ਦੁਬਈ ਨਿਵਾਸੀ ਖੀਵਾ ਮਾਹੀ ਅਤੇ ਜਸਬੀਰ ਸਿੰਘ ਖੀਵਾ ਦੇ ਬਹਿਨੋਈ ਗੁਰਦੇਵ ਸਿੰਘ ਕੁੱਕੂ ਸਦੀਵੀ ਵਿਛੋੜਾ ਦੇ ਗਏ

ਪੰਜਾਬੀ ਵੈੱਬਸਾਈਟ "ਪੰਜਾਬੀ ਨਿਊਜ਼ ਆਨਲਾਈਨ" ਦੇ ਦੁਬਈ ਵਿਖੇ ਇੰਚਾਰਜ ਖੀਵਾ ਮਾਹੀ ਅਤੇ ਪ੍ਰਮੁੱਖ ਕਾਰੋਬਾਰੀ ਜਸਬੀਰ ਸਿੰਘ ਖੀਵਾ ਦੇ ਬਹਿਨੋਈ ਗੁਰਦੇਵ ਸਿੰਘ ਕੁੱਕੂ ਪਿਛਲੇ ਦਿਨੀਂ ਬੀਮਾਰੀ ਨਾਲ਼ ਸੰਘਰਸ਼ ਕਰਦਿਆਂ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਨਮਿਤ ਅੰਤਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਮਲੋਟ ਵਿਖੇ 19 ਫ਼ਰਵਰੀ ਐਤਵਾਰ ਨੂੰ ਹੋਵੇਗਾ। 
"ਸ਼ਬਦ ਸਾਂਝ" ਇਸ ਬੇਵਕਤ ਸਦੀਵੀ ਵਿਛੋੜੇ ਕਾਰਨ ਖੀਵਾ ਪਰਿਵਾਰ ਦੇ ਦੁੱਖ 'ਚ ਸ਼ਰੀਕ ਹੈ । ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਸਥਾਨ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ ।

No comments: