ਸ਼ਬਦ ਸਾਂਝ.......... ਨਜ਼ਮ/ਕਵਿਤਾ / ਰਵੇਲ ਸਿੰਘ (ਇਟਲੀ )

ਸ਼ਬਦ ਹੀ ਗਿਆਨ ਹੈ
ਸ਼ਬਦ ਹੀ ਧਿਆਨ ਹੈ
ਸ਼ਬਦ ਬਿਨ ਕੁੱਝ ਨਹੀਂ
ਗੁੰਗਾ ਇਨਸਾਨ ਹੈ
ਸ਼ਬਦ ਸੰਸਾਰ ਹੈ
ਸ਼ਬਦ ਭਗਵਾਨ ਹੈ
ਸ਼ਬਦ ਤੋਂ ਬਾਂਝ
ਅੰਨ੍ਹਾ ਇਨਸਾਨ ਹੈ


ਸ਼ਬਦ ਸੁਰ ਤਾਲ ਹੈ
ਸ਼ਬਦ ਗੁਣ ਗਾਣ ਹੈ
ਸ਼ਬਦ ਦੇ ਬਿਨਾਂ ਸਭ
ਸੁੰਨ ਹੀ ਮਸਾਨ ਹੈ
ਸ਼ਬਦ ਇੱਕ ਗੂੰਜ ਹੈ
ਧਰਤ ਅਸਮਾਨ ਹੈ
ਸ਼ਬਦ ਇਸ ਆਦਮੀ ਨੂੰ
ਮਹਾਂ ਵਰਦਾਨ ਹੈ
ਸ਼ਬਦ ਦੀ ਵਿਆਖਿਆ
ਔਖਾ ਵਿਖਿਆਨ ਹੈ
ਸ਼ਬਦ ਉਪਦੇਸ਼ ਹੈ
ਸ਼ਬਦ ਪ੍ਰਧਾਨ ਹੈ
ਸ਼ਬਦ ਤੋਂ ਉਪਜਿਆ
ਆਖਦੇ ਜਹਾਨ ਹੈ
ਸ਼ਬਦ ਬਾਝ ਆਦਮੀ
ਵਾਂਗਰਾਂ ਹੈਵਾਨ ਹੈ
ਸ਼ਬਦ ਸਾਂਝ ਦੋਸਤੀ
ਪਿਆਰ ਦਾ ਸਾਮਾਨ ਹੈ
ਸ਼ਬਦ ਦੀ ਸਾਂਝ ਵਿਚ
ਦੋਸਤਾਂ ਦੀ ਸ਼ਾਨ ਹੈ
*****

No comments: