ਸ਼ੈਆਂ……… ਨਜ਼ਮ/ਕਵਿਤਾ / ਪਰਨਦੀਪ ਕੈਂਥ

ਕਿਊਂ
ਕੁਝ ਸ਼ੈਆਂ
ਸਧਾਰਨ ਹੋ ਕੇ
ਵੀ
ਅਸਧਾਰਨ
ਹੁੰਦੀਆਂ
ਨੇ?-

ਪਤਾ ਨਹੀਂ
ਕੀ
ਉਥਲ-ਪੁਥਲ
ਮੱਚੀ ਰਹਿੰਦੀ
ਹੈ
ਓਨ੍ਹਾਂ ਦੇ
ਆਪਣੇ ਹੀ
ਉਸਾਰੇ ਸੰਸਾਰ
ਅੰਦਰ-


ਪਤਾ  ਨਹੀਂ
ਕੀ ਕੁਝ
ਕੀਤਾ ਤੇ
ਕੀ ਕੁਝ
ਕਰਨ ਦੇ
ਸ਼ੜੇਅੰਤਰ
ਰੱਚ ਰਿਹਾ
ਹੁੰਦਾ ਹੈ
ਓਨ੍ਹਾਂ ਦਾ
ਆਪਣਾ-ਆਪ-

ਕਿਉਂ
ਉਹ
ਅੰਦਰੋਂ
ਆਦਮਖੋਰੀ ਇਰਾਦੇ
ਤੇ
ਵਹਿਸ਼ੀ ਪੁਣਾ
ਪਾਲੀ ਫਿਰਦੀਆਂ
ਨੇ?-

ਕਿਊਂ ਉਹ
ਢਾਲ ਨਹੀਂ
ਪਾਉਂਦੀਆਂ
ਆਪਣੇ ਆਪ ਨੂੰ
ਇੱਕ ਸੁੱਚੇ
ਚੌਗਿਰਦੇ ਅੰਦਰ?-

****


No comments: