ਜਗਜੀਤ ਪਿਆਸਾ ਦਾ ਪਲੇਠਾ ਕਾਵਿ ਸੰਗ੍ਰਹਿ 'ਤੂੰ ਬੂਹਾ ਖੋਲ੍ਹ ਕੇ ਰੱਖੀਂ' ਲੋਕ ਅਰਪਿਤ......... ਪੁਸਤਕ ਰਿਲੀਜ਼ / ਅੰਮ੍ਰਿਤ ਅਮੀ

ਕੋਟਕਪੂਰਾ  : ਸਾਹਿਤ ਸਭਾ ਕੋਟਕਪੂਰਾ ਦੇ ਸੀਨੀਅਰ ਮੈਂਬਰ ਜਗਜੀਤ ਪਿਆਸਾ ਦਾ ਪਲੇਠਾ ਕਾਵਿ ਸੰਗ੍ਰਿਹ 'ਤੂੰ ਬੂਹਾ ਖੋਲ੍ਹ ਕੇ ਰੱਖੀਂ' ਨੂੰ ਅੱਜ ਇਕ ਸਾਹਿਤਕ ਸਮਾਗਮ ਦੌਰਾਨ ਲੋਕ ਅਰਪਣ ਕੀਤਾ ਗਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਕੋਟਕਪੂਰਾ ਵਿਖੇ ਹੋਏ ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਆਲੋਚਕ ਪ੍ਰੋਫ਼ੈਸਰ ਬ੍ਰਹਮ ਜਗਦੀਸ਼ ਸਿੰਘ, ਕਵੀ ਤਰਲੋਕ ਜੱਜ, ਪ੍ਰੋ: ਸਾਧੂ ਸਿੰਘ, ਸਭਾ ਦੇ ਸਰਪ੍ਰਸਤ ਜ਼ੋਰਾ ਸਿੰਘ ਸੰਧੂ, ਸਭਾ ਦੇ ਪ੍ਰਧਾਨ ਸ਼ਿਆਮ ਸੁੰਦਰ ਅਗਰਵਾਲ ਤੇ ਜਗਜੀਤ ਪਿਆਸਾ ਨੇ ਕੀਤੀ। ਸਭਾ ਦੇ ਪ੍ਰਧਾਨ ਅਗਰਵਾਲ ਨੇ ਸਭ ਨੂੰ ਜੀ ਆਇਆਂ ਕਿਹਾ। ਸਭਾ ਦੇ ਸਰਪ੍ਰਸਤ ਹਰਮਿੰਦਰ ਸਿੰਘ ਕੋਹਾਰ ਵਾਲਾ ਤੇ ਮਨਦੀਪ ਕੈਂਥ ਨੇ ਸਟੇਜ ਸੰਚਾਲਨ ਕੀਤਾ। ਪ੍ਰੋਫ਼ੈਸਰ ਬ੍ਰਹਮ ਜਗਦੀਸ਼ ਸਿੰਘ ਨੇ ਪੁਸਤਕ ਬਾਰੇ ਜਾਣ-ਪਛਾਣ ਕਰਵਾਈ।

ਕਵੀ ਦਰਬਾਰ ਵਿਚ ਸ੍ਰੀ ਤਿਰਲੋਕ ਜੱਜ, ਪ੍ਰੋਫ਼ੈਸਰ ਸਾਧੂ ਸਿੰਘ, ਹਰਮਿੰਦਰ ਸਿੰਘ ਕੋਹਾਰ ਵਾਲਾ, ਬਨਾਰਸੀ ਦਾਸ ਸ਼ਾਸਤਰੀ, ਗੁਰਮੀਤ ਸਾਜਨ, ਜਸਕਰਨ ਮੱਤਾ, ਅਮਨਦੀਪ ਪੰਜਗਰਾਈਂ, ਜਾਗੀਰ ਸੱਧਰ, ਜਸਵੰਤ ਗਿੱਲ, ਬਲਜਿੰਦਰ ਭਾਰਤੀ, ਵਿਕਟਰ ਭੱਟੀ, ਨਾਰਾਇਣ ਸਿੰਘ ਮੰਘੇੜਾ, ਰਜਿੰਦਰ ਜੱਸਲ, ਕੁਲਵਿੰਦਰ ਵਿਰਕ, ਗੁਰਮੇਲ ਮੂਰਤੀਕਾਰ, ਅਮਰ ਮਸਤਾਨਾ, ਸੁਨੀਲ ਚੰਦਿਆਣਵੀ ਅਤੇ ਜਗਜੀਤ ਪਿਆਸਾ ਨੇ ਆਪਣੀਆਂ ਕਈ ਪ੍ਰਸਿੱਧ ਰਚਨਾਵਾਂ ਸੁਣਾਈਆਂ। ਇਸ ਮੌਕੇ ਪ੍ਰੋਫ਼ੈਸਰ(ਡਾ।) ਪਰਮਿੰਦਰ ਸਿੰਘ ਤੱਗੜ, ਖੁਸ਼ਵੰਤ ਬਰਗਾੜੀ, ਰਾਜਪਾਲ ਸਿੰਘ, ਪ੍ਰਿੰ: ਜਸਵਿੰਦਰ ਸਿੰਘ, ਪ੍ਰਿੰ: ਗੁਰਮੇਲ ਕੌਰ, ਗੁਰਦਿਆਲ ਭੱਟੀ, ਜਲੌਰ ਸਿੰਘ ਬਰਾੜ, ਸੁਰਿੰਦਰ ਸਿੰਘ ਮਚਾਕੀ, ਪਵਨ ਗੁਲਾਟੀ, ਸਤਨਾਮ ਸਿੰਘ, ਗੁਰਨਾਮ ਸਿੰਘ ਦਰਸ਼ੀ ਸਮੇਤ ਹੋਰ ਸਾਹਿਤ ਪ੍ਰੇਮੀ ਹਾਜ਼ਰ ਸਨ।
****

No comments: