ਪ੍ਰੇਮ ਵੀਰ ਦੇ ਅਕਾਲ ਚਲਾਣੇ 'ਤੇ ਅਫਸੋਸ.......... ਗੁਰਮੇਲ ਬਦੇਸ਼ਾ


ਮਾਣਯੋਗ ਰਿਸ਼ੀ ਜੀ !


ਪੜ-ਸੁਣ ਕੇ ਬੜਾ ਦੁੱਖ ਹੋਇਆ, ਕਿ ਆਪਣਾ ਛੋਟਾ ਭਰਾ ਆਪਾਂ ਨੂੰ ਅੱਧਵਾਟੇ ਹੀ ਛੱਡ ਗਿਆ ਹੈ । ਜਿੰਦਗੀ 'ਚ ਆਉਂਦੇ ਉਤਰਾਅ- ਚੜ੍ਹਾਅ ਤਾਂ ਆਦਮੀ ਸਹਿ ਸਕਦਾ ਹੈ, ਪਰ ਐਸੇ ਅਣ-ਕਿਆਸੇ ਤੁਫਾਨਾਂ ਮੂਹਰੇ ਕੋਈ ਵੀ ਕੁਝ ਨਹੀਂ ਕਰ ਸਕਦਾ ।

ਬੱਸ, ਹੁਣ ਤਾਂ ਪ੍ਰਮਾਤਮਾ ਮੂਹਰੇ ਅਰਦਾਸ ਹੀ ਕਰ ਸਕਦੇ ਹਾਂ ਕਿ ਰੱਬਾ ! ਸਾਨੂੰ ਐਨਾ ਬਲ ਬਖਸ਼ੀਂ ਕਿ ਸਾਡੇ ਸਾਹਵਾਂ ਵਿਚਲੇ ਹੌਸਲਿਆਂ ਦੇ ਪ੍ਰਵਾਹ ਕਦੇ ਗੋਡੀ ਨਾ
ਮਾਰਨ ! ..ਤੇ ਓਸ ਪਿਆਰੇ ਦੀ ਯਾਦ ਸਦਾ ਸਾਡੇ ਦਿਲ ਵਿੱਚ ਵਸਦੀ ਰਵੇ !!

ਉਸਦੀ ਰੂਹ ਰੱਬ ਦੀ ਰਜ਼ਾ ਵਿੱਚ ਸਦਾ ਰਾਜੀ ਰਹੇ !

ਹੁਣ ਹੋਰ ਭਲਾ ਰਿਸ਼ੀ ਜੀ ! ਆਪਾਂ ਕਰ ਜਾਂ ਕਹਿ ਵੀ ਕੀ ਸਕਦੇ ਹਾਂ …, 

ਏਨੇ ਕੁ ਸ਼ਬਦਾਂ ਨਾਲ,
ਤੁਹਾਡਾ; ਗੁਰਮੇਲ ਬਦੇਸ਼ਾ (ਸਰੀ, ਬੀ.ਸੀ. ਕੈਨੇਡਾ) 
ਫੋਨ : 604-537-9490


No comments: