ਆਕਲੈਂਡ : ਨਵੰਬਰ 1984 ਦੇ ਵਿਚ ਭਾਰਤ ਦੀ ਰਾਜਧਾਨੀ ਅਤੇ ਦੇਸ਼ ਦੀ ਸਰਵ ਉਚ ਨਿਆਂ ਪ੍ਰਣਾਲੀ ‘ਸੁਪਰੀਮ ਕੋਰਟ’ ਦੇ ਘਰ ਨਵੀਂ ਦਿੱਲੀ ਵਿਖੇ ਜਿਨ੍ਹਾਂ ਸਿੱਖ ਪਰਿਵਾਰਾਂ ਨੇ ਨਵੰਬਰ 1984 ਦੇ ਵਿਚ ਆਪਣੇ ਪਿੰਡਿਆਂ ’ਤੇ ਆਪਣੇ ਹੀ ਦੇਸ਼ ਦੇ ਵਿਚ ਇਨਸਾਨੀ ਜਿਸਮ ਵਿਚ ਰਹਿ ਰਹੇ ਹੈਵਾਨਾਂ ਦੀ ਦਰਿੰਦਗੀ ਨੂੰ ਹੰਢਾਇਆ ਹੈ, ਦੀਆਂ ਆਤਮਾਵਾਂ ਨੂੰ ਉਦੋਂ ਤੱਕ ਚੈਨ ਨਸੀਬ ਨਹੀਂ ਹੋ ਸਕਦਾ ਜਦੋਂ ਤੱਕ ਇਨ੍ਹਾਂ ਦੋਸ਼ੀਆਂ ਨੂੰ ਬਰਾਬਰ ਦੀਆਂ ਸਜ਼ਾਵਾਂ ਨਹੀਂ ਮਿਲ ਜਾਂਦੀਆਂ। ਇਨ੍ਹਾਂ ਹਿਰਦੇ ਵੇਧਕ ਵਿਚਾਰਾਂ ਦਾ ਪ੍ਰਗਟਾਵਾ ਸ਼ਹੀਦ ਭਾਈ ਸਤੰਵਤ ਸਿੰਘ ਦੇ ਛੋਟੇ ਭਰਾਤਾ ਸ. ਸਰਵਣ ਸਿੰਘ ਅਗਵਾਨ ਨੇ ਅੱਜ ਇਥੇ ਇਸ ਪੱਤਰਕਾਰ ਨਾਲ ਕੀਤਾ। ਉਨ੍ਹਾਂ ਨੇ 84 ਵੇਲੇ ਦੇ ਦਿਲ ਕੰਬਾਊ ਹਾਲਾਤਾਂ ਨੂੰ ਆਪਣੇ ਜ਼ਿਹਨ ਵਿਚ ਉਤਾਰਦਿਆਂ ਆਖਿਆ ਹੈ ਉਨ੍ਹਾਂ ਹਜ਼ਾਰਾਂ ਬੇਦੋਸ਼ੇ ਸਿੱਖ ਪਰਿਵਾਰਾਂ ਦੀਆਂ ਉਸ ਵੇਲੇ ਪੈਦਾ ਹੋਈਆਂ ਅਵਸਥਾਵਾਂ ਨੂੰ ਬੜੇ ਨੇੜਿਓ ਹੋ ਕੇ ਵੇਖਿਆ ਹੈ। ਉਨ੍ਹਾਂ ਦੇ ਪਰਿਵਾਰ ਦੇ ਉਤੇ ਵੀ ਅਕਹਿ ਤੇ ਅਸਹਿ ਦੁੱਖ ਆਏ ਹਨ, ਪਰ ਭਾਰਤ ਦੀ ਨਿਆਂ ਪ੍ਰਣਾਲੀ ਨੇ 28 ਸਾਲ ਬੀਤ ਜਾਣ ਬਾਅਦ ਵੀ ਇਨ੍ਹਾਂ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇ ਕੇ ਇਕ ਤਰ੍ਹਾਂ ਭਾਰਤ ਦੀ ਨਿਆਂ ਪ੍ਰਣਾਲੀ ਉਤੇ ਕਲੰਕ ਲਾਇਆ ਹੈ। ਇਸ ਕਲੰਕ ਦੇ ਚਰਚੇ ਹੁਣ ਭਾਰਤ ਤੋਂ ਬਾਹਰਲੇ ਦੇਸ਼ਾਂ ਦੀਆਂ ਪਾਰਲੀਮੈਂਟਾਂ ਦੇ ਵਿਚ ਵੀ ਹੋਣ ਲੱਗੇ ਹਨ। ਸ਼ਹੀਦ ਭਾਈ ਸਤਵੰਤ ਸਿੰਘ ਦੇ ਛੋਟੋ ਭਰਾਤਾ ਭਾਈ ਸਰਵਣ ਸਿੰਘ ਨਾਲ ਵਿਸ਼ੇਸ਼ ਗੱਲਬਾਤ.......... ਹਰਜਿੰਦਰ ਸਿੰਘ ਬਸਿਆਲਾ
ਆਕਲੈਂਡ : ਨਵੰਬਰ 1984 ਦੇ ਵਿਚ ਭਾਰਤ ਦੀ ਰਾਜਧਾਨੀ ਅਤੇ ਦੇਸ਼ ਦੀ ਸਰਵ ਉਚ ਨਿਆਂ ਪ੍ਰਣਾਲੀ ‘ਸੁਪਰੀਮ ਕੋਰਟ’ ਦੇ ਘਰ ਨਵੀਂ ਦਿੱਲੀ ਵਿਖੇ ਜਿਨ੍ਹਾਂ ਸਿੱਖ ਪਰਿਵਾਰਾਂ ਨੇ ਨਵੰਬਰ 1984 ਦੇ ਵਿਚ ਆਪਣੇ ਪਿੰਡਿਆਂ ’ਤੇ ਆਪਣੇ ਹੀ ਦੇਸ਼ ਦੇ ਵਿਚ ਇਨਸਾਨੀ ਜਿਸਮ ਵਿਚ ਰਹਿ ਰਹੇ ਹੈਵਾਨਾਂ ਦੀ ਦਰਿੰਦਗੀ ਨੂੰ ਹੰਢਾਇਆ ਹੈ, ਦੀਆਂ ਆਤਮਾਵਾਂ ਨੂੰ ਉਦੋਂ ਤੱਕ ਚੈਨ ਨਸੀਬ ਨਹੀਂ ਹੋ ਸਕਦਾ ਜਦੋਂ ਤੱਕ ਇਨ੍ਹਾਂ ਦੋਸ਼ੀਆਂ ਨੂੰ ਬਰਾਬਰ ਦੀਆਂ ਸਜ਼ਾਵਾਂ ਨਹੀਂ ਮਿਲ ਜਾਂਦੀਆਂ। ਇਨ੍ਹਾਂ ਹਿਰਦੇ ਵੇਧਕ ਵਿਚਾਰਾਂ ਦਾ ਪ੍ਰਗਟਾਵਾ ਸ਼ਹੀਦ ਭਾਈ ਸਤੰਵਤ ਸਿੰਘ ਦੇ ਛੋਟੇ ਭਰਾਤਾ ਸ. ਸਰਵਣ ਸਿੰਘ ਅਗਵਾਨ ਨੇ ਅੱਜ ਇਥੇ ਇਸ ਪੱਤਰਕਾਰ ਨਾਲ ਕੀਤਾ। ਉਨ੍ਹਾਂ ਨੇ 84 ਵੇਲੇ ਦੇ ਦਿਲ ਕੰਬਾਊ ਹਾਲਾਤਾਂ ਨੂੰ ਆਪਣੇ ਜ਼ਿਹਨ ਵਿਚ ਉਤਾਰਦਿਆਂ ਆਖਿਆ ਹੈ ਉਨ੍ਹਾਂ ਹਜ਼ਾਰਾਂ ਬੇਦੋਸ਼ੇ ਸਿੱਖ ਪਰਿਵਾਰਾਂ ਦੀਆਂ ਉਸ ਵੇਲੇ ਪੈਦਾ ਹੋਈਆਂ ਅਵਸਥਾਵਾਂ ਨੂੰ ਬੜੇ ਨੇੜਿਓ ਹੋ ਕੇ ਵੇਖਿਆ ਹੈ। ਉਨ੍ਹਾਂ ਦੇ ਪਰਿਵਾਰ ਦੇ ਉਤੇ ਵੀ ਅਕਹਿ ਤੇ ਅਸਹਿ ਦੁੱਖ ਆਏ ਹਨ, ਪਰ ਭਾਰਤ ਦੀ ਨਿਆਂ ਪ੍ਰਣਾਲੀ ਨੇ 28 ਸਾਲ ਬੀਤ ਜਾਣ ਬਾਅਦ ਵੀ ਇਨ੍ਹਾਂ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇ ਕੇ ਇਕ ਤਰ੍ਹਾਂ ਭਾਰਤ ਦੀ ਨਿਆਂ ਪ੍ਰਣਾਲੀ ਉਤੇ ਕਲੰਕ ਲਾਇਆ ਹੈ। ਇਸ ਕਲੰਕ ਦੇ ਚਰਚੇ ਹੁਣ ਭਾਰਤ ਤੋਂ ਬਾਹਰਲੇ ਦੇਸ਼ਾਂ ਦੀਆਂ ਪਾਰਲੀਮੈਂਟਾਂ ਦੇ ਵਿਚ ਵੀ ਹੋਣ ਲੱਗੇ ਹਨ। ਜਿੰਨ ਚਿਰਾਗੋਂ ਸੇ ਤੁਅਸਬ ਕਾ ਧੂੰਆਂ ਉੱਠਤਾ ਹੈ , ਉੱਨ ਚਿਰਾਗੋਂ ਕੋ ਬੁਝਾ , ਤੋ ਉਜਾਲੇ ਹੋਂਗੇ........... ਲੇਖ / ਲਾਲ ਸਿੰਘ ਦਸੂਹਾ
ਇਨ੍ਹਾਂ ਦਿਨ੍ਹਾਂ ਵਿੱਚ ਫਿਜ਼ਾ ਦੁਸਹਿਰੇ-ਦੀਵਾਲੀ ਦੇ ਜ਼ਸ਼ਨਾਂ ਨਾਲ ਗੜੁੱਚ ਹੈ । ਇਤਿਹਾਸ-ਮਿਥਿਹਾਸ ਦੀ ਇਕ ਚਿਰੋਕੀ ਘਟਨਾ ਮਨੁੱਖ ਨੂੰ ਚੰਗੇਰਾ ਬਨਾਉਣ ਲਈ ਦੇ ਮੰਤਵ ਨਾਲ ਕਲਮਬੱਧ ਹੋਈ ਅਤੇ ਅਜੇ ਵੀ ਜੀਵਤ ਹੈ । ਆਉਂਦਾ ਭਵਿੱਖ ਵੀ ਇਸ ਨੂੰ ਤੱਥ ਇਤਿਹਾਸ ਮੰਨ ਕੇ ਤੁਰਦਾ , ਉਨ੍ਹਾਂ ਸਾਰੀਆਂ ਰਸਮਾਂ ਦੇ ਅੰਗ ਸੰਗ ਹੋ ਕੇ ਤੁਰਦਾ ਰਹੇਗਾ , ਜਿਹੜੀਆਂ ਇਨ੍ਹਾਂ ਦਿਨਾਂ ਦ ਅਹਿਮੀਅਤ ਨੂੰ ਹੋਰਨਾਂ ਦਿਨਾਂ ਤਿਓਹਾਰਾਂ ਤੋਂ ਵਖਰਾਉਂਦਿਆਂ ਹਨ । ਉਨ੍ਹਾਂ ਵਿਚੋਂ ਅਹਿਮ ਹੈ ਬੁਰਾਈ ਦੇ ਪੁਤਲੇ ਸਾੜਨਾ ਤੇ ਚੰਗਿਆਈ ਦੀ ਆਮਦ ਲਈ ਦੀਪਮਾਲਾ ਕਰਨਾ ,ਪਟਾਕੇ ਚਲਾਉਣਾ । ਇਸ ਰਸਮ ਨੂੰ ਫਿਊਡਲ ਦੇ ਸਰਦਾਰੀ ਯੁੱਗ ਨਾਲੋਂ ਵੀ ਅੱਜ ਦੇ ਪੂੰਜੀ ਪਾਸਾਰ ਨੇ ਵਿਕਰਾਲ ਰੂਪ ਤੱਕ ਅਪਨਾ ਲਿਆ ਹੈ । ਇਸ ਰੂਪ ਵਿਚ ਸ਼ਰਧਾ ਨਾਲੋਂ ਵਿਖਾਵਾ ਰਸਮ ਦੀ ਰੂਹ ਪੂਰਤੀ ਨਾਲੋਂ ਕਈਆਂ ਹਾਲਤਾਂ ਵਿੱਚ ਤਾਂ ਘਾਤਕ ਵੀ ਸਿੱਧ ਹੋਣ ਤੱਕ ਚਲਿਆ ਜਾਂਦਾ ਹੈ । ਇਕ ਪਾਸੇ ਧੰਨ ਦਾ ਅਫ਼ਸੋਸ ਦਾਇਕ ਪ੍ਰਦਰਸ਼ਨ ,ਦੂਜੇ ਪਾਸੇ ਵਾਤਾਵਰਨ ਦਾ ਪ੍ਰਦੂਸ਼ਨ । ਇਹ ਦੋਨੋਂ ਵਰਤਾਰੇ ਰੋਜ਼ੀ ਰੋਟੀ ਲਈ ਆਤੁਰ ਦੇਸ਼ ਦੇ ਕਈ ਕਰੋੜ ਲੋਕਾਂ ਨੂੰ ਹੋਰ ਵੀ ਡੂੰਘੀ ਚਿੰਤਾ ‘ਚ ਡੋਬ ਦਿੰਦੇ ਹਨ । ਇਕ ਸਰਵੇਖਣ ਅਨੁਸਾਰ ਦੀਵਾਲੀ ਨੂੰ ਮੁਲਕ ਭਰ ਵਿੱਚ 50 ਅਰਬ ਰੁਪਏ ਦੇ ਪਟਾਕੇ ਚਲਾਏ ਗਏ । ਇਨ੍ਹਾਂ ਵਿਚੋਂ ਮੁੰਬਈ ਸ਼ਹਿਰ ਵਿਚ 7 ਅਰਬ ਰੁਪਏ ਅਤੇ ਦਿੱਲੀ ਸ਼ਹਿਰ ਵਿੱਚ 5 ਅਰਬ ਰੁਪਏ ਦੇ ਖਪਤ ਹੋਈ । ਇਕ ਪਾਕ ਪਵਿੱਤਰ ਰਸਮ ਨਿਭਾ ਲਈ ਏਨਾ ਸਾਰਾ ਧੰਨ ਖਰਚ ਕਰਨ ਵਾਲਿਆਂ ਵਿਚ ਸਭ ਵਰਗਾਂ ਦੇ ਲੋਕ ਸ਼ਾਮਲ ਸਨ । ਧੰਨ ਕੁਬੇਰ ਵੀ ਸ਼ਾਮਲ ਸਨ ਤੇ ਆਮ ਸਾਧਨਹੀਣ ਲੋਕ ਵੀ । ਇਨ੍ਹਾਂ ਆਮ ਸਾਧਨਹੀਣ ਲੋਕਾਂ ਲਈ ਤਾਂ ਮਨ ਦਾ ਚਾਅ ਪੂਰਾ ਕਰਨ ਵਾਲੀ ਗੱਲ ਹੀ ਸੀ , ਉੱਪਰਲਿਆਂ ਦੀ ਦੇਖਾ ਦੇਖੀ । ਵਰ੍ਹੇ ਛਿਮਾਹੀ ਪਿਛੋਂ ਕਿਧਰੇ ਪ੍ਰਸੰਨ ਚਿੱਤ ਦਿੱਸਣ ਲਈ । ਪਰ ਪੂੰਜੀਕਾਰਾਂ , ਧੰਨ ਕੁਵੇਰਾਂ , ਉਤਪਾਦਨ ਵਸੀਲਿਆਂ ਤੇ ਕਾਬਜ਼ ਵਰਗਾਂ ਸਾਹਮਣੇ ਉਦੇਸ਼ ਹੋਰ ਹੀ ਹੁੰਦੇ ਹਨ । ਹਰ ਵਰਗ ਵਾਂਗ ਉਨ੍ਹਾਂ ਵਰਗਾਂ ਦਾ ਮੰਤਵ ਕੇਵਲ ਦਿਲ ਪ੍ਰਚਾਵਾ ਨਹੀਂ ਹੁੰਦਾ । ਮਹਿਜ਼ ਰਸਮ ਨਿਭਾਈ ਨਹੀਂ ਹੁੰਦੀ । ਇਨ੍ਹਾਂ ਦਾ ਮੰਤਵ ਸਾਧਾਰਨ ਲੋਕਾਂ ਨੂੰ ਆਮ ਜਨਤਾ ਨੂੰ ਇਨ੍ਹਾਂ ਤਿਓਹਾਰਾਂ ਦੀ ਰਸਮ ਨਿਭਾਈ ਅੰਦਰ ਉਲਝਾਈ ਰੱਖਣਾ ਹੁੰਦਾ ਹੈ । ਉਨ੍ਹਾਂ ਨੂੰ ਆਪਣੇ ਆਪੇ ਤੋਂ ਦੂਰ ਰੱਖਣਾ ਹੁੰਦਾ ਹੈ । ਇਉਂ ਉਹ ਕਰਦੇ ਵੀ ਹਨ ਸਫ਼ਲਤਾ ਨਾਲ ।
ਅਨਪੜ੍ਹਤਾ ਅਤੇ ਬੇਰੁਜ਼ਗਾਰੀ ਕਾਰਨ ਬੇਵਸ ਹਨ ਨੌਜ਼ਵਾਨ ਅਤੇ ਮਾਪੇ.......... ਲੇਖ / ਅਮਨਪ੍ਰੀਤ ਸਿੰਘ ਛੀਨਾ
ਨੌਕਰੀਆਂ ਹਾਸਿਲ ਕਰਨ ਲਈ ਸਿਆਸੀ ਬਜ਼ਾਰ ਵਿੱਚ ਲਗਦੀਆਂ ਹਨ ਕਰੋੜਾਂ ਰੁਪਏ ਦੀਆਂ ਬੋਲੀਆਂ
ਇਕਵੀਂ ਸਦੀ ਵਿੱਚ ਉਹ ਕਿਹੜੇ ਬਦਨਸੀਬ ਮਾਂ-ਬਾਪ ਹੋਣਗੇ ਜੋ ਇਹ ਤਮੰਨਾ ਰੱਖਦੇ ਹੋਣ ਕਿ ਉਹਨਾਂ ਦਾ ਬੱਚਾ ਇਸ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਅਨਪੜ੍ਹ ਜਾਂ ਬੇਰੁਜ਼ਗਾਰ ਰਹਿ ਜਾਵੇ । ਵਧਦੀ ਆਬਾਦੀ ਅਤੇ ਮਹਿੰਗਾਈ ਨੇ ਆਮ-ਆਦਮੀ ਦੀ ਕਮਰ ਤੋੜੀ ਹੋਈ ਹੈ ਅਤੇ ਸਰਕਾਰਾਂ ਵੀ ਆਪਣੇ ਮੁੱਢਲੇ ਫ਼ਰਜਾਂ ਤੋਂ ਕੰਨੀ ਕਤਰਾਉਂਦੀਆਂ ਫਿਰਦੀਆਂ ਹਨ । ਜਿਸ ਨਾਲ ਆਮ-ਆਦਮੀ ਦਾ ਬੱਚਾ ਜਾਂ ਤਾ ਮੁੱਢਲੀ-ਸਿਖਿਆ ਲੈਣ ਤੋਂ ਵਾਂਝਾ ਰਹਿ ਜਾਂਦਾ ਹੈ ਜਾਂ
ਪੜ੍ਹ-ਲਿੱਖ ਕੇ ਬੇਰੁਜਗਾਰ ਹੋ ਜਾਂਦਾ ਹੈ । ਆਉ ਇਸ ਲੇਖ ਰਾਹੀਂ ਇਹ ਜਾਨਣ ਦੀ ਕੋਸ਼ਿਸ ਕਰੀਏ ਕਿ ਉਹ ਕਿਹੜੇ ਹਾਲਾਤ ਹਨ ਜਿਨਾਂ ਸਦਕਾ ਮਾਂ-ਬਾਪ ਬੇਵਸ ਅਤੇ ਬੱਚੇ ਅਨਪੜ੍ਹ ਜਾਂ ਬੇਰੁਜ਼ਗਾਰ ਹੋ ਕੇ ਆਪਣੀ ਜ਼ਿੰਦਗੀ ਗੁਰਬਤ ਵਿੱਚ ਬਤੀਤ ਕਰ ਰਹੇ ਹਨ ।
ਜਸਪਾਲ ਭੱਟੀ ਨਾਲ ਮੇਰੀ ਅੰਤਿਮ ਸਾਂਝ……… ਅਭੁੱਲ ਯਾਦਾਂ / ਮਿੰਟੂ ਬਰਾੜ
ਸਾਡੀ ਜ਼ਿੰਦਗੀ 'ਚ ਕੁਝ ਇਕ ਵਰਤਾਰੇ ਇਹੋ ਜਿਹੇ ਹੁੰਦੇ ਹਨ, ਜੋ ਵਾਪਰਨ ਤੋਂ ਬਾਅਦ ਹੀ ਸਾਨੂੰ ਸਮਝ ਆਉਂਦੇ ਹਨ। ਇਨ੍ਹਾਂ ਵਿਚੋਂ ਇਕ ਵਰਤਾਰਾ ਇਹ ਹੈ ਕਿ ਸਾਨੂੰ ਜਦੋਂ ਕੋਈ ਛੱਡ ਕੇ ਜਾਂਦਾ ਹੈ ਤਾਂ ਉਸ ਤੋਂ ਬਾਅਦ ਸਾਨੂੰ ਪਤਾ ਲਗਦਾ ਕਿ ਅਸੀਂ ਕਿਸ ਹੱਦ ਤੱਕ ਉਸ ਇਨਸਾਨ ਨੂੰ ਚਾਹੁੰਦੇ ਸੀ। ਬੱਸ ਇਹੋ ਕੁਝ ਜਸਪਾਲ ਭੱਟੀ ਹੋਰਾਂ ਨੂੰ ਚਾਹੁਣ ਵਾਲਿਆਂ ਨਾਲ ਵਾਪਰਿਆ। ਉਨ੍ਹਾਂ ਦੇ ਚਲੇ ਜਾਣ ਨਾਲ ਦੁਨੀਆਂ ਭਰ 'ਚ ਉਨ੍ਹਾਂ ਨੂੰ ਚਾਹੁਣ ਵਾਲੇ ਠੱਗੇ-ਠੱਗੇ ਜਿਹੇ ਮਹਿਸੂਸ ਕਰ ਰਹੇ ਹਨ।ਗੱਲ ਜਸਪਾਲ ਭੱਟੀ ਹੋਰਾਂ ਨਾਲ ਆਪਣੀ ਸਾਂਝ ਤੋਂ ਸ਼ੁਰੂ ਕਰਨੀ ਚਾਹਾਂਗਾ। ਉਨ੍ਹਾਂ ਨੂੰ ਮੈਂ ਤਕਰੀਬਨ ਅੱਸੀ ਦੇ ਦਹਾਕੇ ਤੋਂ ਜਾਣਦਾ ਤੇ ਪ੍ਰਸੰਸਕ ਹਾਂ, ਜਦੋਂ ਹਾਲੇ ਬਲੈਕ ਐਂਡ ਵਾਈਟ ਟੀ.ਵੀ. ਦਾ ਜ਼ਮਾਨਾ ਸੀ। ਪਰ ਅਫ਼ਸੋਸ ਕਦੇ ਉਨ੍ਹਾਂ ਨੂੰ ਮਿਲ ਨਹੀਂ ਸਕਿਆ। ਉਨ੍ਹਾਂ ਨਾਲ ਮੇਰੀ ਗੱਲਬਾਤ ਦੀ ਜੋ ਸਾਂਝ ਪਈ, ਉਸ ਦੀ ਉਮਰ ਸਿਰਫ਼ ਤਿੰਨ ਦਿਨ ਹੀ ਰਹੀ। ਨਾ ਕਦੇ ਸੋਚਿਆ ਸੀ, ਨਾ ਕਦੇ ਉਮੀਦ ਹੀ ਸੀ ਕਿ ਉਨ੍ਹਾਂ ਨਾਲ ਇੰਝ ਸਾਂਝ ਪਵੇਗੀ। ਜਿਸ ਵਕਤ ਉਨ੍ਹਾਂ ਨਾਲ ਗੱਲ ਹੋਈ, ਮੈਂ ਆਪਣੇ ਆਪ ਨੂੰ ਬੜਾ ਖ਼ੁਸ਼ਨਸੀਬ ਸਮਝਿਆ । ਮੈਂ ਉਨ੍ਹਾਂ ਦੇ ਇਕ ਹਾਸਰਸ ਕਲਾਕਾਰ ਹੋਣ ਕਰ ਕੇ ਮੁਰੀਦ ਘੱਟ ਤੇ ਉਨ੍ਹਾਂ ਦੀ ਉਸਾਰੂ ਸੋਚ ਅਤੇ ਬੇਬਾਕਪੁਣੇ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ। ਮੇਰੀ ਖ਼ੁਸ਼ੀ ਸਿਰਫ਼ ਤਿੰਨ ਦਿਨ ਰਹੀ ਤੇ ਉਹ ਇਸ ਫ਼ਾਨੀ ਜਹਾਨ ਨੂੰ ਹਸਾਉਂਦੇ ਹਸਾਉਂਦੇ ਅਚਾਨਕ ਰੁਆ ਕੇ ਰੁਖ਼ਸਤ ਹੋ ਗਏ। ਹੁਣ ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਸਿਰਫ਼ ਤਿੰਨ ਦਿਨਾਂ ਦੀ ਇਹ ਸਾਂਝ ਮੇਰੇ ਦੁੱਖ ਨੂੰ ਹੋਰ ਵਧਾਉਣ ਲਈ ਸੀ।
ਵਿਛੜਿਆਂ ਨੂੰ ਮੇਲਣਹਾਰ ਪੰਜਾਬੀ ਸੱਥ ਵਾਲੇ.......... ਲੇਖ / ਚਰਨਜੀਤ ਕੌਰ ਧਾਲੀਵਾਲ ਸੈਦੋਕੇ, ਜਰਮਨੀ
ਪ੍ਰਦੇਸਾਂ ਵਿੱਚ ਆਉਣ ਤੋਂ ਬਾਅਦ ਸਾਡੇ ਕੋਈ ਆਪਣੇ ਗੁਆਚ ਗਏ ਸੀ ਜੋ ਤੁਹਾਡੀ ਪੰਜਾਬੀ ਸੱਥ ਵਿੱਚ ਬੈਠੇ ਮਿਲੇਜਾਹ…! ਆਪਣੇ ਪਿਉ ਨੂੰ ਸੱਦ, ਸੱਥ ’ਚ ਬੈਠਾ ਹੋਣੈ…!
ਭੱਜ ਕੇ ਜਾਣਾਂ ਸੱਥ ਵੱਲ, ਜਿੱਥੇ ਬਜੁਰਗ, ਜੁਆਨ ਸਾਰੇ ਹੀ ਆਪੋ-ਆਪਣੇ ਰੰਗਾਂ ਵਿਚ ਮਸਤ ਹੁੰਦੇ ਸੀ। ਵਿਹਲੇ ਹੋ ਕੇ ਸੱਥਾਂ ਵਿਚ ਜਾ ਕੇ ਬੈਠ ਜਾਂਦੇ, ਜਿੱਥੋਂ ਸਾਰੇ ਪਿੰਡ ਦੀ ਖ਼ਬਰ ਇੱਕ-ਦੂਜੇ ਕੋਲ ਮੂੰਹੋਂ-ਮੂੰਹ ਪਹੁੰਚ ਜਾਂਦੀ ਸੀ। ਗ਼ਲੀ ਦੇ ਮੋੜਾਂ, ਬੋਹੜਾਂ ਦੇ ਥੱਲੇ ਜਾਂ ਧਰਮਸ਼ਾਲਾਂ ਦੇ ਵਿਚ ਜੁੜ ਕੇ ਬੈਠ ਜਾਂਦੇ ਸੀ ਬਜੁਰਗ ਅਤੇ ਮੁੰਡਿਆਂ ਦੀ ਢਾਣੀ। ਬੰਦੇ ਆਮ ਹੀ ਪਿੰਡਾਂ ਦੀਆਂ ਸੱਥਾਂ ਵਿਚ ’ਕੱਠੇ ਹੋ ਜਾਂਦੇ ਸੀ, ਜਿੱਥੋ ਤਕਰੀਬਨ ਹਰ ਬੰਦੇ ਨੂੰ ਰੋਟੀ ਖਾਣ ਲਈ ਆਵਾਜ਼ਾਂ ਵੀ ਮਾਰਨੀਆਂ ਪੈਂਦੀਆਂ ਸੀ। ਪੰਜਾਬ ਦੇ ਪਿੰਡਾਂ ਵਿੱਚ ਲੱਗਦੀਆਂ ਸੱਥਾਂ ਨੂੰ ਯਾਦ ਰੱਖਣ ਲਈ ਹੀ ਪੰਜਾਬੀ ਸੱਥ ਦੇ ਸੰਚਾਲਕ ਸ੍ਰ:ਨਿਰਮਲ ਸਿੰਘ ਲਾਂਬੜਾ ਜੀ ਨੇ ਇਹ ਨਾਮ ਲਿਆ ਹੋਵੇਗਾ, ਜਿਸ ਨੂੰ ਪੜ੍ਹਦੇ-ਸੁਣਦੇ ਸਾਡਾ ਧਿਆਨ ਆਪਣੇ ਪਿੰਡਾਂ ਦੀਆਂ ਸੱਥਾਂ ਵਿਚ ਚਲਾ ਜਾਂਦਾ ਹੈ, ਇਸ ਪੰਜਾਬੀ ਸੱਥ ਦੀਆਂ ਕਿਤਾਬਾਂ ਨੂੰ ਪੜ੍ਹਦੇ ਵਕਤ ਸੱਥ ਵਿਚ ਖੜ੍ਹੇ ਸਿਆਣੇ ਬਜੁਰਗਾਂ ਦੇ ਚਿਹਰੇ ਹੂਬਹੂ ਨਜ਼ਰ ਆ ਜਾਂਦੇ ਹਨ, ਮੈਂ ਆਪਣੇ ਪਿਤਾ ਜੀੰ ਨੂੰ ਆਖਰੀ ਵਾਰ ਸੱਥ ਵਿਚ ਬੈਠੇ ਹੀ ਛੱਡ ਕੇ ਆਈ ਸੀ, ਜਿੱਥੇ ਉਹ ਮੇਰਾ ਸਿਰ ਪਲੋਸ ਕੇ ਉਸ ਸੱਥ ਵਿਚੋਂ ਚਲੇ ਗਏ।
ਢਿੱਡ ਦੀ ਅੱਗ ਨੇ ਸਰਕਾਰੀ ਦਾਅਵੇ ਕੀਤੇ ਸੁਆਹ.......... ਲੇਖ / ਰਣਜੀਤ ਬਾਵਾ

ਪੰਜਾਬ ਅੰਦਰ ਨਰੇਗਾ ਸਮੇਤ ਸਰਕਾਰ ਦੇ ਲੱਖਾਂ ਅਭਿਆਨ ਹੋਏ ਮਨਫ਼ੀ60 ਹਜ਼ਾਰ ਤੋਂ ਵੱਧ ਮਜ਼ਦੂਰ ਇਸ ਵਾਰ ਆਪਣੇ ਘਰ ਤੋਂ ਬਾਹਰ ਦੇਖਣਗੇ ਦਿਵਾਲੀ
ਬੇਸ਼ੱਕ ਕੇਂਦਰ ਸਰਕਾਰ ਨੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਆਪਣੇ ਪਿੰਡ ਵਿੱਚ ਹੀ ਰੁਜ਼ਗਾਰ ਮੁਹੱਈਆਂ ਕਰਵਾਉਣ ਲਈ ਨਰੇਗਾ ਸਕੀਮ ਸ਼ੁਰੂ ਕੀਤੀ ਸੀ । ਪਰ ਕੇਂਦਰ ਸਰਕਾਰ ਦੀ ਇਸ ਸਕੀਮ ਪ੍ਰਤੀ ਪੰਜਾਬ ਸਰਕਾਰ ਵੱਲੋਂ ਜਿ਼ਆਂਦਾ ਉਤਸ਼ਾਹ ਨਾ ਦਿਖਾਉਣਾ ਅਤੇ ਪੰਜਾਬ ਦੀਆਂ ਜਿ਼ਆਦਾਂਤਰ ਪੰਚਾਇਤਾਂ ਵੱਲੋਂ ਇਸ ਸਕੀਮ ਪ੍ਰਤੀ ਨਾਂਹ ਪੱਖੀ ਰਵੱਈਏ ਕਾਰਨ ਖੁਸ਼ਹਾਲ ਸਮਝੇ ਜਾਂਦੇ ਸੂਬੇ "ਪੰਜਾਬ" ਦੇ ਮਜ਼ਦੂਰ ਬਿਹਾਰ , ਬੰਗਾਲ ਦੇ ਮਜ਼ਦੂਰਾਂ ਵਾਂਗ ਆਪਣੀ ਦੋ ਵੇਲੇ ਦੀ ਰੋਟੀ ਦੇ ਫਿ਼ਕਰ ਅੱਗੇ ਆਪਣੇ ਹੀ ਸੂਬੇ ਵਿੱਚ ਪ੍ਰਵਾਸੀ ਮਜ਼ਦੂਰਾਂ ਵਾਂਗ ਹਿਜਰਤ ਕਰਨ ਲਈ ਮਜ਼ਬੂਰ ਹਨ । ਸਰਕਾਰ ਵੱਲੋਂ ਕੀਤੇ ਜਾਂਦੇ ਦਾਅਵੇ, ਦਿੱਤੇ ਜਾਂਦੇ ਲਾਲਚ ਅਤੇ ਚਲਾਏ ਜਾਂਦੇ ਅਭਿਆਨ ਅੱਜ ਪੰਜਾਬ ਵਿੱਚ ਮਨਫ਼ੀ ਹੋਏ ਦਿਸ ਰਹੇ ਹਨ, ਜਿਸ ਦੀ ਤਾਜ਼ਾ ਮਿਸਾਲ ਅੱਜ-ਕੱਲ੍ਹ ਪੰਜਾਬ ਦੇ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਆਮ ਦੇਖਣ ਨੂੰ ਮਿਲ ਸਕਦੀ ਹੈ।
ਇਸ ਦੇਸ਼ ਵਿੱਚ ਧਰਮ ਵਿਖਾਇਆ ਜਾਂਦਾ ਹੈ ਪਰ ਕਮਾਇਆ ਨਹੀਂ ਜਾਂਦਾ: ਸਭਰਾ……… ਕਿਰਪਾਲ ਸਿੰਘ
ਇਸ ਦੇਸ਼ ਵਿੱਚ ਧਰਮੀ ਹੋਣ ਦਾ ਵਿਖਾਵਾ ਤਾਂ ਬਹੁਤ ਕੀਤਾ ਜਾਂਦਾ ਹੈ ਪਰ ਧਰਮ ਕਮਾਇਆ ਨਹੀਂ ਜਾਂਦਾ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੌਰਾਨ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋ: ਹਰਜਿੰਦਰ ਸਿੰਘ ਸਭਰਾ ਨੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਲੋਕਾਂ ਦਾ ਧਰਮ ਵੱਲੋਂ ਸੱਖਣਾ ਹੋਣਾ ਹੀ ਮੁੱਖ ਕਾਰਣ ਹੈ ਕਿ ਇੱਥੋਂ ਦੇ ਲੋਕਾਂ ਨੂੰ ਧਰਮ ਸਿਖਾਉਣ ਲਈ ਇਸ ਦੇਸ਼ ਵਿੱਚ ਸਭ ਤੋਂ ਵੱਧ ਰਿਸ਼ੀਮੁਨੀ ਤੇ ਪੀਰ ਫ਼ਕੀਰ ਪੈਦਾ ਹੋਏ ਜਿਨ੍ਹਾਂ ਨੇ ਆਪਣੇ ਆਪਣੇ ਨਵੇਂ ਧਰਮ ਚਲਾਏ ਪਰ ਬਦਕਿਸਮਤੀ ਹੈ ਕਿ ਲੋਕਾਂ ਵਿੱਚ ਧਾਰਮਿਕਤਾ ਫਿਰ ਵੀ ਸਭ ਤੋਂ ਘੱਟ ਹੈ। ਸਿਰਫ ਖਾਸ ਕਿਸਮ ਦਾ ਲਿਬਾਸ ਪਹਿਨ ਕੇ ਅਤੇ ਧਰਮ ਦੇ ਨਾ ’ਤੇ ਮਿਥੇ ਗਏ ਕਰਮਕਾਂਡ ਕਰਕੇ ਜਾਂ ਮਿਥੇ ਗਏ ਮੰਤਰ ਪੜ੍ਹ ਕੇ ਹੀ ਬੰਦਾ ਧਰਮੀ ਨਹੀਂ ਬਣ ਜਾਂਦਾ ਬਲਕਿ ਉਹ ਬੰਦਾ ਹੀ ਧਰਮੀ ਹੋ ਸਕਦਾ ਹੈ ਜੋ ਧਾਰਮਿਕ ਤੰਗਦਿਲੀ ਤੋਂ ਉਪਰ ਉੱਠ ਕੇ ਦੂਸਰੇ ਧਰਮ ਦੇ ਮੰਨਣ ਵਾਲੇ ਵਿਆਕਤੀਆਂ ਵਿੱਚ ਵੀ ਇੱਕ ਹੀ ਰੱਬ ਦੀ ਜੋਤ ਮਹਿਸੂਸ ਕਰਦਾ ਹੋਇਆ ਸਭ ਧਰਮਾਂ ਵਾਲਿਆਂ ਦਾ ਸਤਿਕਾਰ ਕਰੇ, ਹਰ ਇਕ ਨੂੰ ਆਪਣੇ ਧਾਰਮਿਕ ਅਕੀਦੇ ਨਿਭਾਉਣ ਦੀ ਅਜਾਦੀ ਦਾ ਹਾਮੀ ਹੋਵੇ, ਹਰ ਮਜ਼ਲੂਮ ਦਾ ਸਮਰੱਥਨ ਤੇ ਜਰਵਾਣੇ ਦਾ ਵਿਰੋਧ ਕਰੇ, ਜਾਤਪਾਤ ਤੇ ਊਚਨੀਚ ਦੇ ਭਿੰਨਭੇਵ ਤੋਂ ਉਪਰ ਉਠ ਕੇ ਸਭ ਨੂੰ ਬਰਾਬਰ ਦੇ ਹੱਕ ਮਾਨਣ ਦੀ ਅਜਾਦੀ ਦਿੰਦਿਆਂ ਨਾ ਕਿਸੇ ਦਾ ਹੱਕ ਮਾਰੇ ਤੇ ਨਾਂਹ ਹੀ ਆਪਣਾ ਹੱਕ ਕਿਸੇ ਨੂੰ ਖੋਹਣ ਦੀ ਇਜ਼ਾਜਤ ਦੇਵੇ, ਨਾਂਹ ਕਿਸੇ ਤੇ ਜ਼ੁਲਮ ਕਰੇ ਤੇ ਨਾਂਹ ਕਿਸੇ ਦਾ ਜ਼ੁਲਮ ਸਹਿਣ ਲਈ ਤਿਆਰ ਹੋਵੇ, ਨਾਂਹ ਕਿਸੇ ਨੂੰ ਡਰਾਵੇ ਤੇ ਨਾਂਹ ਡਰਾਉਣ ਦਾ ਯਤਨ ਕਰੇ, ਨਾਂਹ ਕਿਸੇ ਨੂੰ ਗੁਲਾਮ ਬਣਾਉਣ ਦਾ ਯਤਨ ਕਰੇ ਤੇ ਨਾਂਹ ਕਿਸੇ ਦੀ ਗੁਲਾਮੀ ਕਬੂਲ ਕਰਨ ਲਈ ਤਿਆਰ ਹੋਵੇ। ਨਾਂਹ ਕਿਸੇ ਦੇ ਧਾਰਮਕ ਅਕੀਦੇ ਤੇ ਜੀਵਨ ਢੰਗ ਵਿੱਚ ਦਖ਼ਲ ਅੰਦਾਜ਼ੀ ਕਰੇ ਤੇ ਨਾਂਹ ਹੀ ਦੂਸਰੇ ਦੀ ਦਖ਼ਲ ਅੰਦਾਜ਼ੀ ਪ੍ਰਵਾਨ ਕਰੇ। ਪਰ ਆਪਣੇ ਆਪ ਨੂੰ ਧਾਰਮਿਕ ਕਹਾਉਣ ਵਾਲਾ ਬੇਸ਼ੱਕ ਬਾਦਸ਼ਹ ਹੋਵੇ ਜਾਂ ਧਾਰਮਿਕ ਆਗੂ ਹੋਣ ਉਹ ਧਰਮੀ ਹੋਣ ਦਾ ਦਾਅਵਾ ਕਰਨ ਦੇ ਬਾਵਯੂਦ ਤੰਗਦਿਲੀ ਦੇ ਮਾਲਕ ਹੀ ਹਨ ਤੇ ਇਸੇ ਤੰਗਦਿਲੀ ਦੇ ਕਾਰਣ ਉਹ ਦੂਸਰੇ ਧਰਮ ਨੂੰ ਸਹਿਨ ਨਹੀਂ ਕਰਦੇ। ਇਹ ਔਰੰਗਜ਼ੇਬ ਦੀ ਤੰਗਦਿਲੀ ਹੀ ਸੀ ਕਿ ਉਸ ਨੂੰ ਹਿੰਦੂਆਂ ਦੇ ਮੱਥੇ ’ਤੇ ਲੱਗਿਆ ਟਿੱਕਾ ਤੇ ਗਲ਼ ਵਿੱਚ ਜਨੇਊ ਪਹਿਨਣਾ ਪ੍ਰਵਾਨ ਨਹੀਂ ਸੀ। ਜਿਹੜੇ ਹਿੰਦੂ ਆਪਣੇ ਧਾਰਮਿਕ ਅਕੀਦਿਆਂ ਅਨੁਸਾਰ ਜੀਵਣ ਜਿਊਣਾ ਚਾਹੁੰਦੇ ਸਨ ਉਨ੍ਹਾਂ ਲਈ ਤਿਲਕ ਜੰਝੂ ਉਤਾਰ ਕੇ ਮੁਸਲਮਾਨ ਬਣ ਜਾਣ ਜਾਂ ਮੌਤ ਵਿੱਚੋਂ ਇਕ ਪ੍ਰਵਾਨ ਕਰਨ ਦਾ ਸ਼ਾਹੀ ਹੁਕਮ ਚਾੜ੍ਹਿਆ ਜਾਂਦਾ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਪਣਾ ਬੇਸ਼ੱਕ ਤਿਲਕ ਜੰਝੂ ਵਿੱਚ ਕੋਈ ਵਿਸ਼ਵਾਸ਼ ਨਹੀਂ ਸੀ ਤੇ ਉਹ ਇਨ੍ਹਾਂ ਨੂੰ ਫੋਕਟ ਕਰਮ ਹੀ ਸਮਝਦੇ ਸਨ ਪਰ ਫਿਰ ਵੀ ਦੂਸਰੇ ਦੀ ਧਾਰਮਿਕ ਅਜਾਦੀ ਬਹਾਲ ਕਰਵਾਉਣ ਲਈ ਉਨ੍ਹਾਂ ਚਾਂਦਨੀ ਚੌਕ ਵਿੱਚ ਤਿਲਕ ਜੰਝੂ ਦੀ ਰਾਖੀ ਲਈ ਆਪਣੀ ਸ਼ਹਾਦਤ ਦਿੱਤੀ। ਹਨੇਰ……… ਮਿੰਨੀ ਕਹਾਣੀ / ਵਿਵੇਕ ਕੋਟ ਈਸੇ ਖਾਂ
ਪੰਡਤ ਜੀ ਨੂੰ ਸੁਬਹ ਬਜ਼ਾਰ ਵਿੱਚੋਂ ਲੰਘਦਾ ਵੇਖਿਆ ਤਾਂ ਰਾਮ ਰਾਮ ਕਹਿ ਪੁੱਛ ਲਿਆ, “ਹਾਂ ਜੀ, ਪੰਡਤ ਜੀ ! ਅੱਜ ਕਿੱਧਰ ਸਵੇਰੇ ਸਵੇਰੇ…”
“ਕੁਝ ਨੀ, ਬੱਸ ਆਹ ਲਕਸ਼ਮੀ ਨਰਾਇਣ ਮੰਦਰ ‘ਚ ਮੱਥਾ ਟੇਕ ਕੇ ਆਇਆ ਹਾਂ”, ਪੰਡਤ ਜੀ ਨੇ ਸੰਖੇਪ ਜਿਹਾ ਉਤਰ ਦਿੱਤਾ।
ਪੰਡਤ ਜੀ ਤੁਸੀ ਤਾਂ ਆਪ ਮੇਨ ਬਜ਼ਾਰ ਵਾਲੇ ਮੰਦਰ ‘ਚ ਸੇਵਾ ਕਰਦੇ ਹੋ, ਲੋਕ ਆ ਪੂਜਾ ਪਾਠ ਕਰਦੇ ਨੇ, ਚੜ੍ਹਾਵਾ ਵੀ ਚੜ੍ਹਦਾ ਐ, ਤਹਾਨੂੰ ਵੀ ਵਾਹਵਾ ਦਾਨ ਦੱਖਣਾ ਹੋ ਜਾਂਦੀ ਏ, ਲੋਕ ਤੁਹਾਡੇ ਕੋਲ ਆਉਂਦੇ ਨੇ ਤੇ ਤੁਸੀ ਅਗਾਂਹ… ਇਹ ਕੀ ਚੱਕਰ, ਰੱਬ ਤਾਂ ਹਰ…”, ਅਜੇ ਮੇਰੇ ਮੂੰਹ ‘ਚ ਏਨੀ ਗੱਲ ਹੀ ਸੀ ਕਿ ਪੰਡਤ ਜੀ ਪਹਿਲਾਂ ਹੀ ਬੋਲ ਪਏ, “… ਇਹ ਗੱਲ ਨਹੀਂ”, ਪੰਡਤ ਜੀ ਨੇ ਲਾਲ ਸਾਫੇ ਨਾਲ ਮੂੰਹ ਤੇ ਆਏ ਪਸੀਨੇ ਨੂੰ ਸਾਫ ਕਰਦੇ ਹੋਏ ਕਿਹਾ, “ਲਕਸ਼ਮੀ ਨਰਾਇਣ ਮੰਦਰ ਦੀ ਮਾਨਤਾ ਜ਼ਿਆਦਾ ਏ, ਤੈਨੂੰ ਪਤਾ ਈ ਐ, ਉਥੇ ਜੋ ਯਾਚਨਾ ਕਰੋ ਪੂਰੀ ਹੁੰਦੀ ਐ । ਮੇਰੇ ਤੇ ਵੀ ਅੱਜ ਕੱਲ ਇੱਕ ਕਸ਼ਟ ਚੱਲ ਰਿਹਾ ਹੈ।ਇੰਝ ਲੱਗਦਾ ਜਿਵੇਂ ਪੈਰ ‘ਚ ਚੱਕਰ ਹੋਵੇ।ਉਥੇ ਬਹਿ ਪਾਠ ਕੀਤਾ, ਮੱਥਾ ਟੇਕਿਆ ।”
“ਕੁਝ ਨੀ, ਬੱਸ ਆਹ ਲਕਸ਼ਮੀ ਨਰਾਇਣ ਮੰਦਰ ‘ਚ ਮੱਥਾ ਟੇਕ ਕੇ ਆਇਆ ਹਾਂ”, ਪੰਡਤ ਜੀ ਨੇ ਸੰਖੇਪ ਜਿਹਾ ਉਤਰ ਦਿੱਤਾ।
ਪੰਡਤ ਜੀ ਤੁਸੀ ਤਾਂ ਆਪ ਮੇਨ ਬਜ਼ਾਰ ਵਾਲੇ ਮੰਦਰ ‘ਚ ਸੇਵਾ ਕਰਦੇ ਹੋ, ਲੋਕ ਆ ਪੂਜਾ ਪਾਠ ਕਰਦੇ ਨੇ, ਚੜ੍ਹਾਵਾ ਵੀ ਚੜ੍ਹਦਾ ਐ, ਤਹਾਨੂੰ ਵੀ ਵਾਹਵਾ ਦਾਨ ਦੱਖਣਾ ਹੋ ਜਾਂਦੀ ਏ, ਲੋਕ ਤੁਹਾਡੇ ਕੋਲ ਆਉਂਦੇ ਨੇ ਤੇ ਤੁਸੀ ਅਗਾਂਹ… ਇਹ ਕੀ ਚੱਕਰ, ਰੱਬ ਤਾਂ ਹਰ…”, ਅਜੇ ਮੇਰੇ ਮੂੰਹ ‘ਚ ਏਨੀ ਗੱਲ ਹੀ ਸੀ ਕਿ ਪੰਡਤ ਜੀ ਪਹਿਲਾਂ ਹੀ ਬੋਲ ਪਏ, “… ਇਹ ਗੱਲ ਨਹੀਂ”, ਪੰਡਤ ਜੀ ਨੇ ਲਾਲ ਸਾਫੇ ਨਾਲ ਮੂੰਹ ਤੇ ਆਏ ਪਸੀਨੇ ਨੂੰ ਸਾਫ ਕਰਦੇ ਹੋਏ ਕਿਹਾ, “ਲਕਸ਼ਮੀ ਨਰਾਇਣ ਮੰਦਰ ਦੀ ਮਾਨਤਾ ਜ਼ਿਆਦਾ ਏ, ਤੈਨੂੰ ਪਤਾ ਈ ਐ, ਉਥੇ ਜੋ ਯਾਚਨਾ ਕਰੋ ਪੂਰੀ ਹੁੰਦੀ ਐ । ਮੇਰੇ ਤੇ ਵੀ ਅੱਜ ਕੱਲ ਇੱਕ ਕਸ਼ਟ ਚੱਲ ਰਿਹਾ ਹੈ।ਇੰਝ ਲੱਗਦਾ ਜਿਵੇਂ ਪੈਰ ‘ਚ ਚੱਕਰ ਹੋਵੇ।ਉਥੇ ਬਹਿ ਪਾਠ ਕੀਤਾ, ਮੱਥਾ ਟੇਕਿਆ ।”
ਬੇ-ਆਸਰਿਆਂ ਦਾ ਆਸਰਾ;ਸੰਤ ਬਾਬਾ ਮੋਹਨ ਸਿੰਘ ਜੀ.......... ਸ਼ਰਧਾਂਜਲੀ / ਰਣਜੀਤ ਸਿੰਘ ਪ੍ਰੀਤ
18 ਅਕਤੂਬਰ ਬਰਸੀ ’ਤੇ

ਇਸ ਦੁਨੀਆਂ ਉਤੇ ਬਹੁ-ਗਿਣਤੀ ਲੋਕ ਅਜਿਹੇ ਹਨ, ਜੋ ਖਾ-ਪੀ ਕੇ ਸੌਂ ਜਾਂਦੇ ਹਨ, ਸੁਪਨੇ ਵੇਖ ਲੈਂਦੇ ਹਨ । ਇਹ ਲੋਕ ਇਸ ਧਰਤੀ ਲਈ ਬੋਝ ਹਨ । ਪਰ ਇਹਨਾਂ ਤੋਂ ਉਲਟ ਕੁਝ ਅਜਿਹੇ ਵਿਅਕਤੀ ਵੀ ਹਨ, ਜੋ ਦੀਨ-ਦੁਖੀਆਂ ਦੀ ਸੇਵਾ ਸੰਭਾਲ ਕਰਦੇ ਅਤੇ ਆਪ ਭੁੱਖੇ-ਪਿਆਸੇ ਰਹਿ ਕੇ, ਨਿੱਜ ਤੋਂ ਸਮੂਹਕ ਵੱਲ ਤੱਕਣ ਵਾਲੇ ਹਨ, ਇਹੀ ਬਾਬਾ, ਸੰਤ ਜਾਂ ਮਹਾਂਪੁਰਸ਼ ਅਖਵਾਉਦੇ ਹਨ ਅਤੇ ਇਹੋ-ਜਿਹੀ ਸ਼ਖ਼ਸ਼ੀਅਤ ਦੇ ਮਾਲਿਕ ਹੀ ਸਨ ਬੇ ਸਹਾਰਿਆਂ ਦੇ ਸਹਾਰਾ ਬਾਬਾ ਮੋਹਨ ਸਿੰਘ ਜੀ ।
ਜਿਹਨਾਂ ਨੇ ਭਗਤ ਪੂਰਨ ਸਿੰਘ ਜੀ ਵਾਂਗ ਹੀ ਦੇਸ਼ ਦੀ ਵੰਡ ਅਤੇ ਖ਼ੂਨ-ਖ਼ਰਾਬੇ ਨੂੰ ਅੱਖ਼ੀ ਵੇਖਿਆ ਅਤੇ ਪਿੰਡੇ ‘ਤੇ ਹੰਢਾਇਆ ਸੀ । ਮਾਤਾ ਕਰਮ ਕੌਰ ਅਤੇ ਪਿਤਾ ਕੱਥਾ ਸਿੰਘ ਦੇ ਘਰ 1891 ਨੂੰ ਪਾਕਿਸਤਾਨ ਵਿੱਚ ਜਨਮੇ ਸੰਤ ਬਾਬਾ ਮੋਹਣ ਸਿੰਘ ਜੀ ਨੇ ਮਾਪਿਆਂ ਦੇ ਵਿਛੋੜੇ ਵਾਲੇ ਦਰਦ ਦੀ ਕਸਕ ਨੂੰ ਦਿਲ-ਦਿਮਾਗ ਵਿੱਚ ਸਾਂਭਦਿਆਂ ਭਗਤ ਪੂਰਨ ਸਿੰਘ ਵਾਂਗ ਹੀ ਦੀਨ-ਦੁਖੀਆਂ, ਬਿਮਾਰ - ਅਪਾਹਜ ਸ਼ਰਨਾਰਥੀਆਂ ਦੀ ਕੈਪਾਂ ਵਿੱਚ ਸੇਵਾ ਸੰਭਾਲ ਕੀਤੀ । ਫਿਰ ਕੁਝ ਸਮਾਂ ਜਿਲ੍ਹਾ ਕਪੂਰਥਲਾ ਦੇ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਵੀ ਸੇਵਾ ਕਾਰਜਾਂ ਵਿੱਚ ਜੁਟੇ ਰਹੇ । ਭਗਤ ਪੂਰਨ ਸਿੰਘ ਜੀ ਨਾਲ ਹੋਈ ਮੁਲਾਕਾਤ ਨੇ ਉਹਨਾਂ ਦੀ ਜ਼ਿੰਦਗੀ ਦੇ ਅਰਥ ਹੀ ਬਦਲ ਦਿੱਤੇ ਅਤੇ ਉਹ ਪਟਿਆਲਾ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਰਹਿਣ ਸਮੇਂ, ਜਦੋਂ ਕਿਸੇ ਲਾ-ਵਾਰਸ ਨੂੰ ਜਾਂ ਦਿਮਾਗੀ ਮਰੀਜ਼ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਭਗਤ ਜੀ ਕੋਲ ਲਿਜਾਂਦੇ ਅਤੇ ਉਥੇ ਜਗ੍ਹਾ ਦੀ ਘਾਟ ਹੋਣ ਸਦਕਾ, ਵਾਪਸ ਲਿਆਉਂਣਾ ਪੈਂਦਾ ਤਾਂ ਬੜੀ ਮੁਸ਼ਕਲ ਹੁੰਦੀ । ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਵੀ ਅਪਾਹਜ, ਲਾ-ਵਾਰਸ ਆਉਂਦੇ, ਬਾਬਾ ਜੀ ਉਹਨਾਂ ਨੂੰ ਸੰਭਾਲਦੇ ਅਤੇ ਆਪ ਲੰਗਰ ਛਕਾਉਂਦੇ । ਇਹ ਵੇਖ, ਗੁਰਦੁਆਰਾ ਸਾਹਿਬ ਦੇ ਤਤਕਲੀਨ ਮੈਨੇਜਰ ਨੇ ਸੁਝਾਅ ਦਿੱਤਾ ਕਿ ਉਹ ਏਥੇ ਪਟਿਆਲਾ ਵਿਖੇ ਹੀ ਅਜਿਹੇ ਲੋਕਾਂ ਨੂੰ ਸੰਭਾਲਣਾ ਸ਼ੁਰੂ ਕਰ ਲੈਣ ।
ਪੰਜਾਬੀ ਕੌਮ ਦੀ ਸਾਂਝੀ ਵਿਰਾਸਤ / ਇਕ ਪੱਖ.......... ਕੇਹਰ ਸ਼ਰੀਫ਼
ਆਪਣੀ ਜਨਮ ਭੁਮੀ ਨੂੰ ਹਰ ਮਨੁੱਖ ਹੀ ਦਿਲੋਂ ਪਿਆਰ ਕਰਦਾ ਹੈ। ਅਸੀਂ ਵੀ ਲਗਾਤਾਰ ਸੋਚਦੇ ਹਾਂ - ਆਪਣੀ ਸਾਂਝੀ ਪੰਜਾਬੀ ਵਿਰਾਸਤ ਬਾਰੇ, ਉਹ ਵਿਰਾਸਤ ਜੋ ਮਿਹਨਤੀ ਤੇ ਕਿਰਤੀ ਲੋਕਾਂ ਅਤੇ ਸੂਰਮਿਆਂ ਦੀ ਵਿਰਾਸਤ ਹੈ ਜੋ ਆਪਣੇ ਪਿਆਰੇ ਪੰਜਾਬ ਨੂੰ ਪਿਆਰ ਕਰਨ ਵਾਲਿਆਂ ਦੀ ਵਿਰਾਸਤ ਹੈ, ਇਸ ਬਾਰੇ ਪੰਜਾਬ ਦੀਆਂ ਸਿਫਤਾਂ ਕਰਨ ਵਾਲੇ ਪੰਜਾਬੀ ਪਿਆਰੇ ਕਵੀ ਧਨੀ ਰਾਮ ਚਾਤ੍ਰਿਕ ਦੀਆਂ ਬੜੀ ਦੇਰ ਪਹਿਲਾਂ ਲਿਖੀਆਂ ਕੁੱਝ ਸਤਰਾਂ ਪੇਸ਼ ਹਨ । ਉਸਨੇ ਲਿਖਿਆ ਸੀ :
ਐ ਪੰਜਾਬ ਕਰਾਂ ਕੀ ਸਿਫਤ ਤੇਰੀ, ਸ਼ਾਨਾਂ ਦੇ ਸਭ ਸਾਮਾਨ ਤੇਰੇ।
ਜਲ ਪੌਣ ਤੇਰੇ ਹਰਿਔਲ ਤੇਰੀ, ਦਰਿਆ, ਪਰਬਤ ਮੈਦਾਨ ਤੇਰੇ।
ਭਾਰਤ ਦੇ ਸਿਰ ’ਤੇ ਛਤਰ ਤੇਰਾ, ਤੇਰੇ ਸਿਰ ਛਤਰ ਹਿਮਾਲਾ ਦਾ।
ਤੇਰੇ ਮੋਢੇ ਚਾਦਰ ਬਰਫਾਂ ਦੀ ਸੀਨੇ ਵਿਚ ਸੇਕ ਜੁਆਲਾ ਦਾ।
ਐ ਪੰਜਾਬ ਕਰਾਂ ਕੀ ਸਿਫਤ ਤੇਰੀ, ਸ਼ਾਨਾਂ ਦੇ ਸਭ ਸਾਮਾਨ ਤੇਰੇ।
ਜਲ ਪੌਣ ਤੇਰੇ ਹਰਿਔਲ ਤੇਰੀ, ਦਰਿਆ, ਪਰਬਤ ਮੈਦਾਨ ਤੇਰੇ।
ਭਾਰਤ ਦੇ ਸਿਰ ’ਤੇ ਛਤਰ ਤੇਰਾ, ਤੇਰੇ ਸਿਰ ਛਤਰ ਹਿਮਾਲਾ ਦਾ।
ਤੇਰੇ ਮੋਢੇ ਚਾਦਰ ਬਰਫਾਂ ਦੀ ਸੀਨੇ ਵਿਚ ਸੇਕ ਜੁਆਲਾ ਦਾ।
ਰਿਸ਼ਤੇ .......... ਕਹਾਣੀ / ਰਿਸ਼ੀ ਗੁਲਾਟੀ, ਆਸਟ੍ਰੇਲੀਆ
“ਗੱਲ ਇਉਂ ਹੈ ਸ਼ੱਜਣ ਸਿ਼ਆਂ, ਬਈ ਸ਼ਾਡੀ ਕੁੜੀ ਨੇ ਬਥੇਰੇ ਸ਼ਾਲ ਆਪਣੇ ਦੀਦੇ ਗਾਲੇ ਨੇ ਕਿਤਾਬਾਂ ‘ਚ । ਅਸ਼ੀਂ ਵੀ ਆਪਣੇ ਵਿਤੋਂ ਵਧ ਕੇ ਅੰਨ੍ਹਾਂ ਪੈਸ਼ਾ ਰੋੜਿਐ ਓਹਦੀ ਪੜ੍ਹਾਈ ‘ਤੇ । ਰੋਜ਼ ਕੱਲੀ ਕੁੜੀ ਸ਼ਹਿਰ ਜਾਂਦੀ ਸ਼ੀ । ਘਰੇ ਆ ਕੇ ਵੀ ਅੱਧੀ ਰਾਤ ਤੱਕ ਕਿਤਾਬਾਂ ‘ਚ ਸਿ਼ਰ ਦੇਈ ਰੱਖਦੀ ਸ਼ੀ, ਤਾਂ ਕਿਤੇ ਜਾ ਕੇ ‘ਗਰੇਜੀ ਦਾ ਟੈਸ਼ਟ ਪਾਸ਼ ਹੋਇਐ । ਤਿੰਨ ਆਰੀ ਟੈਸ਼ਟ ਦਿੱਤਾ ਤਾਂ ਜਾ ਕੇ ਪੂਰੇ ਲੰਬਰ ਆਏ ਐ । ਬੱਤਰ ਸ਼ੌ ਫੀਸ਼ ਭਰੀ ਐ ਇੱਕ ਆਰੀ ਦੀ ਤੇ ਤਿੰਨ ਆਰੀ ਟੈਸ਼ਟ ਦੇਣਾ ਪਿਐ । ਇਹ ਤਾਂ ਥੋਨੂੰ ਵੀ ਪਤੈ ਬਈ ‘ਗਰੇਜੀ ਪਾਸ਼ ਕਰਨੀ ਕਿੰਨੀ ਔਖੀ ਐ, ਜੇ ਸ਼ੌਖੀ ਹੁੰਦੀ ਤਾਂ ਆਪਣੇ ਕਾਕਾ ਜੀ ਨੇ ਆਪ ਈ ਟੈਸ਼ਟ ਪਾਸ਼ ਕਰ ਲੈਣਾ ਸ਼ੀ ਤੇ ਚਲਾ ਜਾਣਾ ਸ਼ੀ ‘ਸ਼ਟ੍ਰੇਲੀਆ । ਥੋਨੂੰ ਵੀ ਸ਼ਰਦਾਰ ਜੀ ਸ਼ਾਰਾ ਈ ਗਿਆਨ ਐ ।”
“ਤੇਰੀ ਗੱਲ ਸੋਲਾਂ ਆਨੇ ਸੱਚੀ ਐ ਮਿੰਦਰਾ ! ਪਰ ਯਾਰ, ਫੇਰ ਵੀ ਗੱਲਬਾਤ ਤਾਂ ਰਾਹ ਸਿਰ ਦੀ ਚਾਹੀਦੀ ਐ । ਤੂੰ ਤਾਂ ਯਾਰ ਜਵਾਂ ਈ ਬਦਲਿਆ ਬਦਲਿਆ ਜਿਆ ਜਾਪਦੈਂ । ਸਾਡਾ ਯਾਰ ਮਿੰਦਰ ਤਾਂ ਐਂ ਤੋੜਵੀਂ ਗੱਲ ਕਰਨ ਆਲਾ ਹੈ ਈ ਨਹੀਂ ਸੀ । ਤੂੰ ਕਿਸਮਤ ਵਾਲਾ ਐ ਜੋ ਏਨੀ ਲੈਕ ਕੁੜੀ ਨਿੱਕਲੀ ਤੇਰੀ । ਪਰ ਮਾਸਟਰ ਵੀ ਤਾਂ ਸਾਡਾ ਆਪਣਾ ਬੰਦਾ ਐ । ਤੈਨੂੰ ਪਤਾ ਈ ਐ ਪਈ ਮੁੰਡਾ ਤਾਂ ਏਹਦਾ ਵੀ ਬਹੁਤ ਲੈਕ ਐ, ਬੜਾ ਸ਼ਰੀਫ਼ ਤੇ ਮਿਹਨਤੀ ਮੁੰਡੈ ਪਰ ਬੀ. ਆ. ਪੜ੍ਹ ਕੇ ਵੀ ਵਿਹਲਾ ਫਿਰਦੈ । ਸਾਰੀ ਚਾਰ ਸਿਆੜ ਪੈਲੀ ਐ, ਕਿੱਥੋਂ ਮਾਸਟਰ ਏਨਾਂ ਖਰਚਾ ਝੱਲ ਲਊ ? ਇਉਂ ਕਰੋ ਬਈ ਖਰਚਾ ਅੱਧੋ ਅੱਧ ਕਰ ਲਓ, ਦੋ ਸਾਲ ਦੀ ਪੜ੍ਹਾਈ ਐ । ਕੱਲੇ ਮਾਸਟਰ ਨੂੰ ਪੰਦਰਾਂ ਲੱਖ ਕੱਢਣਾ ਔਖੈ, ਜੇ ਕਿਤੇ ਮੁੰਡਾ ਸੈੱਟ ਹੋ ਗਿਆ ਤਾਂ ਇਹਦੀ ਵੀ ਜੂਨ ਸੁਧਰ ਜੂ, ਬੁਢੇਪਾ ਸੌਖਾ ਕੱਢ ਲੂ । ਜੇ ਮੁੰਡਾ ਸੈੱਟ ਹੋ ਜੂ ਤਾਂ ਤੇਰੀ ਕੁੜੀ ਵੀ ਤਾਂ ਓਧਰ ਹੀ ਸੈੱਟ ਹੋਊ, ਥੋਡਾ ਵੀ ਤਾਂ ਭਲਾ ਈ ਐ ।”
“ਸ਼ੱਜਣ ਸਿ਼ਆਂ ! ਯਾਰੀ ਤੇ ਵਪਾਰ ਅੱਡੋ ਅੱਡ ਈ ਚੰਗੇ ਰਹਿੰਦੇ ਐ । ਤੈਨੂੰ ਪਤਾ ਈ ਐ ਬਈ ਸ਼ਾਨੂੰ ਵੀ ਆ ਦਿਨ ਉਡੀਕਦਿਆਂ ਕਿੰਨੇ ਸ਼ਾਲ ਲੰਘ ਗੇ, ਬਈ ਕਦੋਂ ਕੁੜੀ ਟੈਸ਼ਟ ਪਾਸ਼ ਕਰਲੇ ਤੇ ਓਹਨੂੰ ਬਾਹਰ ਭੇਜਣ ਆਲੇ ਬਣੀਏ । ਹੁਣ ਬਾਈ ਸ਼ਾਡੀਆਂ ਵੀ ਤਾਂ ਸ਼ਾਰੇ ਟੱਬਰ ਦੀਆਂ ਆਸ਼ਾਂ ਏਸ਼ੇ ਨਾਲ ਈ ਐ । ਕੁੜੀ ਜਾਊਗੀ, ਚਾਰ ਪੈਸ਼ੇ ਕਮਾਊਗੀ ਤੇ ਕੋਈ ਚੰਗਾ ਘਰ ਬਾਰ ਦੇਖਕੇ ਆਵਦੇ ਸਿ਼ਰੋਂ ਭਾਰ ਲਾਹੁਣ ਆਲੇ ਬਣੀਏ । ਬਾਕੀ ਰਹੀ ਪੰਦਰਾਂ ਲੱਖ ਦੀ ਗੱਲ ਤਾਂ ਬਾਈ ਮੇਰਿਆ, ਪੰਦਰਾਂ ਛੱਡ ਕਈ ਪੰਦਰਾਂ ਲੱਖ ਕਾਕਾ ਜੀ ਨੇ ਕਮਾ ਲੈਣੇ ਐ, ਬੱਸ਼ ਇੱਕ ਆਰੀ ਬਾਹਰ ਜਾਣ ਦੀ ਦੇਰ ਐ ।”
ਪੰਜਾਬੀ ਫ਼ਿਲਮ “ਸਾਡੀ ਵੱਖਰੀ ਹੈ ਸ਼ਾਨ” ਦਾ ਸੰਗੀਤ ਆਸਟ੍ਰੇਲੀਆ ਵਿੱਚ ਰਿਲੀਜ਼……… ਕਰਨ ਬਰਾੜ
ਐਡੀਲੇਡ : ਪੰਜਾਬੀ ਫ਼ਿਲਮ ‘ਸਾਡੀ ਵੱਖਰੀ ਹੈ ਸ਼ਾਨ’ ਗਿਆਰਾਂ ਅਕਤੂਬਰ ਨੂੰ ਦੇਸ਼ ਵਿਦੇਸ਼ ਵਿਚ ਰਿਲੀਜ਼ ਲਈ ਤਿਆਰ ਹੈ। ਇਸ ਸਿਲਸਿਲੇ ਵਿਚ ਐਡੀਲੇਡ ਦੇ ਇੰਪੀਰੀਅਲ ਕਾਲਜ ਵਿਚ ਇੱਕ ਭਰਵੇਂ ਇਕੱਠ ਦੌਰਾਨ ਰਿਟਾਇਰਡ ਕਰਨਲ ਸ. ਬਿੱਕਰ ਸਿੰਘ ਬਰਾੜ ਅਤੇ ਪਾਕਿਸਤਾਨ ਤੋਂ ਡਾ ਮੁਹੰਮਦ ਅਫ਼ਜ਼ਲ ਮਹਿਮੂਦ (ਐਸੋਸੀਏਟ ਡੀਨ ਯੂਨੀਵਰਸਿਟੀ ਆਫ਼ ਐਡੀਲੇਡ) ਦੁਆਰਾ ਫ਼ਿਲਮ ਦਾ ਸੰਗੀਤ ਜਾਰੀ ਕੀਤਾ ਗਿਆ। ਇਸ ਮੌਕੇ ਫ਼ਿਲਮ ਬਾਰੇ ਜਾਣਕਾਰੀ ਦਿੰਦਿਆਂ ਬੀ ਐਮ ਜੀ ਫਿਲਮਜ਼ ਦੇ ਕਰਤਾ ਧਰਤਾ ਮਨਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਫ਼ਿਲਮ ‘ਸਾਡੀ ਵੱਖਰੀ ਹੈ ਸ਼ਾਨ’ ਗਿਆਰਾਂ ਅਕਤੂਬਰ ਨੂੰ ਦੇਸ਼ ਵਿਦੇਸ਼ ਵਿਚ ਵੱਡੇ ਪੱਧਰ ਤੇ ਰਿਲੀਜ਼ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਫ਼ਿਲਮ ਪੰਜਾਬੀ ਕਲਚਰ ਦੀਆਂ ਕਦਰਾਂ ਕੀਮਤਾਂ ਦੇ ਮਿਆਰ ਨੂੰ ਕਾਇਮ ਰੱਖਦੀ ਹੋਈ ਇੱਕ ਰੋਮਾਂਟਿਕ ਲਵ ਸਟੋਰੀ ਹੈ। ਜੋ ਨੌਜਵਾਨਾ ਨੂੰ ਖ਼ਾਸ ਤੌਰ ਤੇ ਪਸੰਦ ਆਵੇਗੀ। ਉਨ੍ਹਾਂ ਦੱਸਿਆ ਕਿ ਇਹ ਫ਼ਿਲਮ ਡਾਇਰੈਕਟਰ ਗੁਰਬੀਰ ਗਰੇਵਾਲ ਅਤੇ ਪ੍ਰੋਡਿਊਸਰ ਇੰਦਰ ਘੁਮਾਣ, ਸੁਖਪਾਲ ਮਾਂਗਟ, ਬਿਕਰਮਜੀਤ ਗਿੱਲ ਨੇ ਬੜੀ ਮਿਹਨਤ ਨਾਲ ਤਿਆਰ ਕੀਤੀ ਹੈ।
ਨੀ ਉਤਰ ਕਾਟੋ ਮੈਂ ਚੜ੍ਹਾਂ.......... ਕਾਵਿ ਵਿਅੰਗ / ਮੁਹਿੰਦਰ ਸਿੰਘ ਘੱਗ
ਸੰਸਾਰ ਦੇ ਵੱਡੇ ਲੋਕਤੰਤਰ ਦੀ ਪ੍ਰਧਾਨ ਮੰਤਰੀ ਦੀ ਇਕ ਕੁਰਸੀ ਨੂੰ ਪ੍ਰਾਪਤ ਕਰਨ ਲਈ ਇਕ ਅਨਾਰ ਅਤੇ ਸੌ ਬੀਮਾਰ ਵਾਲੀ ਗੱਲ ਬਣੀ ਹੋਈ ਹੈ । ਵਿਰੋਧੀ ਪਾਰਟੀਆਂ ਨਿਤ ਨਵੇਂ ਹੱਥਕੰਡੇ ਵਰਤਦੀਆਂ ਹਨ। ਜਿਸ ਦੇ ਵੀ ਹੱਥ ਹਕੂਮਤ ਦੀ ਵਾਗਡੋਰ ਆਈ ਬਸ ਆਪਣੇ ਕੋੜਮੇ ਕਬੀਲੇ ਨੂੰ ਰਜਾਉਣ ਦਾ ਹੀ ਕੰਮ ਕੀਤਾ। ਅਜ ਕਲ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਤੇ ਅਮਰੀਕਾ ਅਤੇ ਬਰਤਾਨੀਆਂ ਦੀਆਂ ਅਖਵਾਰਾਂ ਦੇ ਰੇਡਾਰ ਤੇ ਹਨ ਇਕ ਗਿਣੀ ਮਿਥੀ ਸਾਜ਼ਸ਼ ਅਧੀਨ ਵਿਦੇਸ਼ੀ ਅਖਬਾਰਾਂ ਆਪਣੇ ਦਾਇਰੇ ਤੋਂ ਬਾਹਰ ਜਾ ਕੇ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿਘ ਦਾ ਅਕਸ ਵਿਗਾੜਨ ਵਿਚ ਰੁਝੀਆਂ ਹੋਈਆਂ ਹਨ । ਸੰਸਦ ਦੀ ਕਾਰਵਾਈ ਹੰਗਾਮਿਆਂ ਦੀ ਬਲੀ ਚੜ ਰਹੀ ਹੈ । ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਘੁਟਾਲਿਆਂ ਵਿਚ ਗ੍ਰਸਿਆ ਹੋਇਆ ਹੈ। ਪਰ ਫਿਰ ਵੀ ਭਾਰਤ ਵਰਸ਼ ਮਹਾਨ ਹੈ। ਇਸ ਵਿਸ਼ੇ ਤੇ ਪਾਠਕਾਂ ਦੀ ਸੱਥ ਅੱਗੇ ਆਪਣੇ ਵਿਚਾਰ ਪੇਸ਼ ਕਰ ਰਿਹਾ ਹਾਂ।
ਨੀ ਉਤਰ ਕਾਟੋ ਮੈਂ ਚੜ੍ਹਾਂ ਤੈਂ ਬਹੁਤ ਚਿਰ ਦੇਖ ਲਿਆ ਚੜ੍ਹ ਕੇ
ਨੀ ਉਤਰ ਕਾਟੋ ਮੈਂ ਚੜ੍ਹਾਂ
ਨੀ ਉਤਰ ਕਾਟੋ ਮੈਂ ਚੜ੍ਹਾਂ ਤੈਂ ਬਹੁਤ ਚਿਰ ਦੇਖ ਲਿਆ ਚੜ੍ਹ ਕੇ
ਨੀ ਉਤਰ ਕਾਟੋ ਮੈਂ ਚੜ੍ਹਾਂ
Subscribe to:
Posts (Atom)















