ ਕੱਢਦੀ। ਉਹ ਸੋਚਦੀ ਕਿ ਸਿਆਣੇ ਕਹਿੰਦੇ ਹੁੰਦੇ ਨੇ ਕਿ ਬਾਰਾਂ ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀਂ ਜਾਂਦੀ ਹੈ। ਪਰ ਮੇਰੇ ਵਾਰੀ ਤੂੰ ਕਿੱਧਰ ਚਲਾ ਗਿਆ ਰੱਬਾ? ਮੇਰੀ ਤਾਂ ਸੱਖਣੀ ਕੁੱਖ ਨੂੰ ਹੁਣ ਤੇਰ੍ਹਵਾਂ ਸਾਲ ਚੜ੍ਹ ਗਿਆ, ਤੂੰ ਮੇਰੀ ਹੁਣ ਵੀ ਕਿਉਂ ਨਹੀਂ ਸੁਣਦਾ? ਮੇਰੇ ਵਾਰੀ ਤੂੰ ‘ਅੰਨ੍ਹਾਂ-ਬੋਲਾ’ ਕਿਉਂ ਹੋ ਜਾਂਦਾ ਹੈਂ?
Subscribe to:
Posts (Atom)




















