ਚਾਰ ਮੁਲਕੀ ਦੋ ਹਾਕੀ ਟੂਰਨਾਂਮੈਂਟ; ਉਲੰਪਿਕ ਕੁਆਲੀਫਾਈਂਗ ਲਈ ਤਿਆਰੀ........... ਰਣਜੀਤ ਸਿੰਘ ਪ੍ਰੀਤ

ਅਰਜਨਟੀਨਾ ਵਿੱਚ ਦੋ ਹਾਕੀ ਟੂਰਨਾਮੈਂਟ 7 ਤੋਂ 18 ਦਸੰਬਰ ਤੱਕ ਖੇਡੇ ਜਾ ਰਹੇ ਹਨ, ਜਿਨ੍ਹਾਂ ਵਿੱਚ ਚਾਰ ਮੁਲਕਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ । ਇਸ ਟੂਰਨਾਮੈਂਟ ਨੂੰ ਦਿੱਲੀ ਵਿੱਚ ਹੋਣ ਵਾਲੇ ਉਲੰਪਿਕ ਕੁਆਲੀਫਾਈਂਗ ਮੁਕਾਬਲੇ ਦੀ ਤਿਆਰੀ ਵਜੋਂ ਲਿਆ ਜਾ ਰਿਹਾ ਹੈ । ਉਲੰਪਿਕ ਕੁਆਲੀਫਾਈ ਲਈ ਬੈਲਜੀਅਮ, ਜਪਾਨ ਅਤੇ ਭਾਰਤ ਵਿੱਚ ਮੁਕਾਬਲੇ ਹੋਣੇ ਹਨ। ਮੇਜਰ ਧਿਆਨ ਚੰਦ ਨੈਸ਼ਨਲ ਹਾਕੀ ਸਟੇਡੀਅਮ ਦਿੱਲੀ ਵਿੱਚ ਉਲੰਪਿਕ ਕੁਆਲੀਫਾਈਂਗ ਮੁਕਾਬਲਾ 15 ਫਰਵਰੀ ਤੋਂ 26 ਫ਼ਰਵਰੀ 2012 ਤੱਕ ਹੋਣਾ ਹੈ । ਜਿਸ ਵਿੱਚ ਭਾਰਤ ਤੋਂ ਇਲਾਵਾ ਦੱਖਣੀ ਅਫ਼ਰੀਕਾ, ਇਟਲੀ,ਕੈਨੇਡਾ,ਯੂਕਰੇਨ ਅਤੇ ਪੋਲੈਂਡ ਦੀਆਂ ਟੀਮਾਂ ਨੇ ਸ਼ਮੂਲੀਅਤ ਕਰਨੀ ਹੈ।

ਅਰਜਨਟੀਨਾ ਦੇ ਦੌਰੇ ਤੇ ਜਾਣ ਵਾਲੀ ਭਾਰਤੀ ਟੀਮ ਦੀ ਕਪਤਾਨ 80 ਮੈਚ ਖੇਡਣ ਵਾਲੀ ਮਿਡਫ਼ੀਲਡਰ ਅੰਸ਼ੁੰਤਾ ਲਾਕੜਾ ਅਤੇ 76 ਮੈਚ ਖੇਡਣ ਵਾਲੀ ਕਿਰਨਦੀਪ ਕੌਰ ਨੂੰ ਟੀਮ ਦੀ ਉਪ-ਕਪਤਾਨ ਬਣਾਇਆ ਗਿਆ ਹੈ। ਇਹਨਾਂ ਤੋਂ ਇਲਾਵਾ ਯੋਗਿਤਾ ਬਾਲੀ, ਸਵੀਤਾ (ਗੋਲ ਕੀਪਰ), ਜਸਪ੍ਰੀਤ ਕੌਰ, ਪ੍ਰੀਤੀ ਸੁਨੀਲਾ ਕੀਰੋ, ਪਿੰਕੀ ਦੇਵੀ, ਪੀ ਸੁਸ਼ੀਲਾ ਚਾਨੂੰ, ਰਿਤੂ ਰਾਣੀ, ਐਮ. ਐਨ. ਪੋਨਾਮਾ, ਦੀਪ ਗਰੇਸ ਇੱਕਾ, ਰੋਸਾਲਿਨ ਡੁੰਗ ਡੁੰਗ, ਰਾਣੀ, ਟੀ. ਐਚ. ਅਨੁਰਾਧਾ ਦੇਵੀ, ਪੂਨਮ ਰਾਣੀ, ਵੰਦਨਾ ਕਟਾਰੀਆ, ਐਮ. ਲਿਲੇ ਚਾਨੂੰ, ਲਾਲਿਮਾ ਮਿੰਜ਼ ਦੇ ਨਾਂਅ ਸ਼ਾਮਲ ਹਨ। ਸੀ. ਆਰ. ਕੁਮਾਰ ਚੀਫ਼ ਕੋਚ, ਟਿੰਗੋਂਗਲੈਨਾ ਚਾਨੂੰ, ਸੁਮਰਾਏ ਟੇਟੇ ਕੋਚ, ਕੇ. ਸੀ. ਦਿਵੇਸ਼ ਟਰੇਨਰ ਹਨ।

ਬਿਊਨਸ ਆਇਰਸ਼ (ਅਰਜਨਟੀਨਾ) ਵਿਖੇ ਪਹਿਲਾ ਚਾਰ ਮੁਲਕੀ ਹਾਕੀ ਟੂਰਨਾਮੈਂਟ 7 ਤੋਂ 11 ਦਸੰਬਰ ਤੱਕ ਖੇਡਿਆ ਜਾਣਾ ਹੈ। ਜਦੋਂ ਕਿ ਦੂਜਾ ਮੁਕਾਬਲਾ ਪਾਰਾਨਾ ਵਿੱਚ 14 ਤੋਂ 18 ਦਸੰਬਰ ਤੱਕ ਚੱਲਣਾ ਹੈ । ਇਹਨਾਂ ਦੋਹਾਂ ਮੁਕਾਬਲਿਆਂ ਵਿੱਚ ਵਿੱਚ ਭਾਰਤ ਤੋਂ ਇਲਾਵਾ ਆਇਰਲੈਂਡ, ਦੱਖਣੀ ਅਫ਼ਰੀਕਾ ਅਤੇ ਅਰਜਨਟੀਨਾ ਦੀਆਂ ਟੀਮਾਂ ਨੇ ਜਿੱਤਣ ਲਈ ਸੰਘਰਸ਼ ਕਰਨਾ ਹੈ। 9 ਅਤੇ 16 ਦਸੰਬਰ ਨੂੰ ਭਾਰਤ ਦਾ ਕੋਈ ਮੈਚ ਨਹੀਂ ਹੈ।

ਭਾਰਤੀ ਟੀਮ ਦੇ ਮੈਚਾਂ ਦਾ ਵੇਰਵਾ ਇਸ ਤਰ੍ਹਾਂ ਹੈ:

7 ਦਸੰਬਰ,2011 ਭਾਰਤ ਬਨਾਮ ਅਰਜਨਟੀਨਾ
8 ਦਸੰਬਰ,2011 ਭਾਰਤ ਬਨਾਮ ਆਇਰਲੈਂਡ
10 ਦਸੰਬਰ,2011 ਭਾਰਤ ਬਨਾਮ ਦੱਖਣੀ ਅਫ਼ਰੀਕਾ
11 ਦਸੰਬਰ,2011 ਫ਼ਾਈਨਲ ਮੈਚ

ਦੂਜਾ ਟੂਰਨਾਮੈਂਟ
14 ਦਸੰਬਰ,2011 ਭਾਰਤ ਬਨਾਮ ਅਰਜਨਟੀਨਾ
15 ਦਸੰਬਰ,2011 ਭਾਰਤ ਬਨਾਮ ਆਇਰਲੈਂਡ
17 ਦਸੰਬਰ,2011 ਭਾਰਤ ਬਨਾਮ ਦੱਖਣੀ ਅਫ਼ਰੀਕਾ
18 ਦਸੰਬਰ,2011 ਫ਼ਾਈਨਲ ਮੈਚ

****

No comments: