ਹੱਦ-ਬੰਦੀਆਂ.......... ਨਜ਼ਮ/ਕਵਿਤਾ / ਪਰਮਜੀਤ ਗਰੇਵਾਲ

ਬੋਲੀ ਦੀਆਂ ਹੱਦ-ਬੰਦੀਆਂ
ਭਾਵੇਂ ਚੀਨ ਦੀ ਦੀਵਾਰ ਤੋਂ ਵੀ ਉਚੀਆਂ
ਪਰ ਮੁਹੱਬਤਾਂ ਨੇ ਸੱਚੀਆਂ
ਪਿਆਰ ਦੇ ਦੀਵੇ ਬਾਲ
ਦੁਨੀਆਂ ਨੂੰ ਰੁਸ਼ਨਾਵਾਂਗੇ
ਬਾਲ-ਮਨਾਂ ‘ਚੋਂ ਤੇਰ-ਮੇਰ ਹਟਾ
ਨਫ਼ਰਤ ਦਾ ਧੂੰਆਂ ਮਿਟਾਵਾਂਗੇ
ਇਕ ਦਿਨ ਢਹਿ-ਢੇਰੀ ਹੋ ਜਾਵੇਗੀ
ਆਪੇ ਨਫ਼ਰਤ ਦੀ ਦੀਵਾਰ
ਹੋ ਜਾਵੇਗੀ ਮਨੁੱਖਤਾ ਦੀ ਜੈ-ਜੈ ਕਾਰ
ਹਿੰਦੀ-ਚੀਨੀ ਭਾਈ-ਭਾਈ
ਇਹ ਹੈ ਸਾਡਾ ਨਾਅਰਾ
ਪਰ ਸੀਊ ਸਾਡਾ ਸਭ ਤੋਂ ਪਿਆਰਾ
****

No comments: