ਮਨਸੂਰ……… ਨਜ਼ਮ/ਕਵਿਤਾ / ਪਰਮਿੰਦਰ ਸਿੰਘ ਥਿੰਦ “ਬੀਤ”

ਅਨ-ਅਲ-ਹੱਕ ਕਿਹਾ ਮਨਸੂਰ 
ਇਹ ਸੀ ਉਸ ਦਾ  ਇੱਕੋ ਕਸੂਰ

ਨਾ ਉਹ ਝੁਕਿਆ  ਅੱਗੇ  ਹਜੂਰ
ਹੁਕਮ ਖਲੀਫਾ  ਕੀਤਾ  ਮਨਜੂਰ

ਖਾ   ਕੇ  ਪੱਥਰ  ਚੜ੍ਹੇ   ਸਰੂਰ
ਇੱਕ ਫੁੱਲ ਨੇ  ਦਿਲ ਕੀਤਾ ਚੂਰ

ਸੁਣ ਕੇ ਹੁਕਮ  ਫਾਂਸੀ  ਮਨਸੂਰ
ਕੀਤਾ ਸ਼ੁਕਰ ਰੱਬ  ਦਾ  ਭਰਪੂਰ

ਅਰਜ਼ ਨੌੋਕਰ  ਦੀ ਸੁਣ ਮਨਸੂਰ
ਆਖਿਆ ਬੰਦਗੀ  ਕਰੀ  ਜ਼ਰੂਰ

ਜਨਮ ਉਸ ਦਾ  ਵਿੱਚ ਅਲਤੂਰ
“ਬੀਤ” ਮਨਸੂਰ ਰੱਬ ਦਾ ਨੂਰ
****

No comments: