ਯਾਦ........ ਨਜ਼ਮ/ਕਵਿਤਾ / ਅਮਰਜੀਤ ਵਿਰਕ

ਅੱਜ ਬੜੀ ਦੇਰ ਬਾਦ, ਭੁੱਲੀ ਵਿਸਰੀ ਯਾਦ ਆਈ
ਚੇਤੇ ਕਰ ਕਰ ਚੇਤਾ, ਨੈਣਾਂ ਨੇ ਝੜੀ ਹੰਝੂਆਂ ਦੀ ਲਾਈ
ਯਾਦ ਬੜੀ ਆਈ ਉਸਦੀ, ਬਚਪਨ ਜਿਸ ਨੂੰ ਕਹਿੰਦੇ ਸੀ
ਨਿੱਤ ਨਵੀਂ ਫਰਾਕ ਲਿਆ ਕੇ ਸੁਹਣਾ ਪੁੱਤ ਉਹ ਕਹਿੰਦੇ ਸੀ
ਕਾਲਾ ਟਿੱਕਾ ਲਾ ਮੇਰੇ ਪੁੱਤ ਦੇ, ਕਹਿ ਮੱਥਾ ਉਹ ਚੁੰਮ ਲੈਂਦੇ ਸੀ
ਡੈਡੀ ਡੈਡੀ ਕਹਿੰਦੇ ਸੀ, ਨਜ਼ਾਰੇ ਬੜੇ ਹੀ ਲੈਂਦੇ ਸੀ

ਚੇਤੇ ਨੇ ਉਹ ਦਿਨ, ਜਦ ਕਾਲਜ ਨੂੰ ਜਾਂਦੇ ਸੀ
ਜਿੰਨੇ ਪੈਸੇ ਮੰਗਣੇ, ਉਹਤੋਂ ਦੁੱਗਣੇ ਦੇਂਦੇ ਸੀ
ਚਿੱਟੀ ਪੱਗ ਨੂੰ, ਤੂੰ ਦਾਗ ਕਦੇ ਲਾਵੀਂ ਨਾ
ਬਣ ਬੀਬਾ ਪੁੱਤ ਤੂੰ ,ਪੜ੍ਹ ਲੈ ਜਮਾਤਾਂ ਸਾਰੀਆਂ
ਲਵੀਂ ਕੋਈ ਉੱਚਾ ਅਹੁਦਾ, ਉਹ ਹਰ ਵੇਲੇ ਕਹਿੰਦੇ ਸੀ
ਡੈਡੀ ਡੈਡੀ ਕਹਿੰਦੇ ਸੀ, ਨਜ਼ਾਰੇ ਬੜੇ ਹੀ ਲੈਂਦੇ ਸੀ


ਵਕਤ ਦੇ ਕਹਿਰ ਅੱਗੇ, ਤੂਫਾਨ ਕਈ ਝੁਲ ਗਏ
ਚਾਅ ਤੇ ਮਲਾਰ ਸਾਡੇ, ਸਭ ਪਿੱਛੋਂ ਰੁਲ ਗਏ
ਜਿੰਦਗੀ ਦੇ ਝੱਖੜ ‘ਚ, ਸੁੱਕੇ ਪੱਤੇ ਵਾਂਗੂੰ ਰੁਲ ਗਏ
ਆਏ ਜਿੰਦਗੀ ਚ ਮੋੜ ਬੜੇ, ਤੂਫਾਨ ਜੀਹਨੂੰ ਕਹਿੰਦੇ ਸੀ
ਇੱਕੋ ਉਸ ਰੂਹ ਬਿਨਾਂ, ਅਸੀਂ ਮੁਰਝਾਏ ਜਹੇ ਰਹਿੰਦੇ ਸੀ
ਡੈਡੀ ਡੈਡੀ ਕਹਿੰਦੇ ਸੀ, ਨਜ਼ਾਰੇ ਬੜੇ ਹੀ ਲੈਂਦੇ ਸੀ
****

No comments: