ਸੁਰ ਬਦਲੀ ਕੈਪਟਨ ਦੀ.......... ਕਾਵਿ ਵਿਅੰਗ / ਤਰਲੋਚਨ ਸਿੰਘ ਦੁਪਾਲ ਪੁਰ

ਹੌਲ਼ਾ ਕੱਖਾਂ ਤੋਂ ਕੀਤਾ ਏ ‘ਘਰ ਦਿਆਂ’ਨੇ
ਨੰਬਰ ਆਪਣੇ ਫੇਰ ਬਣਾਉਣ ਲੱਗਾ।

ਦਿੱਲੀ ਵਾਲੀਆਂ ਚੋਣਾ ਦਾ ਫਿਕਰ ਕਰਕੇ
ਬੋਚ ਬੋਚ ਕੇ ਪੈਰ ਟਿਕਾਉਣ ਲੱਗਾ।

ਪਹਿਲਾਂ ਟਿੱਚ ਕਰਕੇ ਸਭਨੂੰ ਜਾਣਦਾ ਸੀ
ਮਿੱਠਤ ਨਿਮ੍ਰਤਾ ਹੇਜ ਦਿਖਾਉਣ ਲੱਗਾ।

ਢਾਹ ਹੋਣਾ ਨਹੀਂ ਵੈਰੀ ਨੂੰ ਕੱਲਿਆਂ ਤੋਂ
‘ਕੱਠ ਕਰਨ ਲਈ ਬੀਨ ਵਜਾਉਣ ਲੱਗਾ।

ਚੇਲੇ ਕੱਢਦੇ ਸੁਰਾਂ ਜੋ ਪੁੱਠੀਆਂ ਨੇ
ਕਾਬੂ ਪਾਏਗਾ ਕਿਸ ਤਰਾਂ‘ਨਾਥ’ਦੇਖੋ!

ਖੂੰਡਾ ਸੁੱਟ ਕੇ ਕੈਪਟਨ ਨੇ ਹੱਥ ਜੋੜੇ
‘ਤੀਜੇ ਬਦਲ’ਤੋਂ ਮੰਗਦਾ ਸਾਥ ਦੇਖੋ !!

****

No comments: