ਰੂਹਾਂ ਦਾ ਮੰਥਨ……… ਨਜ਼ਮ/ਕਵਿਤਾ / ਪਰਨਦੀਪ ਕੈਂਥ

ਦੋ
ਰੂਹਾਂ ਦਾ ਮੰਥਨ
ਹੋਇਆ-

ਜਨਮ ਲਿਆ
ਆਸ ਨੇ-

ਆਸ ਚੜ
ਗਈ
ਖਜੂਰ ਤੇ-


ਖਜੂਰ
ਨੇ
ਆਪਣਾ ਜਲਵਾ
ਵਿਖਾਇਆ-

ਤੇ
ਆਸ ਡਿੱਗ
ਪਈ ਮੁੱਧੇ
ਮੂੰਹ ਧਰਤੀ
ਦੀ ਹਿੱਕ
ਉੱਤੇ-

****


No comments: