ਆਸ਼ਕੀ……… ਨਜ਼ਮ/ਕਵਿਤਾ / ਮਲਕੀਅਤ "ਸੁਹਲ"

ਲੋਕੋ! ਆਸ਼ਕੀ 'ਚ ਪੈਰ ਜਿਹਨੇ ਰਖਿਆ,
ਸਮਝੋ ਕਿ  ਮਿੱਠਾ  ਜ਼ਹਿਰ  ਖਾ ਲਿਆ ।

ਜਿਹੜਾ ਕਰਦਾ  ਹੈ ਰੀਸ  ਰਾਂਝੇ ਹੀਰ ਦੀ,
ਉਹਨੇ ਸਭ  ਕੁਝ  ਸੱਜਣੋ ਗਵਾ ਲਿਆ ।

ਧੁੱਪੇ ਸੜਦਾ ਦੁਪਹਿਰੇ ਲਾਉਂਦਾ ਗੇੜੀਆਂ,
ਅੰਗਿਆਰਾਂ ਉਤੇ ਪੈਰ ਹੈ ਟਿਕਾ ਲਿਆ।
                  
ਜੋ  ਇਸਕ  ਦੇ  ਵਿਚ  ਹੈ  ਗੁਆਚਿਆ,
ਉਹਨੇ ਸਮਝੋ ਕਿ  ਮੌਤ ਨੂੰ ਬੁਲਾ ਲਿਆ।

ਅੱਜ ਕੁੜੀਆਂ ਵੀ ਮੁੰਡਿਆਂ ਤੋਂ ਘੱਟ ਨਹੀਂ,
ਜਿਨ੍ਹਾਂ ਆਸ਼ਕੀ 'ਚ ਵੇਖੋ ਡੇਰਾ ਲਾ ਲਿਆ।

ਇਹ ਗਜ਼ ਕੱਪੜੇ 'ਚ ਹੁੰਦੀਆਂ ਲਪੇਟੀਆਂ,
ਇਹਨਾਂ ਫ਼ੈਸ਼ਨ ਨੰਗੇਜ਼ ਦਾ  ਬਣਾ ਲਿਆ ।

ਅਜੇਹੀ ਆਸ਼ਕੀ ਨੂੰ ਪਾਉ  ਲੱਖ ਲਾਅਨਤਾਂ.
ਮੁੰਡੇ ਕੁੜੀਆਂ ਨੇ  ਜੀਵਨ  ਗਵਾ  ਲਿਆ ।

ਮਾਪੇ  ਬੱਚਿਆਂ  ਨੂੰ  ਖੁਦ  ਨੇ  ਵਿਗਾੜਦੇ,
ਜ੍ਹਿਨਾ ਫਰੈਂਡ ਸ਼ਿਪ  ਸ਼ੌਕ ਅਪਣਾ ਲਿਆ।

ਆਵਾ ਊਤਿਆ ਹੈ  ਵੇਖੋ ਸਾਰੇ  ਜੱਗ ਦਾ,
ਹੁਣ "ਸੁਹਲ" ਨੇ ਵੀ ਬੜਾ ਸਮਝਾ ਲਿਆ।

****

No comments: