“ਕਿਉਂ ਦੇਖਿਆ ਕਾਮਰੇਡਾ! ਕਰਾ’ਤੀ ਨਾ ਸੁਖਬੀਰ ਬਾਦਲ ਨੇ ਬਹਿਜਾ ਬਹਿਜਾ, ਆਖਰ ’ਕਾਲੀ ਦਲ ਨੇ ਤਾਂ ਸਾਰੇ ਵੱਡੇ ਛੋਟੇ ਸਹਿਰਾਂ ਦੀਆਂ ਕਮੇਟੀ ਆਪਣੇ ਕਬਜੇ ’ਚ ਕਰ ਈ ਲਈਆਂ , ਕਾਂਗਰਸੀ ਤਾਂ ਸਾਰੇ ਬਿਟਰ ਬਿਟਰ ਦੇਖਦੇ ਈ ਰਹਿ’ਗੇ”, ਬਿੱਕਰ ਨੇ ਨਸ਼ੇ ਦੀ ਲੋਰ ’ਚ ਪੂਰੇ ਜ਼ੋਰ ਨਾਲ ਹੱਥ ਤਖਤਪੋਸ਼ ’ਤੇ ਮਾਰਿਆ।
“ਅਮਲੀਆ! ਇਹੀ ਤਾਂ ਵੋਟ ਰਾਜ ਐ, ਇਥੇ ਕੱਲੇ ਕਾਂਗਰਸੀ ਈ ਨਈਂ, ਕਈ ਥਾਈਂ ਤਾਂ ਸੱਤਾਧਾਰੀਆਂ ਦੇ ਆਗੂ ਵੀ ਬਿਟਰ ਬਿਟਰ ਦੇਖੀ ਜਾਂਦੇ”
ਸ਼ਿੰਦੇ ਦੀ ਇਸ ਗੱਲ ’ਤੇ ਬਾਬਾ ਲਾਭ ਸਿੰਘ ਬੋਲ ਪਿਆ, “ਭਾਈ! ਬਾਕੀਆਂ ਦਾ ਤਾਂ ਬਹੁਤਾ ਪਤਾ ਨਈਂ ਪਰ ਆਹ ਹਰੀਸ ਢਾਂਡੇ ਨਾਲ ਬਹੁਤੀ ਬੁਰੀ ਹੋਈ ਐ, ਜੀਹਦਾ ਵਿਚਾਰੇ ਦਾ ਹਾਰਾਂ ਪਿੱਛਾ ਛੱਡਣ ਦਾ ਨਾ ਈ ਨਈਂ ਲੈਦੀਆਂ”
ਬਾਬਾ ਲਾਭ ਸਿੰਘ ਦੀ ਗੱਲ ਕੱਟਦਿਆਂ ਸ਼ਿੰਦਾ ਤੇਜ਼ੀ ਨਾਲ ਬੋਲਿਆ, “ ਓ ਬਾਬਾ ਜੀ! ਮਾੜੀ ਵਰਗੀ ਮਾੜੀ ਹੋਈ, ਵਿਚਾਰੇ ਢਾਂਡੇ ਨਾਲ ਤਾਂ ਮਾੜੀ ਨਾਲੋਂ ਵੀ ਕਿਤੇ ਮਾੜੀ ਹੋਈ, ਇਹ ਹਰੀਸ ਕੁਮਾਰ ਢਾਂਡਾ ਸਾਬ ਹੋਰੀ ਤਾਂ ਲੁਧਿਆਣੇ ਦੇ ਮੇਅਰ ਬਣਨ ਦੀਆਂ ਤਿਆਰੀਆਂ ਮੁਕੰਮਲ ਕਰੀ ਬੈਠੇ ਸੀ, ਮੈਂ ਤਾਂ ਸੁਣਿਐ ਬਈ ਉਹਨੇ ਤਾਂ ਜੇਤੂ ਜਲੂਸ ਵੀ ਕੱਢ ਲਿਆ ਸੀ”