ਜੋੜੀ .......... ਮਿੰਨੀ ਕਹਾਣੀ / ਬਲਵਿੰਦਰ ਸਿੰਘ ਭੁੱਲਰ

ਬੱਚੇ ਦੀ ਪੈਦਾਇਸ਼ ਦਾ ਸਮਾਂ ਨੇੜੇ ਆਇਆ। ਊਸ਼ਾ ਨੂੰ ਜਣੇਪਾ ਪੀੜਾਂ ਸੁਰੂ ਹੋਈਆਂ ਤਾਂ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ।
        ਪਹਿਲਾਂ ਤੇਰੇ ਕਿੰਨੇ ਬੱਚੇ ਹਨ’ ਮੁਆਇਨਾ ਕਰ ਰਹੀ ਲੇਡੀ ਡਾਕਟਰ ਨੇ ਊਸ਼ਾ ਨੂੰ ਪੁੱਛਿਆ।
        ਤਿੰਨ ਲੜਕੀਆਂ ਹਨ ਸਿਸਟਰ’ ਊਸ਼ਾ ਨੇ ਉ¤ਤਰ ਦਿੱਤਾ।
        ਫਿਰ ਅਪਰੇਸਨ ਕਰਵਾ ਲੈਣਾ ਸੀ, ਅੱਜ ਕੱਲ੍ਹ ਮੁੰਡੇ ਕੁੜੀ ਵਿੱਚ ਕੀ ਫਰਕ ਹੈ।’ ਲੇਡੀ ਡਾਕਟਰ ਨੇ ਕਿਹਾ।
        ਇੱਕ ਪੁੱਤਰ ਤਾਂ ਜਰੂਰ ਹੋਣਾ ਚਾਹੀਦਾ ਹੈ ਸਿਸਟਰ, ਇਸ ਵਾਰ ਤਾਂ ਹੋਵੇਗਾ ਵੀ ਪੁੱਤਰ ਹੀ, ਕਿਉਂਕਿ ਮੇਰੇ ਸਰੀਰ ਵਿੱਚ ਪਹਿਲੇ ਜਾਪਿਆਂ ਨਾਲੋਂ ਕੁਝ ਤਬਦੀਲੀ ਨਜਰ ਆ ਰਹੀ ਹੈ, ਖੁਸ਼ੀ ਜਿਹੀ ਨਾਲ ਊਸ਼ਾ ਨੇ ਉ¤ਤਰ ਦਿੱਤਾ।

        ਕੁਝ ਦੇਰ ਬਾਅਦ ਪੀੜਾਂ ਹੋਰ ਵਧ ਗਈਆਂ। ਉਹ  ਤਕਲੀਫ ਨਾਲ ਮੇਲ੍ਹਣ ਲੱਗੀ। ਲੇਡੀ ਡਾਕਟਰ ਨੂੰ ਬੁਲਾਇਆ ਗਿਆ ਤਾਂ ਉਸਨੇ ਸੁਝਾਅ ਦਿੱਤਾ ਕਿ ਤੂੰ ਥੋੜਾ ਚਿਰ ਹੋਰ ਤਕਲੀਫ ਨੂੰ ਝੱਲ ਲਵੇਂ ਤਾਂ ਤੇਰੀ ਤੇ ਤੇਰੇ ਹੋਣ ਵਾਲੇ ਬੱਚੇ ਦੀ ਹੀ ਭਲਾਈ ਹੈ। ਸ਼ਾਇਦ ਅਪਰੇਸਨ ਤੋਂ ਵਗੈਰ ਹੀ ਸਰ ਜਾਵੇ।
        ਮੈਥੋਂ ਇਹ ਦੁੱਖ ਨਹੀਂ ਝੱਲਿਆ ਜਾਂਦਾ ਸਿਸਟਰ, ਮੇਰੇ ਹੱਡ ਛੁਡਾ ਦਿਓ, ਭਾਵੇਂ ਲੜਕੀ ਹੀ ਹੋ ਜਾਵੇ, ਮੈਨੂੰ ਕਿਸੇ ਪੁੱਤਰ ਦੀ ਲੋੜ ਨਹੀਂ ਹੈ। ਮੈਂ ਤਾਂ ਬੱਚਾ ਹੋਣ ਦੇ ਨਾਲ ਨਾਲ ਫੈਮਲੀ ਪਲੈਨਿੰਗ ਦਾ ਅਪਰੇਸਨ ਕਰਵਾ ਦੇਵਾਂਗੀ। ਅੱਗੇ ਲਈ ਇਹੋ ਜਿਹੀ ਗਲਤੀ ਨਹੀਂ ਕਰਾਂਗੀ’ ਊਸ਼ਾ ਤਰਲੇ ਕੱਢ ਰਹੀ ਸੀ।
        ਲੜਕਾ ਪੈਦਾ ਹੋ ਗਿਆ। ਊਸ਼ਾ ਤੇ ਉਸਦਾ ਪਰੀਵਾਰ ਖੁਸ਼ ਨਜਰ ਆ ਰਿਹਾ ਸੀ, ਪਰ ਊਸ਼ਾ ਦੀ ਕਮਜੋਰੀ ਦੇਖਦੇ ਹੋਏ ਲੇਡੀ ਡਾਕਟਰ ਨੇ ਫੈਮਲੀ ਪਲੈਨਿੰਗ ਦਾ ਅਪਰੇਸਨ ਤਿੰਨ ਕੁ ਮਹੀਨੇ ਠਹਿਰ ਕੇ ਕਰਵਾਉਣ ਦੀ ਸਲਾਹ ਦਿੱਤੀ।
        ਤਿੰਨ ਮਹੀਨੇ ਬਾਅਦ ਉਹੀ ਲੇਡੀ ਡਾਕਟਰ ਊਸ਼ਾ ਦੇ ਘਰ ਗਈ, ਤਾਂ ਉਹ ਬੱਚੇ ਨੂੰ ਗੋਦ ਵਿੱਚ ਲੈ ਕੇ ਦੁੱਧ ਪਿਲਾ ਰਹੀ ਸੀ। ਊਸ਼ਾ ਦੀ ਸਿਹਤ ਦੇਖਦੇ ਹੋਏ ਲੇਡੀ ਡਾਕਟਰ ਨੇ ਕਿਹਾ ਕਿ ਹੁਣ ਤੂੰ ਅਪਰੇਸਨ ਕਰਵਾ ਸਕਦੀ ਹੈ ਤੇਰੀ ਸਿਹਤ ਠੀਕ ਹੈ।
        ਇੱਕ ਬੱਚਾ ਹੋਰ ਦੇਖ ਲਈਏ ਸਿਸਟਰ, ਖਬਰੈ ਰੱਬ ਪੁੱਤਾਂ ਦੀ ਜੋੜੀ ਹੀ ਬਣਾ ਦੇਵੇ’ ਜਣੇਪੇ ਦਾ ਦੁੱਖ ਭੁੱਲ ਚੁੱਕੀ ਊਸ਼ਾ ਨੇ ਮੁਸਕਰਾਉਂਦਿਆਂ ਉ¤ਤਰ ਦਿੱਤਾ ਅਤੇ ਨੀਵੀਂ ਪਾ ਲਈ।
****
ਮੋਬਾਇਲ ਨੰਬਰ : 098882-75913
Email-bhullarbti@gmail.com

No comments: