ਕੁੜੀਓ ਪਾਉ ਕਿੱਕਲੀ……… ਗੀਤ / ਮਲਕੀਅਤ ਸੁਹਲ

ਗਿੱਧੇ 'ਚ ਪੰਜਾਬਣਾਂ ਦੀ ਸ਼ਾਨ
ਕੁੜੀਓ ਪਾਓ ਕਿੱਕਲੀ
ਪੰਜਾਬੀਆਂ ਦਾ ਵਿਰਸਾ ਮਹਾਨ
ਕੁੜੀਓ ਪਾਓ ਕਿੱਕਲੀ

ਖੇਡਿਆ ਸਟਾਪੂ ਨਾਲੇ ਖੇਡੀਆਂ ਨੇ ਗੀਟੀਆਂ
ਲੁਕਣ-ਲੁਕਾਈ ਖੇਡੀ, ਲਾ-ਲਾ ਕੇ ਮੀਟੀਆਂ
ਗਿੱਧੇ ਵਿਚ ਲੱਕ ਹਿਲੂ, ਬਣ ਕੇ ਕਮਾਨ
ਕੁੜੀਓ ਪਾਓ ਕਿੱਕਲੀ।
ਗਿੱਧੇ 'ਚ ਪੰਜਾਬੀਆਂ ਦੀ ਸ਼ਾਨ...

ਬਾਂਹ ਚੁੱਕ ਪੈਣੀਆਂ ਨੇ ਗਿੱਧੇ ਵਿਚ ਬੋਲੀਆਂ
ਬੋਲੀਆਂ 'ਚ ਗੱਲਾਂ ਅੱਜ ਦਿਲ ਦੀਆਂ ਖੋਹਲੀਆਂ
ਸਾਨੂੰ ਜਾਣਦਾ ਏ, ਸਾਰਾ ਹੀ ਜਹਾਨ
ਕੁੜੀਓ ਪਾਓ ਕਿੱਕਲੀ।
ਪੰਜਾਬੀਆਂ ਦਾ ਵਿਰਸਾ ਮਹਾਨ…

ਨੱਚੀਆਂ ਵਿਆਹੀਆਂ ਅਤੇ ਕੁੜੀਆਂ ਕੁਆਰੀਆਂ
ਨੱਚ-ਨੱਚ ਗਿੱਧੇ ਵਿਚ ਚੜ੍ਹੀਆਂ ਖ਼ੁਮਾਰੀਆਂ
ਕਹਿੰਦੇ, ਗਿੱਧੇ ਵਿਚ ਆ ਗਿਆ ਤੂਫਾਨ
ਕੁੜੀਓ ਪਾਓ ਕਿੱਕਲੀ
ਗਿੱਧੇ 'ਚ ਪੰਜਾਬੀਆਂ ਦੀ ਸ਼ਾਨ...

ਤੀਆਂ ਵਿਚ ਪੀਂਘ ਜਦੋਂ ਚਾੜ੍ਹੀ ਅਸਮਾਨ ‘ਤੇ
ਬੱਲੇ-ਬੱਲੇ ਹੋ ਗਈ "ਸੁਹਲ" ਸਾਰੇ ਹੀ ਜਹਾਨ ‘ਤੇ
ਵੇਖਦੇ ਨੇ ਗਿੱਧਾ ਕੋਠੇ ਚੜ੍ਹ ਕੇ ਜਵਾਨ
ਕੁੜੀਓ ਪਾਓ ਕਿੱਕਲੀ।
ਪੰਜਾਬੀਆਂ ਦਾ ਵਿਰਸਾ ਮਹਾਨ…

****

No comments: