ਕਿੰਝ ਆਖਾਂ ਨਵਾਂ ਸਾਲ ਮੁਬਾਰਿਕ , ਕਿਵੇਂ ਏਸ ਦੀ ਖੁਸ਼ੀ ਮਨਾਵਾਂ।ਸਾਡੇ ਬਾਗੀਂ ਕਦੇ ਨਾ ਆਵਣ, ਮਹਿਕੀਆਂ ਮਸਤ ਹਵਾਵਾਂ।
ਦਿਨ ਦਿਹਾੜੇ ਮੜ੍ਹੀਆਂ ਵਰਗੀ ਚੁੱਪ ਵੀ ਚੁੱਭਦੀ,
ਸੁੰਨੀ ਰਾਤ ਨੂੰ ਜੁਗਨੂੰ ਵਾਂਗੂ, ਮੈਂ ਬਲਦਾ ਬੁਝੱਦਾ ਜਾਵਾਂ।
ਅਪਣੇ ਪਰਛਾਵੇ ਤੋ ਡਰਦਿਆਂ, ਨੇਰ੍ਹੇ ਸੰਗ ਯਾਰੀ ਲਾਈ,
ਹੁਣ ਇਸ ਚੰਦਰੇ ਨੇਰ੍ਹੇ ਨੂੰ ਮੈਂ, ਚਾਨਣ ਕਿਵੇਂ ਦਿਖਾਵਾਂ।
ਰੁੱਤਾਂ ਆਈਂਆਂ ਬਦਲਿਆ ਮੌਸਮ, ਪਰ ਮਨ ਤੇਰਾ ਨਾ ਭਿੱਜਾ,
ਬੂਹੇ ਸਾਡੇ ਆ ਆ ਰੌਈਆਂ, ਬਦਲੀਆਂ ਵਰਗੀਆਂ ਛਾਵਾਂ।
****
No comments:
Post a Comment