ਨਾਲ ਕ੍ਰਿਤ ਦੇ......... ਗ਼ਜ਼ਲ / ਅਮਰਜੀਤ ਸਿੰਘ ਸਿੱਧੂ, ਹਮਬਰਗ


ਨਾਲ ਕ੍ਰਿਤ ਦੇ ਜ਼ਬਰ ਜਨਾਂਹ ਹੋਊ ਅੱਖਾਂ ਦੇ ਸਾਮ੍ਹੇ।
ਹੁੰਦੇ ਨਹੀਂ ਸੁਚੇਤ ਜਦੋਂ ਤੱਕ ਕਿਰਤੀ ਤੇ ਕਾਮੇ।

ਅਜ਼ਾਦ ਹੁੰਦਿਆਂ ਵਾਂਗ ਗੁਲਾਮਾਂ ਜਿੰਦਗੀ ਜਿਉਣੀ ਪਊ,
ਪਈ ਪੰਜਾਲੀ ਲਾਹ ਧੌਣ ਤੋਂ ਜਦ ਕਰਦੇ ਨਹੀਂ ਲਾਮ੍ਹੇ।

ਲਾਲ ਬਹੀ ਚ ਜਦ ਤੱਕ ਦਰਜ ਕਮਾਈ ਹੋਊ ਕਾਮੇ ਦੀ,
ਕਦੇ ਮਜਦੂਰ ਖੁਸ਼ਹਾਲ ਨਹੀਂ ਹੋਣਾ ਲੱਖ ਬਦਲ ਲਏ ਜਾਮੇ।



ਹੋ ਲਿਖਾਰੀ ਕਿਸਮਤ ਦੇ ਕਿਉਂ ਕੋਸੋ ਕਿਸਮਤ ਨੂੰ,
ਦੱਸੋ ਕਿਹੜਾ ਖੁਦਾ ਖੜਜੂ ਆ ਤੁਸਾਂ ਦੀ ਥਾਂਵੇ।

ਪੋਰੀ ਪੋਰੀ ਕੱਟਕੇ ਹੋਂਦ ਮਿਟਾਈ ਜਾਵੇ ਰੁੱਖਾਂ ਦੀ,
ਲੱਖ ਅਲਾਮਤਾਂ ਦੂਰ ਹੁੰਦੀਆਂ ਬੈਠ ਜਿੰਨਾਂ ਦੀ ਛਾਵੇਂ।

ਚੰਦ ਛਿੱਲੜਾਂ ਨੇ ਕਰਤਾ ਸਿੱਧੂ ਕਿੰਨਾਂ ਬੇ-ਮੋਹਾ ਬੰਦਾ,
ਮਾਂ, ਪਿਉ, ਰਿਸ਼ਤੇਦਾਰਾਂ ਤੋਂ ਇਹ ਹੁੰਦਾ ਜਾਦਾ ਲਾਮ੍ਹੇ।

****

No comments: