ਬਾਕੀ........ ਨਜ਼ਮ/ਕਵਿਤਾ / ਸੰਭਵ ਸ਼ਰਮਾ

ਜਿਸ ਉੱਤੇ ਤੇਰਾ ਤੇ ਮੇਰਾ ਨਾਮ ਸੀ ਲਿਖਿਆ
ਮੋੜਨੀ ਤੈਨੂੰ ਉਹ ਕਿਤਾਬ ਬਾਕੀ ਹੈ

ਜੋ ਰਾਤਾਂ ਆ ਸੁਪਨਿਆਂ 'ਚ ਜਗਾਇਆ
ਲੈਣਾ ਉਨ੍ਹਾਂ ਰਾਤਾਂ ਦਾ ਹਿਸਾਬ ਬਾਕੀ ਹੈ

ਕਿੱਥੇ ਤੂੰ ਕਰ ਗਈ ਵਾਪਸ ਮੇਰੀਆਂ ਸਭ ਅਮਾਨਤਾਂ'
ਪਹਿਲੀ ਮੁਲਾਕਾਤੇ ਦਿੱਤਾ ਗੁਲਾਬ ਬਾਕੀ ਹੈ

ਕਿਉਂ ਛੱਡਿਆ ਮੈਨੂੰ ਕੀ ਗਲਤੀ ਮੇਰੀ ਸੀ
ਦੇਣਾ ਤੇਰੇ ਵੱਲੋਂ ਅਜੇ ਇਹ ਜਵਾਬ ਬਾਕੀ ਹੈ

ਮੈਂ ਅੱਜ ਹੀ ਪਾਈ ਸਾਈਂ ਦਰ ਮੌਤ ਦੀ ਅਰਜ਼ੀ
ਪੂਰੀ ਹੋਣੀ ਆਖਰੀ ਉਹੀ ਫਰਿਆਦ ਬਾਕੀ ਹੈ

ਜੋ ਚਾਹਿਆ ਸਭ ਦਿਤਾ ਜਿੰਦਗੀ ਨੇ
ਇਕ ਰਿਸ਼ਤੇ ਦਾ ਅਧੂਰਾ ਜਜ਼ਬਾਤ ਬਾਕੀ ਹੈ

ਤੇਰੇ ਨਾਲ ਰਹਿਣ ਦਾ ਇਕ ਸੁਪਨਾ ਸੀ
ਪੂਰਾ ਹੋਣਾ ਸ਼ਰਮੇ ਦਾ ਉਹ ਖਵਾਬ ਬਾਕੀ ਹੈ

****

No comments: