

ਭਾਰਤ ਦੇ ਲੋਕਾਂ ਦੀ ਹਾਲਤ ਐਨੀ ਤਰਸਯੋਗ ਹੈ ਕਿ ਉਹ ਸਾਡੇ ਰਾਜਨੀਤਿਕ ਢਾਂਚੇ ਬਾਰੇ ਜਿੰਨਾਂ ਵੀ ਉਹ ਸੋਚਦੇ ਨੇ, ਓਨਾ ਹੀ ਦੁੱਖੀ ਹੁੰਦੇ ਨੇ ਅਤੇ ਭਾਰਤੀ ਸਿਆਸਤਦਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਇੱਕ ਦੋ ਗਾਲਾਂ ਕੱਢ ਕੇ ਚੁੱਪ ਹੋ ਜਾਣ ਤੋਂ ਬਾਅਦ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਫਿਰ ਤੋਂ ਮਸ਼ਰੂਫ ਹੋ ਜਾਂਦੇ ਨੇ। 2009 ਵਿਚ ਵੀ ਜਿੱਥੇ ਲੋਕ ਸਭਾ ਦੀਆ ਚੋਣਾਂ ਵਿਚ ਉਹਨਾਂ ਕੋਲ ਕੋਈ ਚੰਗਾ ਬਦਲ ਨਹੀਂ ਸੀ ਉਥੇ ਹੀ ਸਿੱਟੇ ਵੱਜੋਂ ਯੂ. ਪੀ. ਏ. ਮੁੜ ਸੱਤਾ ਵਿਚ ਆ ਗਈ ਅਤੇ ਭਾਜਪਾ ਨੂੰ ਉਸ ਦੀਆਂ ਨੀਤੀਆਂ ਸਮੇਤ ਦੇਸ਼ ਦੀ ਜਨਤਾ ਨੇ ਇਕ ਵਾਰ ਫਿਰ ਨਕਾਰ ਦਿੱਤਾ। ਬੁਰੀ ਤਰ੍ਹਾਂ ਜਨਤਾ ਵੱਲੋਂ ਨਕਾਰੀ ਭਾਜਪਾ ਨੂੰ ਨਿਤਿਸ਼ ਕੁਮਾਰ ਦੀ ਮੁੜ ਵਾਪਸੀ ਨਾਲ ਕਾਫੀ ਬਲ ਮਿਲਿਆ ਅਤੇ ਯੂ. ਪੀ. ਏ. ਸਰਕਾਰ ਦੀਆਂ ਗਲਤ ਨੀਤੀਆਂ ਨੇ ਭਾਜਪਾ ਨੂੰ ਬੜੇ ਸੋਹਣੇ ਮੁੱਦੇ ਦੇ ਦਿੱਤੇ। ਭ੍ਰਿਸ਼ਟਾਚਾਰ ਵਿਚ ਪੱਕੇ ਤੌਰ 'ਤੇ ਫਸੀ ਯੂ. ਪੀ. ਏ. ਨੂੰ ਜਿੱਥੇ ਵੱਧ ਰਹੀ ਮਹਿੰਗਾਈ ਨੇ ਤੰਗ ਕਰੀ ਰੱਖਿਆ ਹੈ ਉਥੇ ਹੀ ਪਿਛਲੇ ਸਮੇਂ ਦੌਰਾਨ ਹੋਏ ਆਦਰਸ਼ ਸੁਸਾਈਟੀ ਘੋਟਾਲੇ, 2 ਜੀ ਸਪੈਕਟਰਮ ਘੁਟਾਲੇ ਨੂੰ ਲੈ ਕੇ ਭਾਜਪਾ ਨੇ ਸਰਕਾਰ ਵਿਰੋਧੀ ਰੈਲੀਆਂ ਵਿਚ ਕਾਫੀ ਗਿਣਤੀ ਵਿਚ ਲੋਕਾਂ ਦਾ ਇਕੱਠ ਵੀ ਕਰ ਲਿਆ । ਜਦਕਿ ਭਾਜਪਾ ਨੇ ਕਸ਼ਮੀਰ ਦਾ ਮੁੱਦਾ ਕਦੇ ਨਹੀਂ ਛੱਡਿਆ। ਕਸ਼ਮੀਰ ਵਿਚ ਹੁਣ ਜਿੱਥੇ ਗ੍ਰਹਿ ਮੰਤਰਾਲਾ 25 ਫੀਸਦੀ ਫੌਜ ਨੂੰ ਵਾਪਿਸ ਬੁਲਾਉਣ ਵਾਲੇ ਵਿਚਾਰ ਕਰ ਰਿਹਾ ਹੈ ਉਥੇ ਹੀ ਵੱਖਵਾਦੀਆਂ ਨੂੰ ਹਮੇਸ਼ਾ ਕਸ਼ਮੀਰ ਦੀ ਸ਼ਾਂਤੀ ਭੰਗ ਕਰਨ ਦਾ ਜੁੰਮੇਵਾਰ ਦੱਸਣ ਵਾਲੀ ਭਾਜਪਾ ਹੁਣ



















