ਦਿਓ ਸੁਨੇਹਾ ਜਨ ਨੂੰ ਕਿ ਸ਼ਾਂਤੀ ਬਣੀ ਰਹੇ,
ਟੁੱਟੇ ਨਾ ਕੋਈ ਕਹਿਰ ਅਜਿਹਾ ਕਿ ਦੁੱਖ ਹੋਵੇ।
ਟੁੱਟੇ ਨਾ ਕੋਈ ਕਹਿਰ ਅਜਿਹਾ ਕਿ ਦੁੱਖ ਹੋਵੇ।
ਕਲੀਆਂ ਵਰਗੇ ਕੋਮਲ ਰੂਪ ਰੱਬ ਦਾ ਬੱਚੇ,
ਇੰਨਾਂ ਬਾਝੋਂ ਸੁੰਨੀ ਨਾ ਮਾਂ ਕਿਸੇ ਦੀ ਕੁੱਖ ਹੋਵੇ।
ਇੰਨਾਂ ਬਾਝੋਂ ਸੁੰਨੀ ਨਾ ਮਾਂ ਕਿਸੇ ਦੀ ਕੁੱਖ ਹੋਵੇ।
ਫੁੱਲਾਂ ਤੋਂ ਬਿਨਾਂ ਬਗੀਚਾ ਵੀ ਕਦੇ ਸੋਹੇ ਨਾ,
ਰੋਹੀ ਵਿੱਚ ਕਦੇ ਨਾ ਇਕੱਲਾ ਕੋਈ ਰੁੱਖ ਹੋਵੇ।
ਰੋਹੀ ਵਿੱਚ ਕਦੇ ਨਾ ਇਕੱਲਾ ਕੋਈ ਰੁੱਖ ਹੋਵੇ।
ਕਈ ਦਿਨਾਂ ਤੋਂ ਪਤਾ ਨੀਂ ਕਿਉਂ ਅੱਖ ਫ਼ਰਕੇ,
ਰੱਬਾ ਦੁਆ ਹੈ ਦੁਸ਼ਮਣਾਂ ਘਰ ਵੀ ਸੁੱਖ ਹੋਵੇ।
ਰੱਬਾ ਦੁਆ ਹੈ ਦੁਸ਼ਮਣਾਂ ਘਰ ਵੀ ਸੁੱਖ ਹੋਵੇ।
ਪਰਮ ਆਤਮਾ ਕਦੇ ਨਾ ਐਸੀ ਹਨ੍ਹੇਰੀ ਝੁੱਲੇ,
ਕਿ ਅੰਮੜੀ ਦਾ ਸੀਨਾ ਕਿਸੇ ਵਜਾ ਧੁੱਖ ਹੋਵੇ।
ਕਿ ਅੰਮੜੀ ਦਾ ਸੀਨਾ ਕਿਸੇ ਵਜਾ ਧੁੱਖ ਹੋਵੇ।
****
No comments:
Post a Comment