ਤੇਰੇ ਪਿੰਡ ਦੇ ਨਾਂ......... ਨਜ਼ਮ/ਕਵਿਤਾ / ਦਿਲਜੋਧ ਸਿੰਘ

ਸਾਰੀ ਰਾਤ ਬਹਿਕੇ ਮੈਂ ਤਾਰਿਆਂ ਦੇ ਸੰਗ ਚੰਨਾਂ
ਦੇਂਦੀ ਤੇਰੇ ਪਿੰਡ ਨੂੰ ਹਾਂ ਲੋਰੀਆਂ

ਧੋ ਧੋ ਕੇ ਨੈਣਾਂ ਦੇ ਗਲੇਡੂਆਂ ਦੇ ਨਾਲ ਵੇ ਮੈਂ
ਰਾਤਾਂ ਨੂੰ ਵੀ ਕਰਦੀ ਹਾਂ ਗੋਰੀਆਂ

ਪਿੰਡ ਤੇਰਾ ਜਿਥੋਂ ਮੇਰੀ ਨੀਝ ਕੁਝ ਟੋਲਦੀ ਏ
ਜਿਸਦੇ ਦੁਵਾਲੇ ਹੀ ਮੈਂ ਰੀਝਾਂ ਕੁਝ ਜੋੜੀਆਂ

 ਇਹ ਕਿਹਾ ਜਾਦੂ ਤੇਰੇ ਪਿੰਡ ਮੈਨੂੰ ਕਰ ਦਿੱਤਾ
ਰਾਤਾਂ ਨੂੰ ਮੈਂ ਜਾਗ ਜਾਗ ਅੱਖੀਆਂ ਨਚੋੜੀਆਂ

ਜਿਹੜਾ ਵੀ ਇਕ ਵਾਰ ਪਿੰਡ ਤੇਰੇ ਵਸ ਗਿਆ
ਉਸ ਫਿਰ ਕਦੇ ਨਾਂ ਮੁਹਾਰਾਂ ਪਿੱਛੇ ਮੋੜੀਆਂ

ਦਿਲ ਦੇ ਸੁਨੇਹੇ ਦੇਕੇ ਤੇਰੇ ਪਿੰਡ ਵਾਲ ਹਾਣੀ
ਰਾਤੜੀ ਨੂੰ 'ਵਾਵਾਂ ਵੇ ਮੈਂ ਤੋਰੀਆਂ

ਨਾਂ ਤੇਰੇ ਪਿੰਡ ਦੇ ਤੇ ਜਿੰਨੀਆਂ ਕੋਈ ਪੀੜਾਂ ਦੇਵੇ
ਉਨੀਆਂ ਹੀ ਪੀੜਾਂ ਨੇ ਵੇ ਥੋੜੀਆਂ

ਸਹੁੰ ਪਾ ਕੇ ਤੈਨੂੰ ਤੇਰੇ ਪਿੰਡ ਦੀ ਮੈਂ ਪੁਛਦੀ ਹਾਂ
ਕਿਹੜੀ ਗੱਲੋਂ ਪ੍ਰੀਤਾਂ ਨੇ ਤੂੰ ਤੋੜੀਆਂ

****

No comments: