ਦਾਜ ਬਨਾਮ ਪਿਆਜ਼.......... ਕਾਵਿ ਵਿਅੰਗ / ਨਿਰਮੋਹੀ ਫਰੀਦਕੋਟੀ

ਪਿਤਾ ਲਾੜੇ ਦਾ ਦੱਸਦਾ ਕੁੜਮ ਤਾਈਂ,
ਸਾਡੇ ਹੁੰਦਾ ਹੈ ਵਾਧੂ ਅਨਾਜ ਮੀਆਂ ।।
ਲੈ ਕੇ ਰੱਬ ਦਾ ਨਾਉਂ ਜੇ ਸ਼ੁਰੂ ਕਰੀਏ,
ਪੂਰਨ ਹੁੰਦਾ ਹੈ ਹਰ ਇਕ ਕਾਜ ਮੀਆਂ।।
ਬੇਟੇ ਮੇਰੇ ਨੇ ਹੈ ਇਹ ਕਸਮ ਖਾਧੀ ,
ਕਹਿੰਦਾ ਲੈਣਾ ਨੀ ਉੱਕਾ ਹੀ ਦਾਜ ਮੀਆਂ।।

ਜੇਕਰ ਫੇਰ ਵੀ ਤੁਸੀਂ ਨਹੀ ਰਹਿ ਸਕਦੇ ,
ਜਿੰਨੇ ਮਰਜ਼ੀ ਐ, ਦਿਓ ਪਿਆਜ਼ ਮੀਆਂ ।।
            

No comments: