ਸੱਚਖੰਡ ਵਿੱਚ ਲਏ ਥਾਂ ਪ੍ਰਮਿੰਦਰ……… ਨਜ਼ਮ/ਕਵਿਤਾ / ਜਰਨੈਲ ਘੁਮਾਣ


ਕਲਾ ਦੀ ਮੂਰਤ , ਹੱਸ ਮੁੱਖ ਸੂਰਤ,
ਜਿਸਦਾ ਧਰਿਆ ਨਾਂ ਪ੍ਰਮਿੰਦਰ ।

ਸਾਊ ਧੀ ਰਾਣੀ , ਸੁਘੜ ਸਿਆਣੀ ,
ਸੁਭਾਅ ਦੀ ਨਿਰੀ ਸੀ ਗਾਂ ਪ੍ਰਮਿੰਦਰ ।

ਪਰਉਪਕਾਰੀ , ਅੱਵਲ ਨਾਰੀ ,
ਮਮਤਾ ਦਾ ਰੁੱਖ ਮਾਂ ਪ੍ਰਮਿੰਦਰ ।

ਦੁੱਖ ਵੰਡਾਉਂਦੀ , ਸੁੱਖ ਵਰਤਾਉਂਦੀ ,
ਲੋੜਬੰਦਾਂ ਲਈ ਛਾਂ ਪ੍ਰਮਿੰਦਰ ।

ਉੱਚ ਵਿਚਾਰਕ , ਸਭਿਆਚਾਰਕ ,
ਸੋਚ ਦੇ ਵਿੱਚ ਉਤਾਂਹ ਪ੍ਰਮਿੰਦਰ ।

ਕਲਾ ਦਾ ਦਰਪਣ , ਦਿਲਾਂ ਦੀ ਧੜਕਣ ,
ਸੰਗੀਤ ਦਾ ਘੁੱਗ ਗਰਾਂ ਪ੍ਰਮਿੰਦਰ ।

ਪੰਜਾਬ ਦੀ ਧੀ ਸੀ , ਧਾਰਮਿਕ ਵੀ ਸੀ ,
ਸ਼ਖ਼ਸੀਅਤ ਵਧੂ ਅਗਾਂਹ ਪ੍ਰਮਿੰਦਰ  ।

‘
ਘੁਮਾਣ’ ਦੀ ਭੈਣਾ , ਛਲਕਾ ਗਈ ਨੈਣਾ ,
ਕਰ ਗਈ ਸੱਖਣੀ ਬਾਂਹ ਪ੍ਰਮਿੰਦਰ ।

ਛੱਡ ਗਈ ਯਾਦਾਂ , ਕਰੀਏ ਫਰਿਆਦਾਂ ,
ਸੱਚਖੰਡ ਵਿੱਚ ਲਏ ਥਾਂ ਪ੍ਰਮਿੰਦਰ ॥






No comments: